Gold Smuggling: ਇੱਕ ਵਾਰ ਮੁੜ ਪ੍ਰਾਈਵੇਟ ਪਾਰਟ ‘ਚ ਲੁਕਾ ਕੇ ਸੋਨਾ ਲਿਆ ਰਿਹਾ ਸ਼ਖਸ ਕਾਬੂ, ਅੰਮ੍ਰਿਤਸਰ ਏਅਰਪੋਰਟ ‘ਤੇ 49.12 ਲੱਖ ਦਾ ਸੋਨਾ ਬਰਾਮਦ

Updated On: 

01 Aug 2023 23:48 PM

ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ 'ਤੇ ਕਸਟਮ ਵਿਭਾਗ ਵੱਲੋਂ ਇੱਕ ਵਾਰ ਫਿਰ ਚੈਕਿੰਗ ਦੌਰਾਨ ਇੱਕ ਯਾਤਰੀ ਤੋਂ 808 ਗ੍ਰਾਮ ਸੋਨਾ ਬਰਾਮਦ ਹੋਇਆ ਹੈ। ਯਾਤਰੀ ਨੇ ਆਪਣੇ ਗੁਪਤ ਅੰਗ 'ਚ ਸੋਨੇ ਵਰਗੀ ਕੋਈ ਚੀਜ਼ ਛੁਪਾ ਕੇ ਲਿਆ ਰਿਹਾ ਸੀ ਹੈ।

Gold Smuggling: ਇੱਕ ਵਾਰ ਮੁੜ ਪ੍ਰਾਈਵੇਟ ਪਾਰਟ ਚ ਲੁਕਾ ਕੇ ਸੋਨਾ ਲਿਆ ਰਿਹਾ ਸ਼ਖਸ ਕਾਬੂ, ਅੰਮ੍ਰਿਤਸਰ ਏਅਰਪੋਰਟ ਤੇ 49.12 ਲੱਖ ਦਾ ਸੋਨਾ ਬਰਾਮਦ

Credit- (Twitter@AmritsarCustoms)

Follow Us On

ਅੰਮ੍ਰਿਤਸਰ ਨਿਊਜ਼। ਅੰਮ੍ਰਿਤਸਰ ਏਅਰਪੋਰਟ ‘ਤੇ ਕਸਚਮ ਵਿਭਾਗ ਵੱਲੋਂ ਚੈਕਿੰਗ ਦੌਰਾਨ ਇੱਕ ਯਾਤਰੀ ਕੋਲੋਂ 808 ਗ੍ਰਾਮ ਸੋਨਾ ਬਰਾਮਦ ਹੋਇਆ। ਯਾਤਰੀ ਅਧਿਕਾਰੀਆਂ ਦੀ ਅੱਖਾਂ ਵਿੱਚ ਘੱਟਾ ਪਾ ਕੇ ਆਪਣੇ ਗੁਪਤ ਅੰਗਾਂ ਵਿੱਚ ਛੁਪਾ ਕੇ ਸੋਨਾ ਲੈ ਕੇ ਜਾ ਰਿਹਾ ਸੀ। ਸੂਤਰਾਂ ਮੁਤਾਬਕ ਬਾਡੀ ਸਕੈਨਰ ‘ਚ ਚੈਕਿੰਗ ਦੌਰਾਨ ਅਧਿਕਾਰੀਆਂ ਨੂੰ ਸ਼ੱਕ ਹੋਇਆ ਕਿ ਯਾਤਰੀ ਨੇ ਆਪਣੇ ਗੁਪਤ ਅੰਗ (Private Part) ‘ਚ ਸੋਨੇ ਵਰਗੀ ਕੋਈ ਚੀਜ਼ ਛੁਪਾ ਰੱਖੀ ਹੈ।

49.12 ਲੱਖ ਦਾ ਸੋਨਾ ਬਰਾਮਦ

ਅਧਿਕਾਰੀਆਂ ਵੱਲੋਂ ਯਾਤਰੀ ਦੀ ਚੈਕਿੰਗ ਕੀਤੀ ਗਈ ਤਾਂ ਗੁਪਤ ਅੰਗਾਂ ‘ਚੋਂ ਚਿਪਕਾਇਆ ਹੋਇਆ ਸੋਨਾ ਪਾਇਆ ਗਿਆ। ਜਿਸ ਦੀ ਕੀਮਤ 49.12 ਲੱਖ ਰੁਪਏ ਹੈ। ਫਿਲਹਾਲ ਅਧਿਕਾਰੀਆਂ ਨੇ ਸੋਨਾ ਜ਼ਬਤ ਕਰ ਲਿਆ ਹੈ। ਯਾਤਰੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਸੋਨਾ ਕਿੱਥੋਂ ਲੈ ਕੇ ਆਇਆ ਸੀ। ਉਸ ਨੇ ਇਹ ਸੋਨਾ ਕਿਸ ਨੂੰ ਦੇਣਾ ਸੀ?

ਯਾਤਰੀ ਦੀ ਪਛਾਣ ਨਹੀਂ ਦੱਸੀ ਗਈ

ਅਧਿਕਾਰੀਆਂ ਮੁਤਾਬਕ ਯਾਤਰੀ ਅਜੇ ਵੀ ਹਿਰਾਸਤ ‘ਚ ਹੈ। ਫਿਲਹਾਲ ਅਧਿਕਾਰੀਆਂ ਨੇ ਯਾਤਰੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਹੈ।

ਬੀਤੇ ਦਿਨੀਂ ਇੱਕ ਸਖ਼ਸ ਦੀ ਗ੍ਰਿਫ਼ਤਾਰੀ ਹੋਈ ਸੀ

ਬੀਤੇ ਦਿਨੀਂ ਅੰਮ੍ਰਿਤਸਰ ਏਅਰਪੋਰਟ ‘ਤੇ ਕਸਟਮ ਵਿਭਾਗ ਨੇ ਦੁਬਈ (Dubai) ਤੋਂ ਪਰਤੇ ਇੱਕ ਸਖ਼ਸ ਨੂੰ ਕਾਬੂ ਕੀਤਾ ਸੀ। ਉਹ ਆਪਣੇ ਪ੍ਰਾਈਵੇਟ ਪਾਰਟ ‘ਚ ਸੋਨਾ ਲੁਕਾ ਕੇ ਲਿਆਇਆ ਸੀ। ਦੱਸਣਯੋਗ ਹੈ ਕਿ ਮੁਲਜ਼ਮ ਨੇ ਜਿਸ ਕੈਪਸੂਲ ‘ਚ ਸੋਨਾ ਲਿਆਂਦਾ ਸੀ ਉਸ ਦਾ ਭਾਰ 1 ਕਿਲੋ 183 ਗ੍ਰਾਮ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ