Amritpal Singh New Video: ਪਿਛਲੇ 11 ਦਿਨਾਂ ਤੋਂ ਪੰਜਾਬ ਪੁਲਿਸ ਦੀ ਗ੍ਰਿਫਤ ਵਿੱਚੋਂ ਖਾਲਿਸਤਾਨੀ ਸਮਰਥਕ
ਅੰਮ੍ਰਿਤਪਾਲ ਸਿੰਘ (Amritpal Singh) ਦੀ ਵੀਡੀਓ ਸਾਹਮਣੇ ਆਈ ਹੈ। ਇਸ ‘ਚ ਉਸ ਨੇ ਕਿਹਾ ਹੈ ਕਿ ਉਹ ਚੜ੍ਹਦੀ ਕਲਾਂ ਵਿੱਚ ਹੈ ਅਤੇ ਕੋਈ ਵੀ ਉਸ ਦਾ ਵਾਲ ਵੀ ਵੀਂਗਾ ਨਹੀਂ ਕਰ ਸਕਦਾ। ਗਿ੍ਫ਼ਤਾਰੀ ‘ਤੇ ਉਸ ਨੇ ਕਿਹਾ ਕਿ ਉਸ ਦੀ ਗ੍ਰਿਫਤਾਰੀ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਹੈ | ਮੈਨੂੰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਤਾਂ ਹੀ ਤਾਂ ਮੈਂ ਪੁਲਿਸ ਦੇ ਵੱਡੇ ਘੇਰੇ ਵਿੱਚੋਂ ਵੀ ਬਾਹਰ ਨਿਕਲ ਗਿਆ
ਵੀਡੀਓ ਵਿੱਚ ਉਸ ਨੇ ਕਿਹਾ ਕਿ ਜਿਥੋਂ ਤੱਕ ਮੇਰੀ ਗ੍ਰਿਫਤਾਰੀ ਦੀ ਗੱਲ ਹੈ, ਉਹ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਹੈ। ਮੈਂ ਚੜ੍ਹਦੀ ਕਲਾਂ ਹਾਂ ਅਤੇ ਕੋਈ ਮੇਰਾ ਵਾਲ ਵੀ ਵੀਂਗਾ ਨਹੀਂ ਕਰ ਸਕਦਾ। ਸੱਚੇ ਪਾਤਸ਼ਾਹ ਨੇ ਔਖੇ ਵੇਲੇ ਸਾਡੀ ਪ੍ਰੀਖਿਆ ਲਈ ਹੈ ਪਰ ਵਾਹਿਗੁਰੂ ਨੇ ਮੇਰਾ ਬਹੁਤ ਸਾਥ ਦਿੱਤਾ ਹੈ। ਇਹ ਇੱਕ ਅਜਿਹਾ ਵਰਦਾਨ ਹੈ ਕਿ ਮੈਂ ਬਿਆਨ ਨਹੀਂ ਕਰ ਸਕਦਾ ਕਿ ਮੈਂ ਇੰਨੇ ਵੱਡੇ ਪੁਲਿਸ ਘੇਰੇ ਵਿੱਚੋਂ ਬਾਹਰ ਨਿਕਲਿਆ। ਇਹ ਸੱਚੇ ਪਾਤਸ਼ਾਹ ਦੀ ਮੇਹਰ ਕਰਕੇ ਹੀ ਹੋਇਆ ਹੈ। ਸਾਨੂੰ ਲੱਗਾ ਕਿ ਸਾਨੂੰ ਮਾਲਵੇ ਵਿੱਚ ਜਾਣਾ ਚਾਹੀਦਾ ਹੈ ਅਤੇ ਉਥੇ ਜਾ ਕੇ
ਅੰਮ੍ਰਿਤ ਵਹੀਰ ਸ਼ੁਰੂ ਕਰਨੀ ਚਾਹੀਦੀ ਹੈ। ਇਸ ਲਈ ਸਾਨੂੰ ਉੱਥੇ ਪਹੁੰਚਣ ਲਈ ਕਿਸੇ ਵੀ ਤਰੀਕੇ ਦੀ ਵਰਤੋਂ ਕਰਨੀ ਚਾਹੀਦੀ ਹੈ । ਫਿਰ ਜਦੋਂ ਇੰਟਰਨੈੱਟ ਬੰਦ ਹੋ ਗਿਆ ਸਾਡਾ ਕਿਸੇ ਨਾਲ ਕੋਈ ਸੰਪਰਕ ਨਾ ਹੋ ਸੱਕਿਆ।
ਉਸ ਦਾ ਕਹਿਣਾ ਹੈ ਕਿ ਵਿਸਾਖੀ ਦੇ ਮੌਕੇ ਤੇ ਸਿੱਖ ਜਥੇਬੰਦੀਆਂ ਦਾ ਸਰਬਤ ਖਾਲਸਾ ਬੁਲਾਇਆ ਜਾਵੇ। ਦੇਸ਼-ਵਿਦੇਸ਼ ਬੈਠੀਆਂ ਸਿੱਖ ਸੰਗਤਾਂ ਨੂੰ ਮੇਰੀ ਅਪੀਲ ਹੈ ਕਿ ਉਹ ਸਾਰੇ ਵਿਸਾਖੀ ‘ਤੇ ਹੋਣ ਵਾਲੇ ਇਸ ਸਰਬੱਤ ਖ਼ਾਲਸਾ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਉੱਥੋਂ ਕੌਮ ਦੇ ਮਸਲਿਆਂ ਦੀ ਗੱਲ ਕਰਨ, ਕਿਉਂਕਿ ਸਾਡੀ ਕੌਮ ਛੋਟੇ-ਮੋਟੇ ਮੋਰਚੇ ਲਾ ਕੇ ਉਲਝੀ ਰਹਿੰਦੀ ਹੈ। ਸਾਨੂੰ ਆਪਣੇ ਮਸਲੇ ਹੱਲ ਕਰਨ ਦੀ ਲੋੜ ਹੈ। ਹੁਕੂਮਤ ਨੇ ਸਾਡੇ ਨਾਲ ਬੇਇਨਸਾਫ਼ੀ ਕੀਤੀ ਹੈ। ਮੇਰੇ ਸਾਥੀਆਂ ‘ਤੇ NSA ਲਗਾ ਕੇ ਉਨ੍ਹਾਂ ਨੂੰ ਅਸਾਮ ਭੇਜ ਦਿੱਤਾ ਗਿਆ ਕਿਉਂਕਿ ਉਹ ਸਿੱਖ ਧਰਮ ਦੀ ਗੱਲ ਕਰਦੇ ਸਨ।
ਉਸ ਨੇ ਅੱਗੇ ਕਿਹਾ, ਮੇਰੇ ਕਈ ਸਾਥੀਆਂ ਤੇ
NSA ਲਗਾ ਕੇ ਉਨ੍ਹਾਂ ਨੂੰ ਆਸਾਮ ਭੇਜ ਦਿੱਤਾ ਗਿਆ ਹੈ ਅਤੇ ਕਈਆਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ। ਇਹ ਸਾਡੇ ਨਾਲ ਸਿੱਧਾ-ਸਿੱਧਾ ਜ਼ੁਲਮ ਹੈ। ਅਸੀਂ ਜਾਣਦੇ ਹਾਂ ਕਿ ਅਸੀਂ ਜਿਸ ਰਾਹ ‘ਤੇ ਚੱਲ ਰਹੇ ਹਾਂ, ਸਾਨੂੰ ਇਹ ਸਭ ਝੱਲਣਾ ਪਵੇਗਾ ਅਤੇ ਪਰ ਇਹ ਸਾਡਾ ਕੌਮੀ ਫਰਜ਼ ਹੈ। ਮੈਂ ਦੇਸ਼-ਵਿਦੇਸ਼ ਵਿਚ ਬੈਠੀ ਸਮੂਹ ਸਿੱਖ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਵਿਸਾਖੀ ‘ਤੇ ਹੋਣ ਵਾਲੇ ਸਰਬੱਤ ਖਾਲਸਾ ਵਿੱਚ ਸ਼ਾਮਲ ਹੋਣ। ਮੈਂ ਜਥੇਦਾਰ ਸਾਹਿਬ ਨੂੰ ਅਪੀਲ ਕਰਦਾ ਹਾਂ ਕਿ ਪਿੰਡ-ਪਿੰਡ ਜਾ ਕੇ ਖਾਲਸਾ ਵਹੀਰਾਂ ਕੱਢ ਕੇ ਸੰਗਤਾਂ ਨੂੰ ਜਾਗਰੂਕ ਕਰਨ।
ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਲੋਕ ਪਹਿਲਾਂ ਹੀ ਬਹੁਤ ਜਾਗਰੂਕ ਹਨ, ਲੋਕਾਂ ਦੇ ਮਨਾਂ ਵਿੱਚ ਸਰਕਾਰ ਵੱਲੋਂ ਪੈਦਾ ਕੀਤੇ ਡਰ ਨੂੰ ਤੋੜਨ ਲਈ ਜ਼ਰੂਰੀ ਹੈ ਕਿ ਚਾਹੇ ਕੋਈ ਦੱਲ ਹੋਵੇ, ਟਕਸਾਲਾਂ ਹੋਣ, ਸਿੱਖ ਜਥੇਬੰਦੀ ਹੋਵੇ, ਸਾਰੇ ਸਰਬੱਤ ਖਾਲਸਾ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ। ਇਹ ਸਰਬੱਤ ਖਾਲਸਾ ਸਭ ਤੋਂ ਵੱਡਾ ਸਮਾਗਮ ਹੋਣਾ ਚਾਹੀਦਾ ਹੈ। ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਵੀ ਅਜਿਹਾ ਹੀ ਸਰਬੱਤ ਖਾਲਸਾ ਹੋਇਆ ਸੀ , ਉਦੋਂ ਜਿਹੜਾ ਸਿੱਖ ਚੱਲ ਵੀ ਨਹੀਂ ਪਾਉਂਦਾ ਸੀ ਉਹ ਵੀ ਇਸ ਵਿੱਚ ਹਿੱਸਾ ਲੈਣ ਪਹੁੰਚਿਆ ਸੀ। ਕੁਝ ਅਜਿਹਾ ਹੀ ਪ੍ਰੋਗਰਾਮ ਹੁਣ ਵਿਸਾਖੀ ਮੌਕੇ ਵੀ ਹੋਣਾ ਚਾਹੀਦਾ ਹੈ। ਮੈਂ ਦੇਸ਼-ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਅਸੀਂ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ, ਅਤੇ ਆਪਣੇ ਕੌਮੀ ਹੱਕ ਹਾਸਿਲ ਕਰਨੇ ਹਨ ਸਾਨੂੰ ਇੱਕਮੁੱਠ ਹੋਣਾ ਚਾਹੀਦਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ