Nicku in Guru Ghar: ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬੀ ਸਿੰਗਰ ਇੰਦਰਜੀਤ ਸਿੰਘ ਨਿੱਕੂ

Updated On: 

25 Apr 2023 16:36 PM

New Channel of Nicku: ਆਪਣੇ ਨਵੇਂ ਚੈਨਲ ਦੀ ਸ਼ੁਰੂਆਤ ਤੋਂ ਪਹਿਲਾਂ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਨਿੱਕੂ ਨੇ ਬਾਬਾ ਬਾਗੇਸ਼ਵਰ ਧਾਮ ਬਾਰੇ ਸਵਾਲ ਪੁੱਛੇ ਤੇ ਕਿਹਾ ਕਿ ਸਾਰੇ ਧਰਮ ਸਾਂਝੇ ਹਨ। ਉਹ ਵੀ ਇਸ ਸੋਚ ਨਾਲ ਉੱਥੇ ਗਏ ਸਨ।

Follow Us On

ਅੰਮ੍ਰਿਤਸਰ ਨਿਊਜ: ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ (Inderjit Singh Nicku) ਮੰਗਲਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਵਿਖੇ ਨਤਮਸਤਕ ਹੋਣ ਪਹੁੰਚੇ ਤਾਂ ਉੱਥੇ ਉਨ੍ਹਾਂ ਦੇ ਸਮਰਥਕਾਂ ਦੀ ਭਾਰੀ ਭੀੜ ਜੁੱਟ ਗਈ। ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਨਿੱਕੂ ਨੇ ਮੀਡਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਮੈਂ ਗੁਰੂ ਘਰ ਵਿਚ ਵਾਹਿਗੁਰੂ ਦਾ ਅਸ਼ੀਰਵਾਦ ਲੈਣ ਲਈ ਪੁੱਜਾ ਹਾਂ ਤੇ ਵਾਹਿਗੁਰੂ ਦੀ ਮੇਹਰ ਦੇ ਨਾਲ ਅੱਜ ਮੈ ਆਪਣਾ ਨਵਾਂ ਚੈਨਲ ਸ਼ੁਰੂ ਕਰਨ ਜਾ ਰਿਹਾ ਹਾਂ।

ਨਿੱਕੂ ਨੇ ਕਿਹਾ ਕਿ ਅੱਜ ਵਾਹਿਗੁਰੂ ਤੋਂ ਅਸ਼ੀਰਵਾਦ ਲੈ ਕੇ ਆਪਣੇ ਨਵੇਂ ਗਾਣੇ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਭੈਣ ਭਰਾਵਾ ਸਦਕਾ ਹੀ ਮੁੜ ਆਪਣਾ ਮੁਕਾਮ ਹਾਸਿਲ ਕਰਨ ਚ ਕਾਮਯਾਬੀ ਮਿਲੀ ਹੈ। ਇਸ ਮੌਕੇ ਨਿੱਕੂ ਨੇ ਜਿਸਮਾਂ ਤੋਂ ਪਾਰ ਦੀ ਗੱਲ ਹੈ, ਜਿਹੜੀ ਸਾਡੇ ਪਿਆਰ ਦੀ ਗੱਲ ਹੈ ਗੀਤ ਗਾ ਕੇ ਸੁਣਾਇਆ। ਉਨ੍ਹਾਂ ਕਿਹਾ ਇੱਕ ਇਨਸਾਨ ਦੇ ਅੰਦਰ ਇਕ ਬੱਚਾ ਰਹਿੰਦਾ ਹੈ, ਉਸ ਬੱਚੇ ਨੂੰ ਹਮੇਸ਼ਾ ਜ਼ਿੰਦਾ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਪਹਿਲੇ ਉਨ੍ਹਾਂ ਦੇ ਗੀਤ ਆ ਰਹੇ ਹਨ, ਬਾਅਦ ਵਿੱਚ ਫਿਲਮਾਂ ਵੀ ਆਉਣਗੀਆਂ।

ਮੋਰਿੰਡਾ ਦੇ ਵਿੱਚ ਹੋਈ ਬੇਅਦਬੀ ਦੀ ਘਟਨਾ ਦੀ ਸੱਖਤ ਨਿੰਦਿਆ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਲੋਕ ਧਰਮ ਦੇ ਨਾਂ ਤੇ ਵੰਡੀਆਂ ਪਾਉਣਾ ਚਾਹੁੰਦੇ ਹਨ, ਉਹ ਅਜਿਹਾ ਕਦੇ ਨਹੀਂ ਕਰ ਸਕਣਗੇ। ਪੰਜਾਬ ਵਿੱਚ ਹਰ ਧਰਮ ਦੇ ਲੋਕ ਰਹਿੰਦੇ ਹਨ, ਇਸ ਲਈ ਉਨ੍ਹਾਂ ਦੇ ਨਾਪਾਕ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ