Ground Report: ’80 ਫੀਸਦ ਤੱਕ ਘਟੇ ਸੈਲਾਨੀ’, ਹੜ੍ਹ ਕਾਰਨ ਟੂਰਿਜ਼ਮ ਕਾਰੋਬਾਰ ਠੱਪ ਹੋਣ ‘ਤੇ ਕੀ ਬੋਲੇ ਕਾਰੋਬਾਰੀ
Punjab Flood tourist industry impact: ਹੜ੍ਹਾਂ ਦਾ ਪ੍ਰਭਾਵ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਬਣੀਆਂ ਦੁਕਾਨਾਂ ਦੇ ਕੰਮ 'ਤੇ ਵੀ ਦੇਖਿਆ ਗਿਆ ਹੈ। ਹੜ੍ਹਾਂ ਕਾਰਨ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੋਇਆ ਹੈ, ਕਿਉਂਕਿ ਸ਼ਰਧਾਲੂਆਂ ਦੀ ਆਮਦ ਬਹੁਤ ਘੱਟ ਗਈ ਹੈ। ਅੰਮ੍ਰਿਤਸਰ ਇਨ੍ਹਾਂ ਦੋ ਦਿਨਾਂ ਵਿੱਚ ਕਾਫ਼ੀ ਵਿਅਸਤ ਰਹਿੰਦਾ ਹੈ। ਗਣੇਸ਼ ਚਤੁਰਥੀ ਤੋਂ ਲੈ ਕੇ ਦੀਵਾਲੀ ਤੱਕ, ਇੱਥੇ ਚੰਗੀ ਗਿਣਤੀ ਵਿੱਚ ਲੋਕ ਪਹੁੰਚਦੇ ਹਨ। ਇੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚਦੇ ਹਨ।
ਪੰਜਾਬ ਅਤੇ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਮੀਂਹ ਪੈਣ ਤੋਂ ਬਾਅਦ ਹੜ੍ਹਾਂ ਨਾਲ ਕਈ ਰਾਜ ਪ੍ਰਭਾਵਿਤ ਹੋਏ ਹਨ। ਇਸ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇੱਕ ਪਾਸੇ, ਪੰਜਾਬ ਵਿੱਚ 50 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ, ਜਦੋਂ ਕਿ ਫਸਲਾਂ ਅਤੇ ਘਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ, ਸੈਰ-ਸਪਾਟਾ ਉਦਯੋਗ ਨੂੰ ਵੀ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਅੰਮ੍ਰਿਤਸਰ ਇਨ੍ਹਾਂ ਦੋ ਦਿਨਾਂ ਵਿੱਚ ਕਾਫ਼ੀ ਵਿਅਸਤ ਰਹਿੰਦਾ ਹੈ। ਗਣੇਸ਼ ਚਤੁਰਥੀ ਤੋਂ ਲੈ ਕੇ ਦੀਵਾਲੀ ਤੱਕ, ਇੱਥੇ ਚੰਗੀ ਗਿਣਤੀ ਵਿੱਚ ਲੋਕ ਪਹੁੰਚਦੇ ਹਨ। ਇੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚਦੇ ਹਨ। ਪਰ ਇਨ੍ਹਾਂ ਦਿਨਾਂ ਵਿੱਚ ਅਜਿਹਾ ਕੁਝ ਨਹੀਂ ਹੈ। ਸੈਲਾਨੀਆਂ ਦੀ ਗਿਣਤੀ ਵਿੱਚ ਵੱਡੀ ਗਿਰਾਵਟ ਦੇਖੀ ਜਾ ਰਹੀ ਹੈ।
ਰੈਸਟੋਰੈਂਟ ਦੇ ਕੰਮ ‘ਚ ਆਈ 80 ਫੀਸਦ ਗਿਰਾਵਟ
ਜਦੋਂ ਅਸੀਂ ਇੱਕ ਨਿੱਜੀ ਰੈਸਟੋਰੈਂਟ ਦੀ ਮਾਲਕਣ ਰਿਤੂ ਵਿਜ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਸੈਲਾਨੀਆਂ ਦੀ ਗਿਣਤੀ ਵਿੱਚ ਕਮੀ ਬਾਰੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਹੜ੍ਹਾਂ ਬਾਰੇ ਬਹੁਤ ਡਰ ਹੈ, ਇਸ ਲਈ ਇਸ ਵਾਰ ਬਹੁਤ ਘੱਟ ਲੋਕ ਆਏ ਹਨ। ਆਮ ਤੌਰ ‘ਤੇ ਮਹਾਰਾਸ਼ਟਰ ਵਿੱਚ ਗਣੇਸ਼ ਚਤੁਰਥੀ ਲਈ ਛੁੱਟੀਆਂ ਹੁੰਦੀਆਂ ਹਨ, ਇਸ ਲਈ ਮਹਾਰਾਸ਼ਟਰ ਤੇ ਹੋਰ ਦੱਖਣੀ ਰਾਜਾਂ ਤੋਂ ਯਾਤਰੀ ਇੱਥੇ ਆਉਂਦੇ ਹਨ। ਇਸ ਵਾਰ, ਸੈਲਾਨੀਆਂ ਵਿੱਚ ਲਗਭਗ 80 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।
ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਉਮੀਦ ਸੀ ਕਿ ਲੋਕ ਗਰਮੀਆਂ ਦੀਆਂ ਛੁੱਟੀਆਂ ਵਿੱਚ ਇੱਥੇ ਪਹੁੰਚਣਗੇ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਦਿਨਾਂ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਬਹੁਤ ਵੱਧ ਗਿਆ ਸੀ। ਇਸ ਦੇ ਨਾਲ ਹੀ ਇਸ ਤਿਉਹਾਰ ਦੇ ਸੀਜ਼ਨ ਵਿੱਚ ਹੜ੍ਹਾਂ ਕਾਰਨ ਬਹੁਤ ਨੁਕਸਾਨ ਹੋਇਆ ਹੈ।
ਹੜ੍ਹਾਂ ਦਾ ਪ੍ਰਭਾਵ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਬਣੀਆਂ ਦੁਕਾਨਾਂ ਦੇ ਕੰਮ ‘ਤੇ ਵੀ ਦੇਖਿਆ ਗਿਆ ਹੈ। ਹੜ੍ਹਾਂ ਕਾਰਨ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੋਇਆ ਹੈ, ਕਿਉਂਕਿ ਸ਼ਰਧਾਲੂਆਂ ਦੀ ਆਮਦ ਬਹੁਤ ਘੱਟ ਗਈ ਹੈ।
ਇਹ ਵੀ ਪੜ੍ਹੋ
ਟੂਰ-ਟਰੈਵਲ ਵਾਲਿਆਂ ਦਾ ਕੰਮ ਠੱਪ
ਹੁਣ ਟੂਰ-ਟਰੈਲਵ ਵਾਲਿਆਂ ਦਿਨ ਵੀ ਬਹੁਤ ਚੰਗੇ ਨਹੀਂ ਹਨ। ਇਸ ਵਾਰ ਅੰਮ੍ਰਿਤਸਰ ਵਿੱਚ ਸੈਲਾਨੀਆਂ ਦੀ ਗਿਣਤੀ ਬਹੁਤ ਘੱਟ ਗਈ ਹੈ, ਸਰਹੱਦ ਲਈ ਬੁੱਕ ਕਰਨ ਵਾਲੇ ਚਿੰਤਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੇ 10 ਦਿਨਾਂ ਤੋਂ ਕੋਈ ਬੁਕਿੰਗ ਨਹੀਂ ਕਰਵਾਈ ਹੈ, ਇਸ ਲਈ ਘਰ ਦੇ ਖਰਚੇ ਚਲਾਉਣਾ ਵੀ ਮੁਸ਼ਕਲ ਹੋ ਗਿਆ ਹੈ। ਹੁਣ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਅੱਗੇ ਕੀ ਕਰਨ।
ਉਨ੍ਹਾਂ ਕਿਹਾ ਸਾਡਾ ਕੰਮ ਪੂਰੀ ਤਰ੍ਹਾਂ ਸੈਲਾਨੀਆਂ ਤੇ ਨਿਰਭਰ ਕਰਦਾ ਹੈ, ਜੇਕਰ ਸੈਲਾਨੀ ਆਉਂਦੇ ਹਨ ਤਾਂ ਇਸ ਦਾ ਸਾਡਾ ਕੰਮ ਚੱਲ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਹੀ ਨਹੀਂ ਹੋਟਲਾਂ ਅਤੇ ਆਟੋ-ਰਿਕਸ਼ਾ ਦਾ ਕੰਮ ਵੀ ਬਹੁਤ ਘੱਟ ਗਿਆ ਹੈ। ਇਸ ਸਮੇਂ ਟੂਰਿਜ਼ਮ ਦਾ ਸਿਰਫ਼ 5 ਪ੍ਰਤੀਸ਼ਤ ਹੀ ਕੰਮ ਚੱਲ ਰਿਹਾ ਹੈ। ਇਸ ਲਈ ਗੁਰੂ ਅੱਗੇ ਅਰਦਾਸ ਕਰਦੇ ਹਾਂ ਹੀ ਜਲਦ ਹੀ ਲੋਕ ਆਉਣ।