ਜੇਲ੍ਹ ਚ ਬੈਠ ਕੋਰੀਅਰ ਰਾਹੀਂ MP ਤੋਂ ਮੰਗਵਾਂਦਾ ਸੀ ਹਥਿਆਰ, ਗੋਇੰਦਵਾਲ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ ‘ਤੇ ਲਿਆ ਗੈਂਗਸਟਰ

Updated On: 

18 Dec 2023 13:24 PM

ਲੁਧਿਆਣਾ ਪੁਲਿਸ ਨੇ ਗੈਂਗਸਟਰ ਸਾਗਰ ਨਿਊਟਰੋਨ ਖਿਲਾਫ ਮੱਧ ਪ੍ਰਦੇਸ਼ ਤੋਂ ਕੋਰੀਅਰਾਂ ਰਾਹੀਂ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਗੈਂਗਸਟਰ ਨੂੰ ਪੁੱਛਗਿੱਛ ਲਈ ਗੋਇੰਦਵਾਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਹੈ। ਪੁਲਿਸ ਨੂੰ ਪੁੱਛਗਿੱਛ ਦੌਰਾਨ ਪਤਾ ਚੱਲਿਆ ਹੈ ਕਿ ਗੈਂਗਸਟਰ ਨਿਊਟਰਨ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਜੋੜਦਾ ਸੀ ਅਤੇ ਬਾਅਦ ਚ ਉਨ੍ਹਾਂ ਨੂੰ ਅਪਰਾਧ ਦੀ ਦੁਨੀਆ 'ਚ ਪਾ ਦਿੰਦਾ ਸੀ।

ਜੇਲ੍ਹ ਚ ਬੈਠ ਕੋਰੀਅਰ ਰਾਹੀਂ MP ਤੋਂ ਮੰਗਵਾਂਦਾ ਸੀ ਹਥਿਆਰ, ਗੋਇੰਦਵਾਲ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ ਤੇ ਲਿਆ ਗੈਂਗਸਟਰ
Follow Us On

ਲੁਧਿਆਣਾ (Ludhiana) ਪੁਲਿਸ ਨੇ ਗੈਂਗਸਟਰ ਸਾਗਰ ਨਿਊਟਰੋਨ ਖਿਲਾਫ ਮੱਧ ਪ੍ਰਦੇਸ਼ ਤੋਂ ਕੋਰੀਅਰਾਂ ਰਾਹੀਂ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਗੈਂਗਸਟਰ ਨੂੰ ਪੁੱਛਗਿੱਛ ਲਈ ਗੋਇੰਦਵਾਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਹੈ। ਪੁਲਿਸ ਨੂੰ ਪੁੱਛਗਿੱਛ ਦੌਰਾਨ ਪਤਾ ਚੱਲਿਆ ਹੈ ਕਿ ਗੈਂਗਸਟਰ ਨਿਊਟਰਨ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਜੋੜਦਾ ਸੀ ਅਤੇ ਬਾਅਦ ਚ ਉਨ੍ਹਾਂ ਨੂੰ ਅਪਰਾਧ ਦੀ ਦੁਨੀਆ ‘ਚ ਪਾ ਦਿੰਦਾ ਸੀ।

ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੀ ਸੀ.ਆਈ.ਏ.-1 ਨੇ 10 ਦਸੰਬਰ ਨੂੰ 6 ਹੱਥਿਆਰਾਂ ਸਮੇਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਮੁਲਜ਼ਮਾਂ ਕੋਲੋਂ 4 ਨਜਾਇਜ਼ 32 ਬੋਰ ਦੇ ਪਿਸਤੌਲ, 14 ਜਿੰਦਾ ਕਾਰਤੂਸ, 51 ਗ੍ਰਾਮ ਹੈਰੋਇਨ ਅਤੇ ਵੱਡੀ ਮਾਤਰਾ ਚ ਨਸ਼ੀਲਾ ਪਦਾਰਥਾਂ ਬਰਾਮਦ ਕੀਤਾ ਸੀ। ਜਾਣਕਾਰੀ ਮਿਲ ਰਹੀ ਹੈ ਕਿ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਮੰਨਿਆ ਕਿ ਉਹ ਜੇਲ੍ਹ ਵਿੱਚ ਬੰਦ ਗੈਂਗਸਟਰ ਦੀਆਂ ਹਦਾਇਤਾਂ ਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਦੇ ਹਨ।

ਬੈਂਸ ਗੈਂਗ ਦਾ ਹੈ ਮੈਂਬਰ

ਸਾਗਰ ਪੁਨੀਤ ਬੈਂਸ ਗੈਂਗ ਦਾ ਨਾਲ ਸਬੰਧ ਰੱਖਦਾ ਹੈ। ਇਸ ਤੋਂ ਪਹਿਲਾਂ ਵੀ ਉਹ ਜੇਲ੍ਹ ਅੰਦਰੋਂ ਹਥਿਆਰਾਂ ਦੀ ਤਸਕਰੀ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕਾ ਹੈ। ਇਸ ਤੋਂ ਪਹਿਲਾਂ 17 ਫਰਵਰੀ ਨੂੰ ਲੁਧਿਆਣਾ ਪੁਲਿਸ ਨੇ ਮੁਨੀਸ਼ ਉਰਫ਼ ਲੱਲੂ ਅਤੇ ਅਨਿਕੇਤ ਤਲਵਾੜ ਨੂੰ 6 ਨਜਾਇਜ਼ ਪਿਸਤੌਲਾਂ, 8 ਮੈਗਜ਼ੀਨ ਅਤੇ 12 ਜਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਸਾਗਰ ਪੰਜਾਬ ਦੀ ਉੱਚ ਸੁਰੱਖਿਆ ਵਾਲੀ ਨਾਭਾ ਜੇਲ੍ਹ ਵਿੱਚ ਬੰਦ ਸੀ। ਉਸ ਨੇ ਆਪਣੇ ਸਾਥੀਆਂ ਨੂੰ ਇੰਦੌਰ ਤੋਂ ਹਥਿਆਰ ਲਿਆਉਣ ਲਈ ਭੇਜਿਆ ਸੀ।

ਸਾਗਰ ਜੇਲ੍ਹ ਵਿੱਚ ਬੈਠ ਕੇ ਹਥਿਆਰਾਂ ਦੀ ਤਸਕਰੀ ਦਾ ਕੰਮ ਕਰਦਾ ਹੈ। ਨੌਜਵਾਨ ਇੰਸਟਾਗ੍ਰਾਮ ਰਾਹੀਂ ਸਾਗਰ ਦੇ ਸੰਪਰਕ ਵਿੱਚ ਆਉਂਦੇ ਸਨ। ਸਾਗਰ ਉਨ੍ਹਾਂ ਨੂੰ ਪੈਸਿਆਂ ਦਾ ਲਾਲਚ ਦਿੰਦਾ ਹੈ ਅਤੇ ਆਪਣੇ ਲਈ ਹਥਿਆਰਾਂ ਦੀ ਤਸਕਰੀ ਕਰਨ ਲਈ ਰਾਜ਼ੀ ਕਰਦਾ ਹੈ। ਇਸ ਤੋਂ ਪਹਿਲਾਂ ਕਿ ਮੁਲਜ਼ਮ ਸਾਗਰ ਦੇ ਕੁਝ ਨੇੜਲੇ ਸਾਥੀਆਂ ਨੂੰ ਤਸਕਰੀ ਦੇ ਹਥਿਆਰ ਸੌਂਪਦੇ, ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ ਸੀ। ਸਾਗਰ ਕਿੰਨਾ ਸ਼ਾਤਰ ਹੈ ਉਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਜੇਲ੍ਹ ਦੇ ਅੰਦਰੋਂ ਆਪਣਾ ਗੈਂਗ ਚਲਾ ਰਿਹਾ ਹੈ।