ਅੰਮ੍ਰਿਤਸਰ ‘ਚ ਪੁਲਿਸ ਮੁਲਾਜ਼ਮ ਵੱਲੋਂ ਵਰਦੀ ‘ਚ ਈਸਾਈ ਧਰਮ ਦਾ ਪ੍ਰਚਾਰ, ASI ਨੇ ਮੰਗੀ ਮਾਫੀ

Published: 

30 Aug 2023 15:37 PM

ਬੀਜੇਪੀ ਆਗੂ ਆਰਪੀ ਸਿੰਘ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਹਰਿਮੰਦਰ ਸਾਹਿਬ ਨੇੜੇ ਵਰਦੀਧਾਰੀ ਪੁਲਿਸ ਮੁਲਾਜ਼ਮ ਵੱਲੋਂ ਈਸਾਈ ਧਰਮ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।

ਅੰਮ੍ਰਿਤਸਰ ਚ ਪੁਲਿਸ ਮੁਲਾਜ਼ਮ ਵੱਲੋਂ ਵਰਦੀ ਚ ਈਸਾਈ ਧਰਮ ਦਾ ਪ੍ਰਚਾਰ, ASI ਨੇ ਮੰਗੀ ਮਾਫੀ
Follow Us On

ਅੰਮ੍ਰਿਤਸਰ ਨਿਊਜ਼। ਹਰਿਮੰਦਰ ਸਾਹਿਬ ਨੇੜੇ ਵਰਦੀਧਾਰੀ ਪੁਲਿਸ ਮੁਲਾਜ਼ਮ ਵੱਲੋਂ ਈਸਾਈ ਧਰਮ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਇਲਜ਼ਾਮ ਬੀਜੇਪੀ ਆਗੂ ਆਰਪੀ ਸਿੰਘ ਵੱਲੋਂ ਲਗਾਇਆ ਗਿਆ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖ ਭਾਈਚਾਰੇ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਸਿੱਖ ਜਥੇਬੰਦੀਆਂ ਨੇ ਇਸ ਵੀਡੀਓ ਤੇ ਸਖ਼ਤ ਇਤਰਾਜ਼ ਜਤਾਇਆ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਭਾਜਪਾ ਦੇ ਕੌਮੀ ਬੁਲਾਰੇ ਆਰਪੀ ਸਿੰਘ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਭਾਜਪਾ ਆਗੂ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਨੇੜੇ ਇੱਕ ਪਗੜੀਧਾਰੀ ਪੁਲਿਸ ਮੁਲਾਜ਼ਮ ਦਿਨ-ਦਿਹਾੜੇ ਕੁਝ ਲੋਕਾਂ ਨੂੰ ਇਲਾਜ ਦੇ ਨਾਮ ਤੇ ਧਰਮ ਪਰਿਵਰਤਨ ਕਰਵਾ ਰਿਹਾ ਹੈ ਅਤੇ ਸ਼ਰੇਆਮ ਧਰਮ ਦਾ ਪ੍ਰਚਾਰ ਕਰ ਰਿਹਾ ਹੈ।

ਭਾਜਪਾ ਦੇ ਕੌਮੀ ਬੁਲਾਰੇ ਆਰਪੀ ਸਿੰਘ ਨੇ ਇਹ ਵੀ ਇਲਜ਼ਾਮ ਲਾਇਆ ਹੈ ਕਿ ਧਰਮ ਪਰਿਵਰਤਨ ਕਰਵਾਉਣ ਵਾਲਾ ਪਗੜੀਧਾਰੀ ਪੁਲਿਸ ਮੁਲਾਜ਼ਮ ਵੀ ਪਿੰਡ ਮਾਹਲ ਸਥਿਤ ਚਰਚ ਵਿੱਚ ਪਾਦਰੀ ਦਾ ਕੰਮ ਕਰਦਾ ਹੈ।

ASI ਨੇ ਮੰਗੀ ਮੁਆਫੀ

ਇਸ ਦੌਰਾਨ ਪੁਲਿਸ ਦੇ ASI ਨੇ ਮੁਆਫ਼ੀ ਮੰਗਦਿਆਂ ਕਿਹਾ ਕਿ ਇਹ ਮਾਮਲਾ ਧਰਮ ਸਿੰਘ ਮਾਰਕੀਟ ਦਾ ਹੈ। ਇੱਕ ਵਿਅਕਤੀ ਦੀ ਸਿਹਤ ਠੀਕ ਨਹੀਂ ਸੀ। ਉਹ ਠੋਕਰ ਖਾ ਰਿਹਾ ਸੀ ਇਸ ਲਈ ਉਸ ਨੇ ਪ੍ਰਾਰਥਨਾ ਕੀਤੀ ਸੀ। ਏਐਸਆਈ ਨੇ ਕਿਹਾ ਕਿ ਧਰਮ ਪਰਿਵਰਤਨ ਦਾ ਕੋਈ ਕੰਮ ਉਸ ਨੇ ਨਹੀਂ ਕੀਤਾ ਹੈ। ASI ਨੇ ਸਫਾਈ ਦਿੰਦਿਆ ਕਿਹਾ ਕਿ ਸਿੱਖ ਵੀ ਸਾਡੇ ਭਰਾ ਹਨ। ਉਸ ਨੇ ਕਿਹਾ ਕਿ ਮਨ ‘ਚ ਸਿੱਖਾਂ ਪ੍ਰਤੀ ਅਜਿਹਾ ਕੁਝ ਵੀ ਨਹੀਂ ਹੈ। ਉਸ ਨੇ ਕਿਹਾ ਕਿ ਜੇਕਰ ਅਰਦਾਸ ਨਾਲ ਕਿਸੇ ਨੂੰ ਕਿਸੇ ਵੀ ਤਰੀਕੇ ਦੀ ਠੇਸ ਪਹੁੰਚੀ ਹੈ ਤਾਂ ਉਹ ਮੁਆਫੀ ਮੰਗਦਾ ਹੈ।

Related Stories
Exit mobile version