Gurbani Telecast ‘ਤੇ ਮਜੀਠੀਆ ਨੇ CM ਨੂੰ ਘੇਰਿਆ, ਵਿਰਾਸਤ ਮਾਰਗ ਦੀ ਵੀਡੀਓ ਕੀਤੀ ਟਵੀਟ, ਬੋਲੇ-ਕੀ ਇਹ ਹੈ ਬਦਲਾਅ , ਸਕ੍ਰੀਨ ‘ਤੇ ਇਸ਼ਤਿਹਾਰ
Bikram Majithia Vs CM Mann:ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਟਵੀਟ ਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਘੇਰਿਆ ਹੈ। ਜਿਸ 'ਚ ਵਿਰਾਸਤ ਮਾਰਗ 'ਤੇ ਗੁਰਬਾਣੀ ਦੇ ਪ੍ਰਸਾਰਣ ਲਈ ਲਗਾਈਆਂ ਸਕਰੀਨਾਂ 'ਤੇ ਚੱਲ ਰਹੇ ਸਰਕਾਰ ਦੇ ਇਸ਼ਤਿਹਾਰਾਂ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ।
ਜਿੱਥੇ ਗੁਰਬਾਣੀ ਪ੍ਰਸਾਰਨ ਹੁੰਦਾ ਸੀ ਉਥੇ ਆਪ ਸਰਕਾਰ ਦੀਆਂ ਮਸ਼ਹੂਰੀਆਂ ਚੱਲ ਰਹੀਆਂ ਹਨ। ਕੀ ਇਸੇ ਬਦਲਾਅ ਦਾ ਵਾਅਦਾ ਕੀਤਾ ਸੀ CM ਸਾਬ? pic.twitter.com/GX9J9hEbOx
— Bikram Singh Majithia (@bsmajithia) August 3, 2023
ਜਾਣੋ ਵੀਡੀਓ ਵਿੱਚ ਕੀ ਹੈ ?
ਬਿਕਰਮ ਮਜੀਠੀਆ ਵੱਲੋਂ ਸ਼ੇਅਰ ਕੀਤੀ ਗਈ ਇਹ ਵੀਡੀਓ ਸ਼ਾਮ ਦੇ ਸਮੇਂ ਦੀ ਦੱਸੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੀ ਮੁਫਤ ਬੱਸ ਸੇਵਾ ਦੀਆਂ ਬੱਸਾਂ ਵੀ ਵਿਰਾਸਤੀ ਮਾਰਗ ‘ਤੇ ਖੜ੍ਹੀਆਂ ਦਿਖਾਈ ਦਿੰਦੀਆਂ ਹਨ। ਜਦੋਂ ਕਿ ਇਹ ਵੀਡੀਓ ਬਣਾਉਣ ਵਾਲਾ ਵਿਅਕਤੀ ਸਾਰਾਗੜ੍ਹੀ ਪਾਰਕਿੰਗ ਦੇ ਬਾਹਰ ਲੱਗੀਆਂ ਵੱਡੀਆਂ ਸਕਰੀਨਾਂ ਵੱਲ ਇਸ਼ਾਰਾ ਕਰਦਾ ਹੈ। ਜਿਸ ‘ਤੇ ਪੰਜਾਬ ਸਰਕਾਰ ਦੇ ਇਸ਼ਤਿਹਾਰ ਚੱਲ ਰਹੇ ਹਨ। ਬਿਕਰਮ ਮਜੀਠੀਆ ਨੇ ਇਸ ਟਵੀਟ ਅਤੇ ਵੀਡੀਓ ਰਾਹੀਂ ਇਲਜ਼ਾਮ ਲਗਾਇਆ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਗੁਰਬਾਣੀ ਨੂੰ ਹਰ ਘਰ ਤੱਕ ਪਹੁੰਚਾਉਣ ਦੀ ਗੱਲ ਕਰਦੀ ਹੈ, ਉਥੇ ਹੀ ਦੂਜੇ ਪਾਸੇ ਪਿਛਲੀਆਂ ਸਰਕਾਰਾਂ ਨੇ ਵਿਰਾਸਤੀ ਮਾਰਗ (Heritage Street) ‘ਤੇ ਆਉਣ-ਜਾਣ ਵਾਲੇ ਲੋਕਾਂ ਦੀ ਸਹੂਲਤ ਲਈ ਗੁਰਬਾਣੀ ਪ੍ਰਸਾਰਣ ਸੁਣੋ ਅਤੇ ਦੇਖੋ। ਇਸ ਦੇ ਪ੍ਰਸਾਰਣ ਨੂੰ ਰੋਕ ਕੇ ਇਸ ਮਕਸਦ ਲਈ ਲਗਾਈਆਂ ਗਈਆਂ ਸਕ੍ਰੀਨਾਂ ‘ਤੇ ਇਸ਼ਤਿਹਾਰ ਚਲਾਏ ਜਾ ਰਹੇ ਹਨ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
