Raghav-Parineeti ਦੀ ਮੰਗਣੀ ‘ਚ ਸ਼ਾਮਲ ਹੋਣ ‘ਤੇ ਘਿਰੇ ਜਥੇਦਾਰ, ਅਕਾਲੀ ਦਲ ਤੋਂ ਬਾਅਦ SGPC ਨੇ ਵੀ ਚੁੱਕੇ ਸਵਾਲ
ਮੰਗਣੀ ਪ੍ਰੋਗਰਾਮ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਮੌਜੂਦਗੀ ਵਿੱਚ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਹੋਇਆ। ਇਸ ਦੇ ਨਾਲ ਹੀ ਸੁਣਨ ਵਿਚ ਆਇਆ ਹੈ ਕਿ ਸੰਸਦ ਮੈਂਬਰ ਰਾਘਵ ਚੱਢਾ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਦੀ ਸਗਾਈ ਦੀ ਰਸਮ ਗਿਆਨੀ ਹਰਪ੍ਰੀਤ ਸਿੰਘ ਦੀ ਦੇਖ-ਰੇਖ 'ਚ ਸੰਪੰਨ ਹੋ ਗਈ।
ਅੰਮ੍ਰਿਤਸਰ ਨਿਊਜ। ਬੀਤੇ ਸ਼ਨੀਵਾਰ ਨੂੰ ਦਿੱਲੀ ਵਿੱਚ ਆਪ ਦੇ ਸਾਂਸਦ ਰਾਘਵ ਚੱਢਾ (MP Raghav Chadha) ਅਤੇ ਬਾਲੀਵੁੱਡ ਦੀ ਅਭਿਨੇਤਰੀ ਪਰਿਣੀਤੀ ਚੋਪੜਾ (Pariniti Chopra) ਦੀ ਮੰਗਣੀ ਪ੍ਰੋਗਰਾਮ ਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਸਮੇਤ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਇਨ੍ਹਾਂ ਹਸਤੀਆਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਸ਼ਾਮਲ ਸਨ। ਪਰ ਉਨ੍ਹਾ ਦੇ ਇਸ ਪ੍ਰੋਗਰਾਮ ਵਿੱਚ ਜਾਣ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਦੂਜੀਆਂ ਪਾਰਟੀਆਂ ਦੇ ਨਾਲ-ਨਾਲ ਸ਼੍ਰੌਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਮੂਲੀਅਤ ਤੇ ਸਵਾਲ ਚੁੱਕੇ ਜਾ ਰਹੇ ਹਨ।
ਬੀਤੇ ਦਿਨੀ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੇ ਇਤਰਾਜ ਚੁੱਕਣ ਤੋਂ ਬਾਅਦ ਹੁਣ ਇਸ ਉਤੇ ਐਸਜੀਪੀਸੀ ਮੈਂਬਰ ਭਾਈ ਰਾਮ ਸਿੰਘ ਜੀ ਦਾ ਬਿਆਨ ਆਇਆ ਸਾਹਮਣੇ ਆਇਆ ਹੈ। ਸ਼੍ਰੌਮਣੀ ਕਮੇਟੀ ਦੇ ਮੈਂਬਰ ਭਾਈ ਰਾਮ ਸਿੰਘ ਨੇ ਕਿਹਾ ਕਿ ਜੱਥੇਦਾਰ ਅਕਾਲ ਸਾਹਿਬ ਸਾਰੀ ਸਿੱਖ ਕੌਮ ਦੇ ਸਤਿਕਾਰ ਯੋਗ ਹਨ। ਸਾਰੀ ਸਿੱਖ ਕੌਮ ਉਨ੍ਹਾ ਦਾ ਸਨਮਾਨ ਕਰਦੀ ਹੈ। ਪਰ ਉਨ੍ਹਾਂ ਦੇ ਵੱਲੋਂ ਰਾਘਵ ਚੱਢਾ ਦੀ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਿੱਖਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਹੈ।


