Italy ਦੇ ਰਾਜਦੂਤ Golden Temple ਵਿਖੇ ਹੋਏ ਨਤਮਸਤਕ, ਜਥੇਦਾਰ ਨਾਲ ਵੀ ਕੀਤੀ ਮੁਲਾਕਾਤ
Italy ਦੇ ਰਾਜਦੂਤ ਤੀਸਰੀ ਵਾਰ ਸ੍ਰੀ ਦਰਬਾਰ ਸਾਹਿਬ ਆਏ ਹਨ। ਇਸ ਤੋਂ ਪਹਿਲਾਂ ਵੀ ਉਹ ਦੋ ਵਾਰੀ ਇੱਥੇ ਨਤਮਸਤਕ ਹੋ ਚੁੱਕੇ ਹਨ। ਇਸ ਦੌਰਾਨ ਐੱਸਜੀਪੀਸੀ ਦੇ ਅਧਿਕਾਰੀਆਂ ਨੇ ਰਾਜਦੂਤ ਦਾ ਸਨਮਾਨ ਵੀ ਕੀਤਾ।

ਇਟਲੀ ਦੇ ਰਾਜਦੂਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਜਥੇਦਾਰ ਨਾਲ ਵੀ ਕੀਤੀ ਮੁਲਾਕਾਤ।
ਅੰਮ੍ਰਿਤਸਰ। ਇਟਲੀ ਦੇ ਰਾਜਦੂਤ ਸ੍ਰੀ ਦਰਬਾਰ ਸਾਹਿਬ (Sri Darbar Sahib) ਨਤਮਸਤਕ ਹੋਏ ਹਨ। ਇਸ ਬਾਰੇ ਇੰਡੀਅਨ ਸਿੱਖ ਔਰਗਨਾਈਜੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਇਟਲੀ ਦੇ ਰਾਜਦੂਤ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਕੇ ਬਹੁਤ ਖੁਸ਼ ਹੋਏ ਹਨ। ਕੰਗ ਨੇ ਕਿਹਾ ਕਿ ਇਟਲੀ ਦੇ ਰਾਜਦੂਤ ਵੀ ਅਪਣੇ ਆਪ ਨੂੰ ਬਹੁਤ ਖੁਸ਼ ਕਿਸਮਤ ਸਮਝਦੇ ਹਨ ਜਿਨ੍ਹਾਂ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਦਾ ਮੌਕਾ ਮਿਲਿਆ। ਇੰਟਲੀ ਅੰਬੈਸਡਰ ਵਿਨ ਕੇਂਜੋ ਡਿਲੁਕਾ ਅਤੇ ਯੂਰੋਪੀਆਂ ਯੂਨੀਅਨ ਦੇ ਉਗੋ ਏਸ ਟੂਟੋ ਅੰਬੈਸਡਰ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੀਟਿੰਗ ਕੀਤੀ।
ਮੀਟਿੰਗ ਦੋਰਾਨ ਇਟਲੀ (Italy) ਦੇ ਰਾਜਦੂਤ ਨੂੰ ਸਿੱਖ ਕੌਮ ਦੇ ਮੁਦੇ ਵਿਚਾਰੇ ਗਏ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਹਾਨਤਾ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਸ਼੍ਰੌਮਣੀ ਕਮੇਟੀ ਦੇ ਅਧਿਕਾਰੀਆ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋ ਇੰਟਲੀ ਅੰਬੈਸਡਰ ਵਿਨ ਕੇਂਜੋ ਡਿਲੁਕਾ ਅਤੇ ਯੂਰੋਪੀਆਂ ਯੂਨੀਅਨ ਦੇ ਉਗੋ ਏਸ ਟੂਟੋ ਅੰਬੈਸਡਰ ਅਤੇ ਸੁਖਦੇਵ ਸਿੰਘ ਕੰਗ ਨੂੰ ਸਨਮਾਨਿਤ ਕੀਤਾ ਗਿਆ।