2 AK-47, 3 ਮੈਗਜ਼ੀਨ, 50 ਕਾਰਤੂਸ ਤੇ 3 ਤਸਕਰ ਕਾਬੂ… ਅੰਮ੍ਰਿਤਸਰ ‘ਚ ਪੁਲਿਸ ਦਾ ਵੱਡਾ ਐਕਸ਼ਨ

Updated On: 

10 Sep 2026 15:04 PM IST

ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ ਬੈਠੇ ਇੱਕ ਹਥਿਆਰ ਤਸਕਰ ਦੇ ਸੰਪਰਕ 'ਚ ਸਨ। ਪੁਲਿਸ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹਥਿਆਰ ਕਿੱਥੋਂ ਲਿਆਂਦੇ ਗਏ ਤੇ ਇਨ੍ਹਾਂ ਨੂੰ ਅੱਗੇ ਕਿਹੜੇ ਅਪਰਾਧਿਕ ਤੱਤਾਂ ਤੱਕ ਪਹੁੰਚਾਇਆ ਜਾਣਾ ਸੀ। ਇਸ ਮਾਮਲੇ 'ਚ ਥਾਣਾ ਛੇਹਰਟਾ ਵਿਖੇ FIR ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

2 AK-47, 3 ਮੈਗਜ਼ੀਨ, 50 ਕਾਰਤੂਸ ਤੇ 3 ਤਸਕਰ ਕਾਬੂ... ਅੰਮ੍ਰਿਤਸਰ ਚ ਪੁਲਿਸ ਦਾ ਵੱਡਾ ਐਕਸ਼ਨ

2 AK-47, 3 ਮੈਗਜ਼ੀਨ, 50 ਕਾਰਤੂਸ ਤੇ 3 ਕਾਬੂ... ਅੰਮ੍ਰਿਤਸਰ 'ਚ ਪੁਲਿਸ ਦਾ ਐਕਸ਼ਨ

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮਾਮਲੇ ਵਿੱਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 2 AK-47 ਰਾਈਫ਼ਲਾਂ, 3 ਮੈਗਜ਼ੀਨ ਤੇ 50 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ ਬੈਠੇ ਇੱਕ ਹਥਿਆਰ ਤਸਕਰ ਦੇ ਸੰਪਰਕ ‘ਚ ਸਨ। ਪੁਲਿਸ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹਥਿਆਰ ਕਿੱਥੋਂ ਲਿਆਂਦੇ ਗਏ ਤੇ ਇਨ੍ਹਾਂ ਨੂੰ ਅੱਗੇ ਕਿਹੜੇ ਅਪਰਾਧਿਕ ਤੱਤਾਂ ਤੱਕ ਪਹੁੰਚਾਇਆ ਜਾਣਾ ਸੀ। ਇਸ ਮਾਮਲੇ ‘ਚ ਥਾਣਾ ਛੇਹਰਟਾ ਵਿਖੇ FIR ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਾਂਚ ਏਜੰਸੀਆਂ ਵੱਲੋਂ ਇਸ ਪੂਰੇ ਨੈੱਟਵਰਕ ਦੀ ਬੈਕਵਰਡ ਤੇ ਫਾਰਵਰਡ ਲਿੰਕੇਜ ਵੀ ਖੰਗਾਲੀ ਜਾ ਰਹੀ ਹੈ। ਇਸ ਦੇ ਨਾਲ ਹੀ ਵਿਦੇਸ਼ ਬੈਠੇ ਹਥਿਆਰ ਤਸਕਰ ਨਾਲ ਮੁਲਜ਼ਮਾਂ ਦੇ ਸੰਪਰਕ ਤੇ ਹਥਿਆਰਾਂ ਦੀ ਸੰਭਾਵਿਤ ਸਰਹੱਦ ਪਾਰ ਤਸਕਰੀ ਨਾਲ ਜੁੜੇ ਕਨੈਕਸ਼ਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਬਾਰੇ ਵੀ ਜਾਣਕਾਰੀ ਸਾਹਮਣੇ ਆ ਸਕਦੀ ਹੈ।

ਤਿਉਹਾਰਾਂ ਦੇ ਸੀਜ਼ਨ ਲਈ ਪੁਲਿਸ ਦੇ ਵਿਸ਼ੇਸ਼ ਪ੍ਰਬੰਧ

ਦੂਜੇ ਪਾਸੇ, ਤਿਉਹਾਰਾਂ ਦੇ ਸੀਜ਼ਨ ਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਅੰਮ੍ਰਿਤਸਰ ਪੁਲਿਸ ਵੱਲੋਂ PCR ਸਿਸਟਮ ਨੂੰ ਵੀ ਪੂਰੀ ਤਰ੍ਹਾਂ ਰੀ-ਵੈਂਪ ਕੀਤਾ ਗਿਆ ਹੈ। ਸ਼ਹਿਰ ‘ਚ ਹੁਣ ਕੁੱਲ 68 PCR ਬੀਟਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ‘ਚ 13 ਨਵੇਂ ਮੋਟਰਸਾਈਕਲ ਵੀ ਸ਼ਾਮਲ ਕੀਤੇ ਗਏ ਹਨ। ਪੁਰਾਣੀਆਂ ਬੀਟਾਂ ‘ਚ ਓਵਰਲੈਪਿੰਗ ਦੀ ਸਮੱਸਿਆ ਸੀ, ਜਿਸ ਕਾਰਨ ਇੱਕ ਬੀਟ ਦੋ ਥਾਣਿਆਂ ਦੇ ਇਲਾਕੇ ‘ਚ ਚਲੀ ਜਾਂਦੀ ਸੀ। ਹੁਣ ਹਰ ਥਾਣੇ ਦੀ ਹੱਦ ਤੇ ਸ਼ਹਿਰ ਦੀ ਆਬਾਦੀ ਤੇ ਘਣਤਾ ਨੂੰ ਧਿਆਨ ‘ਚ ਰੱਖਦਿਆਂ ਬੀਟਾਂ ਦਾ ਮੁੜ ਗਠਨ ਕੀਤਾ ਗਿਆ ਹੈ।

112 ‘ਤੇ ਆਉਣ ਵਾਲੀ ਕਿਸੇ ਵੀ ਐਮਰਜੈਂਸੀ ਕਾਲ ‘ਤੇ ਕੰਟਰੋਲ ਰੂਮ ਵੱਲੋਂ ਤੁਰੰਤ ਸਬੰਧਤ PCR ਮੋਟਰਸਾਈਕਲ ਜਾਂ ਗੱਡੀ ਨੂੰ ਮੌਕੇ ‘ਤੇ ਭੇਜਿਆ ਜਾਵੇਗਾ। PCR ਮੋਟਰਸਾਈਕਲਾਂ ਦਾ ਰਿਸਪਾਂਸ ਟਾਈਮ 5 ਤੋਂ 10 ਮਿੰਟ ਰੱਖਿਆ ਗਿਆ ਹੈ। ਹਰ ਬੀਟ ਦੀ ਹੱਦ ‘ਤੇ ਤਿੰਨ ਰੈੱਡ ਅਲਰਟ ਪੁਆਇੰਟ- A, B ਤੇ C ਵੀ ਬਣਾਏ ਗਏ ਹਨ, ਜਿੱਥੇ ਨਾਕਾਬੰਦੀ ਕੀਤੀ ਜਾਵੇਗੀ। ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਵਾਧੂ ਮੋਟਰਸਾਈਕਲ ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਵਾਹਨਾਂ ‘ਚ ਖ਼ਰਾਬੀ ਆਉਣ ਦੀ ਸਥਿਤੀ ‘ਚ ਬਦਲਵੇਂ ਵਾਹਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਹਰ PCR ਵਾਹਨ ‘ਚ ਬੀਟ ਬੁੱਕ, ਰੰਗਦਾਰ ਨਕਸ਼ਾ ਤੇ ਸਬੰਧਤ ਇਲਾਕੇ ਦੀ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।

ਪੁਲਿਸ ਕਮਿਸ਼ਨਰ ਮੁਤਾਬਕ ਗੈਰ-ਜ਼ਰੂਰੀ ਡਿਊਟੀਆਂ ਤੋਂ ਮੁਲਾਜ਼ਮਾਂ ਨੂੰ ਹਟਾ ਕੇ 26 ਨਵੇਂ ਮੁਲਾਜ਼ਮ PCR ਤੇ 22 ਮੁਲਾਜ਼ਮ ਟ੍ਰੈਫਿਕ ‘ਚ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਐਂਟੀ-ਹਿਊਮਨ ਟ੍ਰੈਫਿਕਿੰਗ ਵਿੰਗ ਦੇ 14 ਮੁਲਾਜ਼ਮਾਂ ਨੂੰ ਵੀ ਥਾਣਿਆਂ ‘ਚ ਤਾਇਨਾਤ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਤਿਉਹਾਰਾਂ ਦੌਰਾਨ ਸੁਰੱਖਿਆ ਤੇ ਅਮਨ-ਕਾਨੂੰਨ ਨੂੰ ਯਕੀਨੀ ਬਣਾਉਣ ਲਈ ਇਹ ਪ੍ਰਬੰਧ ਲਗਾਤਾਰ ਮਜ਼ਬੂਤ ਕੀਤੇ ਜਾ ਰਹੇ ਹਨ।

Loading...
Unable to load recommendations.
Follow Us