Taran Taran Jail: ਨਸ਼ੇ ਦੀ ਵੰਡ ਨੂੰ ਲੈ ਜੇਲ੍ਹ ਵਿੱਚ ਦੋ ਗੁਟਾਂ ਵਿਚਾਲੇ ਹਿੰਸਕ ਝੜਪ, ਇੱਕ ਜਖਮੀ

Updated On: 

17 Mar 2023 13:31 PM IST

Goindwal Jail ਇਸ ਤੋਂ ਪਹਿਲਾਂ ਵੀ ਕਈ ਵਾਰ ਸੁਰਖੀਆਂ ਵਿੱਚ ਰਹੀ ਹੈ। ਹੁਣ ਮੁੜ ਤੋਂ ਹਵਾਲਾਤੀਆਂ ਵਿੱਚ ਹਿੰਸਕ ਝੜਪ ਹੋਣ ਤੋਂ ਬਾਅਦ ਸੂਬੇ ਦੀ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਖੜੇ ਹੋ ਗਏ ਹਨ।

Taran Taran Jail: ਨਸ਼ੇ ਦੀ ਵੰਡ ਨੂੰ ਲੈ ਜੇਲ੍ਹ ਵਿੱਚ ਦੋ ਗੁਟਾਂ ਵਿਚਾਲੇ ਹਿੰਸਕ ਝੜਪ, ਇੱਕ ਜਖਮੀ
Follow Us On
ਤਰਨਤਾਰਨ ਨਿਊਜ। ਪੰਜਾਬ ਦੀ ਇੱਕ ਗੋਇੰਦਵਾਲ ਜੇਲ੍ਹ (Goindwal Jail) ਇੱਕ ਵਾਰ ਮੁੜ ਤੋਂ ਸਵਾਲਾਂ ਵਿੱਚ ਆ ਗਈ ਹੈ। ਗੋਇੰਦਵਾਲ ਜੇਲ੍ਹ ਵਿੱਚ ਬੰਦ ਕੈਦੀਆਂ ਵਿਚਾਲੇ ਝਗੜੇ ਦੀ ਖਬਰ ਸਾਹਮਣੇ ਆਈ ਹੈ। ਸੂਤਰਾਂ ਰਾਹੀਂ ਮਿਲੀ ਜਾਣਕਾਰੀ ਮੁਤਾਬਕ, ਜੇਲ੍ਹ ਵਿੱਚ ਦੋ ਧੜਿਆਂ ਵਿਚਾਲੇ ਹਿੰਸਕ ਝੜਪ ਹੋਈ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਝਗੜੇ ਦੀ ਵਜ੍ਹਾ ਨਸ਼ੇ ਦੀ ਵੰਡ ਦੱਸੀ ਜਾ ਰਹੀ ਹੈ। ਯਾਨੀ ਨਸ਼ੇ ਦੀ ਵੰਡ ਨੂੰ ਲੈ ਕੇ ਦੋ ਗੁਟ ਆਪਸ ਵਿੱਛ ਭਿੜ ਗਏ, ਜਿਸ ਦੌਰਾਨ ਇੱਕ ਕੈਦੀ ਦੇ ਜ਼ਖਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ । ਜਾਣਕਾਰੀ ਇਹ ਵੀ ਮਿਲੀ ਹੈ ਕਿ ਜਖਮੀ ਹਵਾਲਾਤੀ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ ਨਾਲ ਹੀ ਉਸ ਦੇ ਇੱਕ ਕੰਨ੍ਹ ਦੇ ਵੱਡੇ ਜਾਣ ਦੀ ਵੀ ਖਬਰ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਪੂਰੇ ਮਾਮਲੇ ਤੇ ਹਾਲੇ ਤੱਕ ਚੁੱਪੀ ਧਾਰੀ ਹੋਈ ਹੈ।

ਇਸੇ ਜੇਲ੍ਹ ਵਿੱਚ ਹੋਈ ਸੀ ਦੋ ਗੈਂਗਸਟਰਾਂ ਦੀ ਮੌਤ

ਗੋਇੰਦਵਾਲ ਜੇਲ੍ਹ ਅੰਦਰ ਹੀ ਹਾਲ ਹੀ ਵਿੱਚ ਖੂਨੀ ਝੜਪ ਹੋਈ ਸੀ ਜਿਸ ਵਿਚ ਦੋ ਗੈਂਗਸਟਰਾਂ ਦੀ ਮੌਤ (ਮਨਦੀਪ ਤੂਫਾਨ ਅਤੇ ਗੈਂਗਸਟਰ ਮਨਮੋਹਨ ਸਿੰਘ) ਹੋ ਗਈ ਸੀ ਅਤੇ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ ਸੀ, ਵਿਚ ਸੱਤ ਗੈਂਗਸਟਰਾਂ ਨੂੰ ਨਾਮਜਦ ਕੀਤਾ ਸੀ। ਗੈਂਗਵਾਰ ਦੀ ਇਸ ਘਟਨਾ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਅੰਜਾਮ ਦਿੱਤਾ ਸੀ। ਗੋਲਡੀ ਬਰਾੜ ਦੇ ਕਹਿਣ ਤੇ ਗੈਂਗਸਟਰਾਂ ਨੇ ਮਨਦੀਪ ਤੂਫਾਨ ਅਤੇ ਮਨਮੋਹਨ ਸਿੰਘ ਦਾ ਕਤਲ ਕੀਤਾ ਸੀ। ਜਾਨ ਗਵਾਉਣ ਵਾਲੇ ਦੋਵੇਂ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਨਾਲ ਸਬੰਧਤ ਸਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ