ਅੰਮ੍ਰਿਤਸਰ ਏਅਰਪੋਰਟ 'ਤੇ ਫੜਿਆ ਗਿਆ 92 ਲੱਖ ਦਾ ਸੋਨਾ, ਸਰੀਰ 'ਤੇ ਪੇਸਟ ਚਿਪਕਾ ਕੇ ਦੁਬਈ ਤੋਂ ਲਿਆਏ ਸਨ ਮੁਲਜ਼ਮ | gold recovered from amritsar airport in two days worth rs 92 lakh by custom department know full detail in punjabi Punjabi news - TV9 Punjabi

ਅੰਮ੍ਰਿਤਸਰ ਏਅਰਪੋਰਟ ‘ਤੇ ਫੜਿਆ ਗਿਆ 92 ਲੱਖ ਦਾ ਸੋਨਾ, ਸਰੀਰ ‘ਤੇ ਪੇਸਟ ਚਿਪਕਾ ਕੇ ਦੁਬਈ ਤੋਂ ਲਿਆਏ ਸਨ ਮੁਲਜ਼ਮ

Updated On: 

30 Oct 2023 18:34 PM

Gold Recovered from Amritsar: ਅੰਮ੍ਰਿਤਸਰ ਏਅਰਪੋਰਟ ਤੋਂ ਹਰ ਆਏ ਦਿਨ ਸੋਨੇ ਦੀ ਤਸਕਰੀ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਰਹੀ ਹੈ। ਤਸਕਰ ਤਸਕਰੀ ਲਈ ਨਵੇਂ-ਨਵੇਂ ਤਰੀਕੇ ਵਰਤ ਰਹੇ ਹਨ, ਪਰ ਹਾਰ ਵਾਰ ਪਹਿਲਾਂ ਤੋਂ ਮੁਸਤੈਦ ਕਸਟਮ ਵਿਭਾਗ ਦੀ ਟੀਮ ਉਨ੍ਹਾਂ ਦੀ ਹਰ ਚਾਲਾਕੀ ਨੂੰ ਨਾਕਾਮਯਾਬ ਕਰ ਦਿੰਦੀ ਹੈ। ਕੁਝ ਮਾਮਲੇ ਤਾਂ ਅਜਿਹੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ਚ ਤਸਕਰਾਂ ਨੇ ਆਪਣੇ ਗੁਪਤ ਅੰਗਾਂ ਵਿਚ ਸੋਨੇ ਦੇ ਕੈਪਸੂਲ ਬਣਾ ਕੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ।

ਅੰਮ੍ਰਿਤਸਰ ਏਅਰਪੋਰਟ ਤੇ ਫੜਿਆ ਗਿਆ 92 ਲੱਖ ਦਾ ਸੋਨਾ, ਸਰੀਰ ਤੇ ਪੇਸਟ ਚਿਪਕਾ ਕੇ ਦੁਬਈ ਤੋਂ ਲਿਆਏ ਸਨ ਮੁਲਜ਼ਮ
Follow Us On

ਅੰਮ੍ਰਿਤਸਰ ‘ਚ ਕਸਟਮ ਵਿਭਾਗ ਨੇ 2 ਦਿਨਾਂ ‘ਚ ਡੇਢ ਕਿੱਲੋ ਤੋਂ ਜ਼ਿਆਦਾ ਸੋਨਾ ਜ਼ਬਤ ਕੀਤਾ ਹੈ। ਦੋਵਾਂ ਮਾਮਲਿਆਂ ਵਿੱਚ ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਕਸਟਮ ਐਕਟ 1962 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਮਾਮਲਿਆਂ ਵਿੱਚ ਤਸਕਰ ਸੋਨੇ ਦਾ ਪੇਸਟ ਬਣਾ ਕੇ ਇਸ ਦੀ ਤਸਕਰੀ ਕਰ ਰਹੇ ਸਨ ਤਾਂ ਜੋ ਕਸਟਮ ਵਿਭਾਗ ਦੀ ਨਜ਼ਰ ਤੋਂ ਬਚਿਆ ਜਾ ਸਕੇ।

ਪਹਿਲਾ ਮਾਮਲਾ ਬੀਤੇ ਦਿਨ ਦਾ ਹੈ। ਕਸਟਮ ਵਿਭਾਗ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 905.4 ਗ੍ਰਾਮ ਸੋਨਾ ਜ਼ਬਤ ਕੀਤਾ ਸੀ। ਸੋਮਵਾਰ ਨੂੰ ਅੰਮ੍ਰਿਤਸਰ ਕਸਟਮ ਵੱਲੋਂ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ, ਜਿਸ ਵਿੱਚ ਕਸਟਮ ਵਿਭਾਗ ਨੇ ਅੰਮ੍ਰਿਤਸਰ ਏਅਰਪੋਰਟ ਤੋਂ 593 ਗ੍ਰਾਮ ਸੋਨੇ ਦੀ ਤਸਕਰੀ ਨੂੰ ਰੋਕਿਆ। ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਮੁਲਜ਼ਮ ਦੁਬਈ ਤੋਂ ਫਲਾਈਟ ਰਾਹੀਂ ਅੰਮ੍ਰਿਤਸਰ ਪੁੱਜੇ ਸਨ।

ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਸੋਨੇ ਦਾ ਪੇਸਟ ਬਣਾ ਕੇ ਸਰੀਰ ਨਾਲ ਚਿਪਕਾ ਕੇ ਲਿਆਂਦਾ ਗਿਆ ਸੀ ਪਰ ਜਦੋਂ ਮੁਸਤੈਦ ਕਸਟਮ ਵਿਭਾਗ ਨੇ ਚੈਕਿੰਗ ਕੀਤੀ ਤਾਂ ਸੋਨੇ ਦੀ ਤਸਕਰੀ ਨੂੰ ਫੜਨ ਵਿੱਚ ਸਫ਼ਲਤਾ ਹਾਸਿਲ ਹੋਈ।

92 ਲੱਖ ਰੁਪਏ ਦਾ ਸੋਨਾ ਜ਼ਬਤ

ਕਸਟਮ ਵਿਭਾਗ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਵਿੱਚ ਸੋਨਾ ਤਸਕਰੀ ਕਰਨ ਵਾਲੇ ਗਿਰੋਹ ਦੇ ਖਿਲਾਫ ਅਗਲੇਰੀ ਕਾਰਵਾਈ ਕਰ ਰਹੀ ਹੈ। ਦੋ ਦਿਨਾਂ ਵਿੱਚ ਜ਼ਬਤ ਕੀਤੇ ਗਏ ਸੋਨੇ ਦੀ ਕੁੱਲ ਕੀਮਤ 91.92 ਲੱਖ ਰੁਪਏ ਹੈ।

ਜਿੱਥੇ 29 ਅਕਤੂਬਰ ਨੂੰ ਕਸਟਮ ਵਿਭਾਗ ਨੇ 55.42 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਸੀ, ਉੱਥੇ ਹੀ ਅੱਜ ਸੋਮਵਾਰ ਨੂੰ ਕਸਟਮ ਵਿਭਾਗ ਨੇ 36.5 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ।

Exit mobile version