Pakistani Drone: BSF ਨੂੰ ਦੋ ਦਿਨਾਂ ‘ਚ ਮਿਲੀ ਦੂਜੀ ਵੱਡੀ ਸਫਲਤਾ, ਅੰਮ੍ਰਿਤਸਰ ਸਰਹੱਦ ‘ਤੇ ਮਿਲਿਆ ਪਾਕਿਸਤਾਨੀ ਡਰੋਨ
Indo Pak Drone Movement: ਪੰਜਾਬ ਸਰਹੱਦ 'ਤੇ ਲਗਾਤਾਰ ਦੂਜੇ ਦਿਨ ਡਰੋਨ ਬਰਾਮਦ ਹੋਇਆ ਹੈ। ਇਹ ਡਰੋਨ ਬਰਾਮਦਗੀ ਬੀਐਸਐਫ ਅਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਵੱਲੋਂ ਕੀਤੀ ਗਈ ਹੈ।
ਅੰਮ੍ਰਿਤਸਰ ਨਿਊਜ਼। ਭਾਰਤ-ਪਾਕਿਸਤਾਨ ਸਰਹੱਦ ਵਿਚਾਲੇ ਡਰੋਨਾ ਦੀ ਆਵਾਜਾਹੀ ਮੁੜ ਤੋਂ ਵਧਣ ਲੱਗੀ ਪਈ ਹੈ। ਪੰਜਾਬ ਸਰਹੱਦ ‘ਤੇ ਲਗਾਤਾਰ ਦੂਜੇ ਦਿਨ ਡਰੋਨ ਬਰਾਮਦ ਹੋਇਆ ਹੈ। ਇਹ ਡਰੋਨ ਸੁਰੱਖਿਆ ਕਮੇਟੀਆਂ ਦੀ ਸੂਚਨਾ ਦੇ ਆਧਾਰ ‘ਤੇ ਐਤਵਾਰ ਨੂੰ ਬਰਾਮਦ ਕੀਤਾ ਗਿਆ, ਜੋ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਕਹਿਣ ‘ਤੇ ਭਾਰਤ-ਪਾਕਿ ਸਰਹੱਦ ਦੇ ਪਿੰਡਾਂ ‘ਚ ਤਿਆਰ ਕੀਤਾ ਜਾ ਰਿਹਾ ਹੈ।


