KLF ਅੱਤਵਾਦੀ ਵਰਿੰਦਰ ਦੀ ਜਾਇਦਾਦ ਹੋਵੇਗੀ ਕੁਰਕ, NIA ਦੀ ਵਿਸ਼ੇਸ਼ ਅਦਾਲਤ ਨੇ ਸੁਣਾਈਆ ਫੈਸਲਾ
ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਅੰਤਰਰਾਸ਼ਟਰੀ ਨਸ਼ਾ ਤਸਕਰ ਅਤੇ ਨਾਰਕੋ-ਅੱਤਵਾਦੀ ਨੈਟਵਰਕ ਵਿੱਚ ਨਾਮਜ਼ਦ ਇੱਕ ਮੁਲਜ਼ਮ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਦਿੱਤੇ ਹਨ। ਹੈਰੋਇਨ ਅਤੇ ਡਰੱਗ ਮਨੀ ਦੇ ਮੁੱਖ ਮੁਲਜ਼ਮ ਵਰਿੰਦਰ ਸਿੰਘ ਚਾਹਲ ਦੀ ਪਿੰਡ ਦੇਵੀਦਾਸਪੁਰਾ ਜ਼ਿਲ੍ਹਾ ਅੰਮ੍ਰਿਤਸਰ ਦੀ 24 ਕਨਾਲ 14 ਮਰਲੇ ਜਾਇਦਾਦ ਕੁਰਕ ਕੀਤੀ ਜਾਣੀ ਹੈ।
ਕਸ਼ਮੀਰੀ ਡਰੱਗ ਡੀਲਰਾਂ ਤੋਂ ਹੈਰੋਇਨ ਇਕੱਠੀ ਕੀਤੀ
ਜਾਂਚ ਤੋਂ ਪਤਾ ਲੱਗਾ ਹੈ ਕਿ ਵਰਿੰਦਰ ਸਿੰਘ ਚਾਹਲ KLF ਨਾਰਕੋ ਟੈਰਰ ਮਾਡਿਊਲ ਦਾ ਹਿੱਸਾ ਹੈ, ਜੋ ਸਮੱਗਲਰ ਹਕੀਮਜ਼ਾਦਾ ਅਤੇ ਪੀਐਚਡੀ ਦੇ ਨਿਰਦੇਸ਼ਾਂ ‘ਤੇ ਕਸ਼ਮੀਰੀ ਡਰੱਗ ਡੀਲਰਾਂ ਤੋਂ ਹੈਰੋਇਨ ਦੀ ਖੇਪ ਇਕੱਠੀ ਕਰਦਾ ਸੀ। ਪਾਬੰਦੀਸ਼ੁਦਾ ਅੱਤਵਾਦੀ ਸੰਗਠਨ KLF ਦਾ ਨਾਰਕੋ-ਟੇਰਰ ਨੈੱਟਵਰਕ ਇਨ੍ਹਾਂ ਅੱਤਵਾਦੀਆਂ ਦੁਆਰਾ ਭਾਰਤ ਸਥਿਤ ਡਰੱਗ ਸਮੱਗਲਰਾਂ ਰਾਹੀਂ ਚਲਾਇਆ ਜਾ ਰਿਹਾ ਸੀ। ਇਸ ਮਾਮਲੇ ਵਿੱਚ ਐਨਆਈਏ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਕੀਮਜ਼ਾਦਾ ਅਤੇ ਪੀਐਚਡੀ ਦੁਆਰਾ ਪ੍ਰਮੋਟ ਕੀਤਾ ਜਾ ਰਿਹਾ ਨਸ਼ੀਲੇ ਪਦਾਰਥਾਂ ਦਾ ਨੈੱਟਵਰਕ ਵਿਆਪਕ ਸੀ ਅਤੇ ਇਸ ਵਿੱਚ ਪੰਜਾਬ, ਜੰਮੂ-ਕਸ਼ਮੀਰ ਅਤੇ ਦਿੱਲੀ ਸਥਿਤ ਨਸ਼ਾ ਤਸਕਰ/ਅੱਤਵਾਦੀ ਸੰਚਾਲਕ ਅਤੇ ਹਵਾਲਾ ਸੰਚਾਲਕ ਸ਼ਾਮਲ ਸਨ।Loading...
Unable to load recommendations.
Follow Us
