Prisoners Fight: ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ‘ਚ ਮੁੜ ਹੋਈ ਕੈਦੀਆਂ ਦੀ ਝੜਪ

Updated On: 

01 Apr 2023 19:58 PM

Goindwal Jail: ਨਸ਼ੀਲੇ ਪਦਾਰਥਾਂ ਦੀ ਵੰਡ ਨੂੰ ਲੈ ਕੇ 3 ਕੈਦੀਆਂ 'ਤੇ ਰਾਡ ਤੇ ਦਾਤਰਾ ਨਾਲ ਹਮਲਾ ਕਰ ਦਿੱਤਾ। ਘਟਨਾ ਵਿੱਚ ਗੰਭੀਰ ਤੌਰ ਤੇ ਜ਼ਖਮੀ ਹੋਏ ਇੱਕ ਕੈਦੀ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜੇਲ੍ਹ 'ਚ ਸ਼ਰੇਆਮ ਨਸ਼ਾ ਵੇਚਣ ਦੇ ਇਲਜ਼ਾਮ ਲੱਗੇ ਹਨ ਪਰ ਇਸਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ।

Prisoners Fight: ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਚ ਮੁੜ ਹੋਈ ਕੈਦੀਆਂ ਦੀ ਝੜਪ

ਗੋਇੰਦਵਾਲ ਜੇਲ 'ਚ ਮੁੜ ਹੋਈ ਕੈਦੀਆਂ ਦੀ ਝੜਪ।

Follow Us On

ਅੰਮ੍ਰਿਤਸਰ। ਪੰਜਾਬ ਦੀਆਂ ਜੇਲ੍ਹਾਂ ਵਿੱਚ ਹਾਲੇ ਵੀ ਸੁਧਾਰ ਨਹੀਂ ਹੋਇਆ ਤੇ ਕੈਦੀਆਂ ਦੀ ਝੜਪ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਿਆਂ ਨੇ। ਤੇ ਹੁਣ ਮੁੜ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ (Central Jail Goindwal Sahib) ਵਿੱਚ ਕੈਦੀਆਂ ਵਿੱਚ ਝੜਪ ਹੋ ਗਈ। ਨਸ਼ੇ ਦੀ ਵੰਡ ਨੂੰ ਲੈ ਕੇ ਕੈਦੀਆਂ ਵਿੱਚ ਲੜਾਈ ਹੋ ਗਈ। ਇਸ ਵਿੱਚ ਇੱਕ ਕੈਦੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖਮੀ ਕੈਦੀ ਨੂੰ ਸਿਵਲ ਹਸਪਤਾਲ ਤਰਨਤਾਰਨ ਤੋਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਜ਼ਖ਼ਮੀ ਦੀ ਪਛਾਣ ਅਰੁਣਦੀਪ ਸਿੰਘ ਵਾਸੀ ਗੁਰਦਾਸਪੁਰ ਵਜੋਂ ਹੋਈ ਹੈ।

ਸੂਤਰਾਂ ਅਨੁਸਾਰ ਅਰੁਣਦੀਪ ਦੀ ਬਲਵਿੰਦਰ ਤੇ ਕੁਲਵਿੰਦਰ ਸਿੰਘ ਵਾਸੀ ਪੱਖੋਪੁਰ ਅਤੇ ਗੁਰਧਿਆਨ ਸਿੰਘ ਗੋਗਾ ਵਾਸੀ ਭਿੱਖੀਵਿੰਡ ਨਾਲ ਸਵੇਰੇ ਨਸ਼ੇ ਦੀ ਵੰਡ ਨੂੰ ਲੈ ਕੇ ਝਗੜਾ ਹੋ ਗਿਆ। ਲੜਾਈ ਦੌਰਾਨ ਤਿੰਨਾਂ ਕੈਦੀਆਂ ਨੇ ਅਰੁਣਦੀਪ ਸਿੰਘ ਦੇ ਸਿਰ ‘ਤੇ ਲੋਹੇ ਦੀ ਰਾਡ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਪਹਿਲਾਂ ਵੀ ਇਸ ਜੇਲ੍ਹ ਚ ਹੋਈ ਹੈ ਕੈਦੀਆਂ ਦੀ ਝੜਪ

ਦੱਸ ਦੇਈਏ ਕਿ 26 ਫਰਵਰੀ ਨੂੰ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ (Jaggu Bhagwanpuria) ਗੈਂਗ ਵਿਚਾਲੇ ਹੋਏ ਝੜਪ ‘ਚ ਜੱਗੂ ਗੈਂਗ ਦੇ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਦੀ ਮੌਤ ਹੋ ਗਈ ਸੀ ਅਤੇ 3 ਹੋਰ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ 16 ਮਾਰਚ ਨੂੰ ਜੇਲ ‘ਚ ਨਸ਼ੇ ਦੀ ਵੰਡ ਨੂੰ ਲੈ ਕੇ ਕੈਦੀਆਂ ਅਤੇ ਹਵਾਲਾਤੀਆਂ ‘ਚ ਝੜਪ ਹੋ ਗਈ ਸੀ, ਜਿਸ ‘ਚ ਇਕ ਕੈਦੀ ਗੁਰਚਰਨ ਸਿੰਘ ਚੰਨਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਅਤੇ ਉਸ ਦਾ ਕੰਨ ਕੱਟ ਦਿੱਤਾ ਗਿਆ ਸੀ। ਇਹ ਸਭ ਕੁਝ ਜੇਲ੍ਹ ਪ੍ਰਸ਼ਾਸਨ ਦੀ ਮੌਜੂਦਗੀ ਹੇਠ ਹੋ ਰਿਹਾ ਹੈ, ਜਾਂ ਜੇਲ੍ਹ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।

ਜੇਲ੍ਹਾਂ ਵਿੱਚ ਸੁਧਾਰ ਨੂੰ ਲੈ ਕੇ ਸਾਰੇ ਦਾਅਵੇ ਖੋਖਲੇ

ਪੰਜਾਬ ਸਰਕਾਰ (Punjab Govt) ਦੇ ਜੇਲ੍ਹਾਂ ਵਿੱਚ ਸੁਧਾਰ ਕਰਨੇ ਦੇ ਦਾਅਵੇ ਖੋਖਲੇ ਹਨ। ਹੁਣ ਮੁੜ ਜੇਲ ਵਿੱਚ ਕੈਦੀਆਂ ਦੀ ਝੜਪ ਹੋਈ ਹੈ ਤੇ ਜਖਮੀ ਕੈਦੀ ਨੇ ਜੇਲ੍ਹ ਪ੍ਰਸ਼ਾਸਨ ਦੀ ਪੋਲ ਖੋਲ੍ਹ ਦਿੱਤੀ ਹੈ। ਜ਼ਖਮੀ ਕੈਦੀ ਨੇ ਦੱਸਿਆ ਕਿ ਕਿਸ ਤਰ੍ਹਾਂ ਜੇਲ੍ਹ ਅੰਦਰ ਨਸ਼ਾ ਆ ਰਿਹਾ ਹੈ ਅਤੇ ਕੈਦੀਆਂ ਵਿਚ ਅੰਨ੍ਹੇਵਾਹ ਵੇਚਿਆ ਜਾ ਰਿਹਾ ਹੈ। ਇਹ ਸਭ ਕੁਝ ਜੇਲ ਪ੍ਰਸ਼ਾਸਨ ਦੀ ਸ਼ਹਿ ਤੇ ਹੋ ਰਿਹਾ ਹੈ, ਮੁੱਖ ਮੰਤਰੀ ਭਗਵੰਤ ਮਾਨ ਨਸ਼ਾ ਖਤਮ ਕਰਨ ਦੇ ਦਾਅਵੇ ਕਰ ਰਹੇ ਹਨ, ਪਰ ਜੇਲ ਦੇ ਅੰਦਰ ਨਸ਼ੇ ਖੁੱਲ੍ਹੇਆਮ ਵਿਕ ਰਹੇ ਹਨ, ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਮਾਨ ਇਸ ‘ਤੇ ਕੀ ਕਾਰਵਾਈ ਕਰਦੇ ਹਨ, ਇਹ ਤਾਂ ਸਮਾਂ ਹੀ ਦੱਸੇਗਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version