KLF ਅੱਤਵਾਦੀ ਵਰਿੰਦਰ ਦੀ ਜਾਇਦਾਦ ਹੋਵੇਗੀ ਕੁਰਕ, NIA ਦੀ ਵਿਸ਼ੇਸ਼ ਅਦਾਲਤ ਨੇ ਸੁਣਾਈਆ ਫੈਸਲਾ
ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਅੰਤਰਰਾਸ਼ਟਰੀ ਨਸ਼ਾ ਤਸਕਰ ਅਤੇ ਨਾਰਕੋ-ਅੱਤਵਾਦੀ ਨੈਟਵਰਕ ਵਿੱਚ ਨਾਮਜ਼ਦ ਇੱਕ ਮੁਲਜ਼ਮ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਦਿੱਤੇ ਹਨ। ਹੈਰੋਇਨ ਅਤੇ ਡਰੱਗ ਮਨੀ ਦੇ ਮੁੱਖ ਮੁਲਜ਼ਮ ਵਰਿੰਦਰ ਸਿੰਘ ਚਾਹਲ ਦੀ ਪਿੰਡ ਦੇਵੀਦਾਸਪੁਰਾ ਜ਼ਿਲ੍ਹਾ ਅੰਮ੍ਰਿਤਸਰ ਦੀ 24 ਕਨਾਲ 14 ਮਰਲੇ ਜਾਇਦਾਦ ਕੁਰਕ ਕੀਤੀ ਜਾਣੀ ਹੈ।
ਕੌਮੀ ਜਾਂਚ ਏਜੰਸੀ (NIA) ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਦੇ ਅੰਤਰਰਾਸ਼ਟਰੀ ਨਸ਼ਾ ਤਸਕਰ ਅਤੇ ਨਾਰਕੋ-ਅੱਤਵਾਦੀ ਨੈਟਵਰਕ ਵਿੱਚ ਨਾਮਜ਼ਦ ਇੱਕ ਮੁਲਜ਼ਮ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਹੁਕਮਾਂ ਤਹਿਤ 2019 ਦੇ ਹੈਰੋਇਨ ਅਤੇ ਡਰੱਗ ਮਨੀ ਦੇ ਮੁੱਖ ਮੁਲਜ਼ਮ ਵਰਿੰਦਰ ਸਿੰਘ ਚਾਹਲ ਦੀ ਪਿੰਡ ਦੇਵੀਦਾਸਪੁਰਾ ਜ਼ਿਲ੍ਹਾ ਅੰਮ੍ਰਿਤਸਰ ਦੀ 24 ਕਨਾਲ 14 ਮਰਲੇ ਜਾਇਦਾਦ ਕੁਰਕ ਕੀਤੀ ਜਾਣੀ ਹੈ।
NIA ਅਧਿਕਾਰੀਆਂ ਨੇ ਦੱਸਿਆ ਕਿ 31 ਮਈ 2019 ਨੂੰ ਦਰਜ ਕੀਤੀ ਗਈ ਐਫਆਈਆਰ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਵਿੱਚ ਜਗਬੀਰ ਸਿੰਘ ਸਮਰਾ ਨਾਮਕ ਨੌਜਵਾਨ ਨੂੰ 500 ਗ੍ਰਾਮ ਹੈਰੋਇਨ ਅਤੇ 1.20 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ। ਜਾਂਚ ਵਿੱਚ ਵਰਿੰਦਰ ਚਾਹਲ ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਦੇ ਨਾਂ ਵੀ ਸਾਹਮਣੇ ਆਏ ਸਨ।
ਜਾਂਚ ਤੋਂ ਪਤਾ ਲੱਗਾ ਹੈ ਕਿ ਵਰਿੰਦਰ ਚਾਹਲ, ਜਸਮੀਤ ਸਿੰਘ ਹਕੀਮਜ਼ਾਦਾ, ਅੰਤਰਰਾਸ਼ਟਰੀ ਦੁਬਈ ਸਥਿਤ ਨਸ਼ਾ ਤਸਕਰ ਅਤੇ ਮਨੀ ਲਾਂਡਰਰ ਅਤੇ ਪਾਕਿਸਤਾਨ ਸਥਿਤ KLF ਦੇ ਖੁਦਮੁਖਤਿਆਰ ਮੁਖੀ ਹਰਮੀਤ ਸਿੰਘ ਉਰਫ ਪੀਐਚਡੀ ਦਾ ਨਜ਼ਦੀਕੀ ਸਾਥੀ ਵੀ ਸੀ।
ਕਸ਼ਮੀਰੀ ਡਰੱਗ ਡੀਲਰਾਂ ਤੋਂ ਹੈਰੋਇਨ ਇਕੱਠੀ ਕੀਤੀ
ਜਾਂਚ ਤੋਂ ਪਤਾ ਲੱਗਾ ਹੈ ਕਿ ਵਰਿੰਦਰ ਸਿੰਘ ਚਾਹਲ KLF ਨਾਰਕੋ ਟੈਰਰ ਮਾਡਿਊਲ ਦਾ ਹਿੱਸਾ ਹੈ, ਜੋ ਸਮੱਗਲਰ ਹਕੀਮਜ਼ਾਦਾ ਅਤੇ ਪੀਐਚਡੀ ਦੇ ਨਿਰਦੇਸ਼ਾਂ ‘ਤੇ ਕਸ਼ਮੀਰੀ ਡਰੱਗ ਡੀਲਰਾਂ ਤੋਂ ਹੈਰੋਇਨ ਦੀ ਖੇਪ ਇਕੱਠੀ ਕਰਦਾ ਸੀ। ਪਾਬੰਦੀਸ਼ੁਦਾ ਅੱਤਵਾਦੀ ਸੰਗਠਨ KLF ਦਾ ਨਾਰਕੋ-ਟੇਰਰ ਨੈੱਟਵਰਕ ਇਨ੍ਹਾਂ ਅੱਤਵਾਦੀਆਂ ਦੁਆਰਾ ਭਾਰਤ ਸਥਿਤ ਡਰੱਗ ਸਮੱਗਲਰਾਂ ਰਾਹੀਂ ਚਲਾਇਆ ਜਾ ਰਿਹਾ ਸੀ।
ਇਸ ਮਾਮਲੇ ਵਿੱਚ ਐਨਆਈਏ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਕੀਮਜ਼ਾਦਾ ਅਤੇ ਪੀਐਚਡੀ ਦੁਆਰਾ ਪ੍ਰਮੋਟ ਕੀਤਾ ਜਾ ਰਿਹਾ ਨਸ਼ੀਲੇ ਪਦਾਰਥਾਂ ਦਾ ਨੈੱਟਵਰਕ ਵਿਆਪਕ ਸੀ ਅਤੇ ਇਸ ਵਿੱਚ ਪੰਜਾਬ, ਜੰਮੂ-ਕਸ਼ਮੀਰ ਅਤੇ ਦਿੱਲੀ ਸਥਿਤ ਨਸ਼ਾ ਤਸਕਰ/ਅੱਤਵਾਦੀ ਸੰਚਾਲਕ ਅਤੇ ਹਵਾਲਾ ਸੰਚਾਲਕ ਸ਼ਾਮਲ ਸਨ।