AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਅੰਮ੍ਰਿਤਸਰ ਪੁਲਿਸ ਵੱਲੋਂ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼, 6 ਪਿਸਤੌਲਾਂ ਸਣੇ 3 ਮਲਜ਼ਮ ਗ੍ਰਿਫ਼ਤਾਰ

ਅੰਮ੍ਰਿਤਸਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਮੰਗਲ ਸਿੰਘ ਮੰਗਾ (30 ਸਾਲ), ਪ੍ਰਣਵ ਸ਼ਰਮਾ ਉਰਫ਼ ਲੱਡੂ (24 ਸਾਲ) ਅਤੇ ਗੌਰਵ ਰਾਣਾ (25 ਸਾਲ) ਤੋਂ 6 ਪਿਸਤੌਲ ਬਰਾਮਦ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਦੋ ਦੇ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ, ਜਦਕਿ ਗੌਰਵ ਰਾਣਾ ਖਿਲਾਫ ਕਈ ਸੰਗੀਨ ਮੁਕੱਦਮੇ ਦਰਜ ਹਨ।

ਅੰਮ੍ਰਿਤਸਰ ਪੁਲਿਸ ਵੱਲੋਂ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼, 6 ਪਿਸਤੌਲਾਂ ਸਣੇ 3 ਮਲਜ਼ਮ ਗ੍ਰਿਫ਼ਤਾਰ
lalit-sharma
| Updated On: 14 Apr 2026 16:59 PM IST

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਇਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਜਿਸ ਦੌਰਾਨ ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜੇ ਗਏ ਹਥਿਆਰਾਂ ਦੇ ਮਾਡਿਊਲ ਨੂੰ ਬੇਨਕਾਬ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 6 ਪਿਸਤੌਲ ਬਰਾਮਦ ਕੀਤੇ ਹਨ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਰੀ ਕਾਰਵਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲ ਰਹੀ ਮੁਹਿੰਮ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰ ਭੇਜੇ ਜਾਂਦੇ ਸਨ ਅਤੇ ਸੋਸ਼ਲ ਮੀਡੀਆ ਐਪਸ ਜਿਵੇਂ ਵਟਸਐਪ ਰਾਹੀਂ ਇਨ੍ਹਾਂ ਦੀ ਡਿਲਿਵਰੀ ਲਈ ਲੋਕਾਂ ਨੂੰ ਨਿਰਦੇਸ਼ ਦਿੱਤੇ ਜਾਂਦੇ ਸਨ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਮੰਗਲ ਸਿੰਘ ਮੰਗਾ (30 ਸਾਲ), ਪ੍ਰਣਵ ਸ਼ਰਮਾ ਉਰਫ਼ ਲੱਡੂ (24 ਸਾਲ) ਅਤੇ ਗੌਰਵ ਰਾਣਾ (25 ਸਾਲ) ਸ਼ਾਮਲ ਹਨ। ਪੁਲਿਸ ਅਨੁਸਾਰ, ਇਨ੍ਹਾਂ ਵਿੱਚੋਂ ਦੋ ਦੇ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ, ਜਦਕਿ ਗੌਰਵ ਰਾਣਾ ਖਿਲਾਫ ਕਈ ਸੰਗੀਨ ਮੁਕੱਦਮੇ ਦਰਜ ਹਨ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਆਰੋਪੀ ਪੈਸਿਆਂ ਦੇ ਲਾਲਚ ਵਿੱਚ ਆ ਕੇ ਡਰੋਨ ਡਰਾਪ ਵਾਲੇ ਹਥਿਆਰ ਚੁੱਕਦੇ ਸਨ ਅਤੇ ਅੱਗੇ ਗੈਂਗਸਟਰਾਂ ਜਾਂ ਟੈਰਰ ਮਾਡਿਊਲ ਨੂੰ ਸਪਲਾਈ ਕਰਦੇ ਸਨ।

ਪੁਲਿਸ ਵੱਲੋਂ ਫਾਇਨੈਂਸ਼ਲ ਟਰੇਲ ਦੀ ਜਾਂਚ ਜਾਰੀ

ਇਹ ਸਾਰਾ ਨੈੱਟਵਰਕ ਵਿਦੇਸ਼ ਬੈਠੇ ਹੈਂਡਲਰਾਂ ਨਾਲ ਜੁੜਿਆ ਹੋਇਆ ਸੀ। ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੋਰ ਲਿੰਕ ਵੀ ਸਾਹਮਣੇ ਆ ਰਹੇ ਹਨ ਅਤੇ ਪੁਲਿਸ ਵੱਲੋਂ ਫਾਇਨੈਂਸ਼ਲ ਟਰੇਲ ਦੀ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Follow Us
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ......
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ...
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ...
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ...
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ...
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ...
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ...
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ...
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ...