ਇੱਕ ਵਾਰ ਮੁੜ ਪ੍ਰਾਈਵੇਟ ਪਾਰਟ ‘ਚ ਲੁਕਾ ਕੇ ਸੋਨਾ ਲਿਆ ਰਿਹਾ ਸ਼ਖਸ ਅੰਮ੍ਰਿਤਸਰ ਏਅਰਪੋਰਟ ਤੋਂ ਕਾਬੂ, ਕੀਮਤ 45.22 ਲੱਖ

Updated On: 

16 Aug 2023 10:54 AM

Gold Smuggling: ਅੰਮ੍ਰਿਤਸਰ ਏਅਰਪੋਰਟ ਤੋਂ ਪ੍ਰਾਈਵੇਟ ਪਾਰਟ ਵਿੱਚ ਲੁਕਾ ਕੇ ਸੋਨਾ ਲਿਆਉਣ ਦੀ ਕੋਸ਼ਿਸ਼ ਕਰਨ ਦਾ ਇਹ ਚੌਥਾ ਮਾਮਲਾ ਹੈ। ਕਸਟਮ ਵਿਭਾਗ ਨੂੰ ਇਸ ਤਰ੍ਹਾਂ ਦੀ ਤਸਕਰੀ ਨੂੰ ਲੈ ਕੇ ਅਲਰਟ ਹੋ ਗਿਆ ਹੈ।

ਇੱਕ ਵਾਰ ਮੁੜ ਪ੍ਰਾਈਵੇਟ ਪਾਰਟ ਚ ਲੁਕਾ ਕੇ ਸੋਨਾ ਲਿਆ ਰਿਹਾ ਸ਼ਖਸ ਅੰਮ੍ਰਿਤਸਰ ਏਅਰਪੋਰਟ ਤੋਂ ਕਾਬੂ, ਕੀਮਤ 45.22 ਲੱਖ
Follow Us On

ਅੰਮ੍ਰਿਤਸਰ ਨਿਊਜ਼। ਵਿਦੇਸ਼ਾਂ ਤੋਂ ਆਣ ਵਾਲੇ ਲੋਕ ਇਨ੍ਹੀਂ ਦਿਨੀਂ ਭਾਰਤ ਵਿੱਚ ਸੋਨਾ ਲਿਆਉਣ ਦਾ ਵੱਖਰਾ ਰਾਹ ਚੁਣ ਰਹੇ ਹਨ। ਇਹ ਲੋਕ ਆਪਣੇ ਪ੍ਰਾਈਵੇਟ ਪਾਰਟ ਵਿੱਚ ਸੋਨਾ ਲੁੱਕਾ ਕੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਅੰਮ੍ਰਿਤਸਰ ਏਅਰਪੋਰਟ ਦੇ ਕਸਟਮ ਵਿਭਾਗ ਦੇ ਮੁਤਾਬਕ, ਤੱਕ ਇਸ ਤਰ੍ਹਾਂ ਦੇ ਤਿੰਨ ਮਾਮਲਿਆਂ ਦਾ ਖੁਲਾਸਾ ਹੋ ਚੁੱਕਿਆ ਹੈ। ਚੌਥੇ ਮਾਮਲੇ ਵਿੱਚ ਇਸੇ ਤਰ੍ਹਾਂ ਸੋਨਾ ਦੇਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਬੁੱਧਵਾਰ ਨੂੰ ਇੱਕ ਹੋਰ ਸ਼ਖਸ ਨੂੰ ਕਮਟਮ ਵਿਭਾਗ ਨੇ ਕਾਬੂ ਕਿਤਾ ਹੈ।

ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਹਵਾਈ ਅੱਡੇ ਤੇ ਕਸਟਮ ਵਿਭਾਗ ਨੇ ਦੁਬਈ ਤੋਂ ਪੇਸਟ ਬਣਾ ਕੇ ਸੋਨਾ ਲਿਆ ਰਹੇ ਇਕ ਤਸਕਰ ਨੂੰ ਕਾਬੂ ਕੀਤਾ ਹੈ। ਇਹ ਸ਼ਖਸ ਅਧਿਕਾਰੀਆਂ ਦੀ ਅੱਖਾਂ ਵਿੱਚ ਘੱਟਾ ਪਾ ਕੇ ਆਪਣੇ ਗੁਪਤ ਅੰਗ ਵਿੱਚ ਛੁਪਾ ਕੇ ਸੋਨਾ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ।

ਜਾਣਕਾਰੀ ਮੁਤਾਬਿਕ ਏਅਰ ਇੰਡੀਆ ਦੀ ਫਲਾਈਟ ਦੇ ਰਸਤੇ ਰਾਹੀਂ ਇਹ ਯਾਤਰੀ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚਿਆ ਸੀ, ਜਿਥੇ ਕਸਟਮ ਵਿਭਾਗ ਨੂੰ ਇਸ ਦੀ ਚਾਲ ਤੇ ਛੱਕ ਹੋਇਆ। ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਕੋਲੋਂ 3 ਕੈਪਸੂਲ ਬਰਾਮਦ ਕੀਤੇ ਗਏ, ਜਿਨ੍ਹਾਂ ਨੂੰ ਉਹ ਆਪਣੇ ਪ੍ਰਾਈਵੇਟ ਪਾਰਟ ਚ ਲੂਕਾ ਕੇ ਲਿਆਇਆ ਸੀ ਜਦੋ ਇਹਨਾਂ ਕੈਪਸੂਲਾਂ ਨੂੰ ਸੋਨੇ ਚ ਬਦਲ ਕੇ ਤੋਲਿਆ ਗਿਆ ਤਾਂ ਇਨ੍ਹਾਂ ਦਾ ਵਜ਼ਨ 751 ਗ੍ਰਾਮ ਨਿਕਲਿਆ, ਜਿਸ ਦੀ ਅੰਤਰਰਾਸ਼ਟਰੀ ਬਜਾਰ ਚ ਕੀਮਤ 45.22 ਲੱਖ ਰੁਪਏ ਦੱਸੀ ਜਾ ਰਹੀ ਹੈ।

ਕਸਟਮ ਵਿਭਾਗ ਨੇ ਸ਼ਖਸ ਖਿਲਾਫ ਕਸਟਮ ਐਕਟ 1962 ਦੇ ਤਹਿਤ ਕਾਰਵਾਈ ਸ਼ੂਰ ਕਰ ਦਿਤੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ