ਸਿਆਸਤ ਤੋਂ ਦੂਰ ਸਿੱਧੂ ਬੀਮਾਰ ਪਤਨੀ ਦੀ ਕਰ ਰਹੇ ਦੇਖਭਾਲ, ਆਪਣੇ ਹੱਥਾਂ ਨਾਲ ਖਿਲਾਇਆ ਖਾਣਾ, ਵੇਖੋ ਤਸਵੀਰਾਂ

Updated On: 

10 Aug 2023 14:27 PM

Navjot Singh Sidhu: ਪਿਛਲੇ ਦਿਨੀਂ ਸਿੱਧੂ ਪਰਿਵਾਰ ਸਮੇਤ ਹਿਮਾਚਲ, ਰਿਸ਼ੀਕੇਸ਼ ਅਤੇ ਵਾਰਾਣਸੀ ਗਏ ਸਨ ਅਤੇ ਹੁਣ ਸਿੱਧੂ ਆਪਣੀ ਫੈਮਿਲੀ ਨਾਲ ਮੁਹਾਲੀ ਜਾ ਰਹੇ ਹਨ। ਉਹ ਲਗਾਤਾਰ ਕੈਂਸਰ ਨਾਲ ਪੀੜਤ ਆਪਣੀ ਪਤਨੀ ਨਾਲ ਸਮਾਂ ਬਿਤਾ ਰਹੇ ਹਨ।

ਸਿਆਸਤ ਤੋਂ ਦੂਰ ਸਿੱਧੂ ਬੀਮਾਰ ਪਤਨੀ ਦੀ ਕਰ ਰਹੇ ਦੇਖਭਾਲ, ਆਪਣੇ ਹੱਥਾਂ ਨਾਲ ਖਿਲਾਇਆ ਖਾਣਾ, ਵੇਖੋ ਤਸਵੀਰਾਂ
Follow Us On

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਇਨ੍ਹੀਂ ਦਿਨੀਂ ਸਿਆਸਤ ਤੋਂ ਦੂਰ ਆਪਣੀ ਬੀਮਾਰ ਪਤਨੀ ਡਾ.ਨਵਜੋਤ ਕੌਰ ਸਿੱਧੂ ਦੀ ਦੇਖਭਾਲ ‘ਚ ਰੁੱਝੇ ਹੋਏ ਹਨ। ਡਾਕਟਰ ਸਿੱਧੂ ਕੈਂਸਰ ਨਾਲ ਜੂਝ ਰਹੇ ਹਨ। ਸਿੱਧੂ ਆਪਣੀ ਪਤਨੀ ਨੂੰ ਖੁਦ ਖਾਣਾ ਖੁਆ ਰਹੇ ਹਨ ਅਤੇ ਹੁਣ ਛੁੱਟੀਆਂ ਮਨਾਉਣ ਲਈ ਉਨ੍ਹਾਂ ਨੂੰ ਮਨਾਲੀ ਲੈ ਕੇ ਜਾ ਰਹੇ ਹਨ। ਸਿੱਧੂ ਨੇ ਆਪ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਨਵਜੋਤ ਸਿੱਧੂ ਨੇ ਟਵੀਟ ਕੀਤਾ- ਜ਼ਖ਼ਮ ਤਾਂ ਭਰ ਗਏ ਹਨ ਪਰ ਇਸ ਔਖੀ ਘੜੀ ਵਿੱਚ ਮਾਨਸਿਕ ਜ਼ਖ਼ਮ ਅਜੇ ਵੀ ਬਣੇ ਰਹਿਣਗੇ। 5ਵੀਂ ਕੀਮੋ ਚੱਲ ਰਹੀ ਹੈ…ਚੰਗੀ ਨੱਸ ਨਾ ਲੱਭ ਸਕੇ ਤਾਂ ਡਾ.ਰੁਪਿੰਦਰ ਦੀ ਮੁਹਾਰਤ ਕੰਮ ਆਈ…ਉਨ੍ਹਾਂ ਨੇ (ਡਾ.ਨਵਜੋਤ ਕੌਰ ਸਿੱਧੂ) ਨੇ ਆਪਣਾ ਹੱਥ ਹਿਲਾਉਣ ਤੋਂ ਇਨਕਾਰ ਕਰ ਦਿੱਤਾ, ਇਸ ਲਈ ਉਨ੍ਹਾਂ ਨੂੰ ਚਮਚ ਨਾਲ ਖਾਣਾ ਖੁਆਇਆ…ਤੇਜ ਗਰਮੀ ਅਤੇ ਉੱਮਸ ਵਿਚਾਲੇ ਆਖਰੀ ਕੀਮੋ ਤੋਂ ਬਾਅਦ ਭਾਰੀ ਸਰੀਰਿਕ ਤਬਦੀਲੀ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਮਨਾਲੀ ਜਾਣ ਦਾ ਸਮਾਂ ਆ ਗਿਆ ਹੈ।

ਉੱਧਰ, ਇਸ ਦੇ ਜਵਾਬ ਵਿੱਚ, ਡਾ. ਸਿੱਧੂ ਨੇ ਟਵੀਟ ਕੀਤਾ- ਜ਼ਿੰਦਗੀ ਵਿੱਚ ਤੁਹਾਡੇ ਕੋਲ ਇੱਕੋ ਇੱਕ ਵਿਕਲਪ ਹੈ ਮੌਜੂਦਾ ਪਲ ਹੈ ਅਤੇ ਉਸ ਪਲ ਵਿੱਚ ਮੇਰੀ ਪਸੰਦ ਖੁਸ਼ ਰਹਿਣਾ ਹੈ । ਮੈਂ ਆਪਣੇ ਅਤੀਤ ‘ਤੇ ਧਿਆਨ ਨਹੀਂ ਦੇਣਾ ਚਾਹੁੰਦੀ ਅਤੇ ਅਣਜਾਣ ਭਵਿੱਖ ਵਿੱਚ ਖੁਦ ਨੂੰ ਗੁਆਉਣਾ ਨਹੀਂ ਚਾਹੁੰਦੀ। ਰੱਬ ਨੇ ਜੋ ਵੀ ਚੁਣਿਆ ਹੈ, ਮੈਂ ਆਪਣੇ ਆਖਰੀ ਸਾਹ ਤੱਕ ਇਸ ਨੂੰ ਸਹੀ ਕਰਨ ਦਾ ਸੰਕਲਪ ਰੱਖਦੀ ਹਾਂ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ