ਦੀਪ ਸਿੱਧੂ ਦੀ ਦੋਸਤ ਕੇਸਰੀ ਦਸਤਾਰ ਸਜਾ ਕੇ ਪਹੁੰਚੀ ਸ੍ਰੀ ਦਰਬਾਰ ਸਾਹਿਬ। Deep-sidhus-friend-kesari-arrived-at-sri-darbar-sahib-wearing-a-turban Punjabi news - TV9 Punjabi

Deep Sidhu ਦੀ ਦੋਸਤ ਕੇਸਰੀ ਦਸਤਾਰ ਸਜਾ ਕੇ ਪਹੁੰਚੀ ਸ੍ਰੀ ਦਰਬਾਰ ਸਾਹਿਬ

Updated On: 

02 Apr 2023 16:35 PM

Reena Rai ਨੇ ਕਿਹਾ ਉਹ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਈ ਹੈ। ਖਾਸ ਗੱਲ ਇਹ ਹੈ ਕਿ ਦੀਪ ਸਿੱਧੂ ਦੇ ਜਨਮ ਦਿਨ ਤੇ ਉਹ ਗੁਰੂ ਘਰ ਅਰਦਾਸ ਕਰਨ ਪਹੁੰਚੀ। ਰੀਨਾ ਰਾਏ ਨੇ ਕਿਹਾ ਕਿ ਉਹ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਭੱਜੀ ਨਹੀਂ ਸਗੋਂ ਉਸਦੇ ਪਰਿਵਾਰ ਨੇ ਉਨ੍ਹਾਂ ਨੂੰ ਬਾਹਰ ਭੇਜ ਦਿੱਤਾ ਸੀ। ਇਸ ਦੌਰਾਨ ਵਾਰਿਸ ਪੰਜਾਬ ਦੇ ਨੂੰ ਲੈ ਕੇ ਉਨ੍ਹਾਂ ਨੇ ਕੋਈ ਵੀ ਗੱਲ ਨਹੀਂ ਕੀਤੀ।

Deep Sidhu ਦੀ ਦੋਸਤ ਕੇਸਰੀ ਦਸਤਾਰ ਸਜਾ ਕੇ ਪਹੁੰਚੀ ਸ੍ਰੀ ਦਰਬਾਰ ਸਾਹਿਬ

ਦੀਪ ਸਿੱਧੂ ਦੀ ਦੋਸਤ ਕੇਸਰੀ ਦਸਤਾਰ ਸਜਾ ਕੇ ਪਹੁੰਚੀ ਸ੍ਰੀ ਦਰਬਾਰ ਸਾਹਿਬ।

Follow Us On

ਅੰਮ੍ਰਿਤਸਰ। ਦੀਪ ਸਿੱਧੂ ਦੇ ਜਨਮ ਦਿਹਾੜੇ ਦੇ ਮੌਕੇ ਤੇ ਉਨ੍ਹਾਂ ਦੀ ਦੌਸਤ ਰੀਨਾ ਰਾਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਨਤਮਸਤਕ ਹੋਣ ਲਈ ਪੁੱਜੀ। ਸੱਭ ਤੋਂ ਵੱਡੀ ਤੇ ਖ਼ਾਸ ਗੱਲ ਇਹ ਸੀ ਕਿ ਇਸ ਦੌਰਾਨ ਕਿ ਰੀਨਾ ਰਾਏ ਸਿਰ ‘ਤੇ ਕੇਸਰੀ ਦਸਤਾਰ ਸਜਾਈ ਹੋਈ ਸੀ।

ਰੀਨਾ ਰਾਏ ਨੇ ਸੱਚਖਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਦੀਪ ਸਿੱਧੂ ਦੇ ਜਨਮ ਦਿਹਾੜੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਤੇ ਅਰਦਾਸ ਕੀਤੀ ਇਸ ਤੋਂ ਬਾਅਦ ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਕਿਹਾ ਕਿ ਦੀਪ ਸਿੱਧੂ ਦੇ ਜਨਮ ਦਿਨ ਦੇ ਮੌਕੇ ਤੇ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਹੈ।

ਮੈਂ ਆਪਣੇ ਗੁਰੂ ਨੂੰ ਮਿਲਣ ਆਈ ਹਾਂ-ਰੀਨਾ

ਰੀਨਾ ਰਾਏ (Reena Rai) ਨੇ ਕਿਹਾ ਕਿ ਉਹ ਸ੍ਰੀ ਦਰਬਾਰ ਸਾਹਿਬ ਆਪਣੇ ਗੁਰੂ ਨੂੰ ਮਿਲਣ ਆਈ ਹੈ। ਉਨ੍ਹਾਂ ਨੇ ਕਿਹਾ ਕਿ ਦੀਪ ਸਿੱਧੂ (Deep Sidhu) ਦੀ ਨੌਜਵਾਨਾਂ ਪ੍ਰਤੀ ਸੋਚ ਨੂੰ ਅੱਗੇ ਲੈਕੇ ਉਹ ਅੱਗੇ ਆਉਣਗੇ। ਤੇ ਨੌਜਵਾਨਾਂ ਲਈ ਐਜੁਕੇਸ਼ਨ ਨੂੰ ਲੈਕੇ ਕੋਈ ਵਧੀਆ ਉਪਰਾਲੇ ਕਰਨ ਦੇ ਯਤਨ ਕੀਤੇ ਜਾਣਗੇ। ਰੀਨਾ ਰਾਏ ਨੇ ਕਿਹਾ ਕਿ ਦੀਪ ਸਿੱਧੂ ਅੱਜ ਸਾਡੇ ਵਿੱਚ ਨਹੀਂ ਹੈ ਪਰ ਆਉ ਅਸੀਂ ਸਾਰੇ ਮਿਲਕੇ ਉਨ੍ਹਾਂ ਲਈ ਅਰਦਾਸ ਕਰੀਏ। ਉਹਨਾਂ ਕਿਹਾ ਕਿ ਉਹ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਭੱਜੀ ਨਹੀਂ ਸੀ ਸਗੋਂ ਉਨ੍ਹਾਂ ਦੇ ਪਰਿਵਾਰ ਨੇ ਉਨਾਂ ਨੂੰ ਬਾਹਰ ਭੇਜ ਦਿੱਤਾ ਸੀ। ਰੀਨਾ ਰਾਏ ਨੇ ਕਿਹਾ ਕਿ ਵਾਰਿਸ ਪੰਜਾਬ ਉੱਤੇ ਉਨ੍ਹਾਂ ਨੇ ਕੋਈ ਗੱਲ ਨਹੀਂ ਕਰਨੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version