Deep Sidhu ਦੀ ਦੋਸਤ ਕੇਸਰੀ ਦਸਤਾਰ ਸਜਾ ਕੇ ਪਹੁੰਚੀ ਸ੍ਰੀ ਦਰਬਾਰ ਸਾਹਿਬ
Reena Rai ਨੇ ਕਿਹਾ ਉਹ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਈ ਹੈ। ਖਾਸ ਗੱਲ ਇਹ ਹੈ ਕਿ ਦੀਪ ਸਿੱਧੂ ਦੇ ਜਨਮ ਦਿਨ ਤੇ ਉਹ ਗੁਰੂ ਘਰ ਅਰਦਾਸ ਕਰਨ ਪਹੁੰਚੀ। ਰੀਨਾ ਰਾਏ ਨੇ ਕਿਹਾ ਕਿ ਉਹ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਭੱਜੀ ਨਹੀਂ ਸਗੋਂ ਉਸਦੇ ਪਰਿਵਾਰ ਨੇ ਉਨ੍ਹਾਂ ਨੂੰ ਬਾਹਰ ਭੇਜ ਦਿੱਤਾ ਸੀ। ਇਸ ਦੌਰਾਨ ਵਾਰਿਸ ਪੰਜਾਬ ਦੇ ਨੂੰ ਲੈ ਕੇ ਉਨ੍ਹਾਂ ਨੇ ਕੋਈ ਵੀ ਗੱਲ ਨਹੀਂ ਕੀਤੀ।
ਦੀਪ ਸਿੱਧੂ ਦੀ ਦੋਸਤ ਕੇਸਰੀ ਦਸਤਾਰ ਸਜਾ ਕੇ ਪਹੁੰਚੀ ਸ੍ਰੀ ਦਰਬਾਰ ਸਾਹਿਬ।
ਅੰਮ੍ਰਿਤਸਰ। ਦੀਪ ਸਿੱਧੂ ਦੇ ਜਨਮ ਦਿਹਾੜੇ ਦੇ ਮੌਕੇ ਤੇ ਉਨ੍ਹਾਂ ਦੀ ਦੌਸਤ ਰੀਨਾ ਰਾਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਨਤਮਸਤਕ ਹੋਣ ਲਈ ਪੁੱਜੀ। ਸੱਭ ਤੋਂ ਵੱਡੀ ਤੇ ਖ਼ਾਸ ਗੱਲ ਇਹ ਸੀ ਕਿ ਇਸ ਦੌਰਾਨ ਕਿ ਰੀਨਾ ਰਾਏ ਸਿਰ ‘ਤੇ ਕੇਸਰੀ ਦਸਤਾਰ ਸਜਾਈ ਹੋਈ ਸੀ।
ਰੀਨਾ ਰਾਏ ਨੇ ਸੱਚਖਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਦੀਪ ਸਿੱਧੂ ਦੇ ਜਨਮ ਦਿਹਾੜੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਤੇ ਅਰਦਾਸ ਕੀਤੀ ਇਸ ਤੋਂ ਬਾਅਦ ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਕਿਹਾ ਕਿ ਦੀਪ ਸਿੱਧੂ ਦੇ ਜਨਮ ਦਿਨ ਦੇ ਮੌਕੇ ਤੇ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਹੈ।


