BRICS 2026 ਲਈ ਜਗਜੋਤ ਰੂਬਲ ਦੀ ਅਨੋਖੀ ਕਲਾਕ੍ਰਿਤੀ, 18 ਦਿਨਾਂ ‘ਚ ਤਿਆਰ ਕੀਤੀ “ਗਲੋਬਲ ਲੀਡਰਸ਼ਿਪ ਪੇਂਟਿੰਗ”

Updated On: 

10 Sep 2026 13:23 PM IST

ਜਗਜੋਤ ਰੂਬਲ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ BRICS ਸੰਮੇਲਨ 'ਚ ਸ਼ਾਮਲ ਹੋਣ ਵਾਲੇ ਵੱਖ-ਵੱਖ ਦੇਸ਼ਾਂ ਦੇ ਰਾਸ਼ਟਰਪਤੀਆਂ ਤੇ ਪ੍ਰਧਾਨ ਮੰਤਰੀਆਂ ਦੀਆਂ ਤਸਵੀਰਾਂ ਨੂੰ ਇੱਕ ਵਿਸ਼ੇਸ਼ ਕਲਾਤਮਕ ਰੂਪ 'ਚ ਤਿਆਰ ਕੀਤਾ ਹੈ। ਇਸ ਪੇਂਟਿੰਗ ਦਾ ਮਕਸਦ ਇਹ ਸੰਦੇਸ਼ ਦੇਣਾ ਹੈ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਆਗੂ ਇੱਕ ਮੰਚ 'ਤੇ ਇਕੱਠੇ ਹੋ ਕੇ ਵਿਸ਼ਵ ਪੱਧਰੀ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰ ਸਕਦੇ ਹਨ।

BRICS 2026 ਲਈ ਜਗਜੋਤ ਰੂਬਲ ਦੀ ਅਨੋਖੀ ਕਲਾਕ੍ਰਿਤੀ, 18 ਦਿਨਾਂ ਚ ਤਿਆਰ ਕੀਤੀ ਗਲੋਬਲ ਲੀਡਰਸ਼ਿਪ ਪੇਂਟਿੰਗ

ਭਾਰਤ ‘ਚ 12 ਅਤੇ 13 ਸਤੰਬਰ ਨੂੰ ਨਵੀਂ ਦਿੱਲੀ ਵਿਖੇ ਹੋਣ ਜਾ ਰਹੇ BRICS 2026 ਸੰਮੇਲਨ ਨੂੰ ਲੈ ਕੇ ਪੇਪਰ ਆਰਟਿਸਟ ਡਾ. ਜਗਜੋਤ ਸਿੰਘ ਰੂਬਲ ਵੱਲੋਂ ਇੱਕ ਅਨੋਖੀ ਪੇਂਟਿੰਗ ਤਿਆਰ ਕੀਤੀ ਗਈ ਹੈ। ਇਸ ਵਿਸ਼ੇਸ਼ ਕਲਾਕ੍ਰਿਤੀ ਰਾਹੀਂ ਉਨ੍ਹਾਂ ਨੇ ਭਾਰਤ ‘ਚ ਹੋਣ ਵਾਲੇ ਇਸ ਮਹੱਤਵਪੂਰਨ ਅੰਤਰਰਾਸ਼ਟਰੀ ਸੰਮੇਲਨ ‘ਚ ਸ਼ਾਮਲ ਹੋਣ ਵਾਲੇ ਵੱਖ-ਵੱਖ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਤੇ ਪ੍ਰਧਾਨ ਮੰਤਰੀਆਂ ਨੂੰ ਇੱਕੋ ਫਰੇਮ ‘ਚ ਪੇਸ਼ ਕਰਦਿਆਂ ਗਲੋਬਲ ਲੀਡਰਸ਼ਿਪ ਅਤੇ ਏਕਤਾ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ।

ਜਗਜੋਤ ਰੂਬਲ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ BRICS ਸੰਮੇਲਨ ‘ਚ ਸ਼ਾਮਲ ਹੋਣ ਵਾਲੇ ਵੱਖ-ਵੱਖ ਦੇਸ਼ਾਂ ਦੇ ਰਾਸ਼ਟਰਪਤੀਆਂ ਤੇ ਪ੍ਰਧਾਨ ਮੰਤਰੀਆਂ ਦੀਆਂ ਤਸਵੀਰਾਂ ਨੂੰ ਇੱਕ ਵਿਸ਼ੇਸ਼ ਕਲਾਤਮਕ ਰੂਪ ‘ਚ ਤਿਆਰ ਕੀਤਾ ਹੈ। ਇਸ ਪੇਂਟਿੰਗ ਦਾ ਮਕਸਦ ਇਹ ਸੰਦੇਸ਼ ਦੇਣਾ ਹੈ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਆਗੂ ਇੱਕ ਮੰਚ ‘ਤੇ ਇਕੱਠੇ ਹੋ ਕੇ ਵਿਸ਼ਵ ਪੱਧਰੀ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰ ਸਕਦੇ ਹਨ।

ਵਿਸ਼ੇਸ਼ ਪੇਂਟਿੰਗ ਨੂੰ ਤਿਆਰ ਕਰਨ ਲੱਗੇ 18 ਦਿਨ

ਉਨ੍ਹਾਂ ਕਿਹਾ ਕਿ ਭਾਰਤ ਲਈ BRICS ਸੰਮੇਲਨ ਦੀ ਮੇਜ਼ਬਾਨੀ ਕਰਨਾ ਮਾਣ ਵਾਲੀ ਗੱਲ ਹੈ। ਅਜਿਹੇ ਅੰਤਰਰਾਸ਼ਟਰੀ ਮੰਚ ‘ਤੇ ਸਿਰਫ਼ ਆਰਥਿਕ ਤੇ ਵਪਾਰਕ ਸਮਝੌਤਿਆਂ ‘ਤੇ ਹੀ ਚਰਚਾ ਨਹੀਂ ਹੋਣੀ ਚਾਹੀਦੀ, ਸਗੋਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ‘ਚ ਚੱਲ ਰਹੀਆਂ ਜੰਗਾਂ ਤੇ ਟਕਰਾਅ ਨੂੰ ਖ਼ਤਮ ਕਰਨ ਤੇ ਸ਼ਾਂਤੀ ਸਥਾਪਤ ਕਰਨ ਦੇ ਮੁੱਦੇ ਨੂੰ ਵੀ ਪਹਿਲ ਦੇਣੀ ਚਾਹੀਦੀ ਹੈ।

ਰੂਬਲ ਨੇ ਦੱਸਿਆ ਕਿ ਇਸ ਵਿਸ਼ੇਸ਼ ਪੇਂਟਿੰਗ ਨੂੰ ਤਿਆਰ ਕਰਨ ‘ਚ ਉਨ੍ਹਾਂ ਨੂੰ ਕਰੀਬ 18 ਦਿਨ ਲੱਗੇ ਹਨ। ਪੇਂਟਿੰਗ ਦਾ ਆਕਾਰ ਲਗਭਗ 5 ਫੁੱਟ ਹੈ ਤੇ ਇਸ ਨੂੰ ਪੇਪਰ ਆਰਟ ਦੀ ਵਿਸ਼ੇਸ਼ ਤਕਨੀਕ ਰਾਹੀਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਲਾਕ੍ਰਿਤੀ ‘ਚ ਵੱਖ-ਵੱਖ ਦੇਸ਼ਾਂ ਦੇ ਆਗੂਆਂ ਨੂੰ ਇੱਕ ਫਰੇਮ ਵਿੱਚ ਪੇਸ਼ ਕਰਦਿਆਂ ਗਲੋਬਲ ਲੀਡਰਸ਼ਿਪ ਤੇ ਏਕਤਾ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

ਜਗਜੋਤ ਰੂਬਲ ਨੇ ਕਿਹਾ ਕਿ ਉਹ ਆਪਣੀ ਤਿਆਰ ਕੀਤੀ ਇਹ ਪੇਂਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ਪੇਂਟਿੰਗ ਤਿਆਰ ਕੀਤੀ ਗਈ ਸੀ, ਜਿਸ ਦੀ ਸ਼ਲਾਘਾ ਹੋਈ ਤੇ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਵੀ ਪ੍ਰਾਪਤ ਹੋਇਆ ਸੀ। ਇਸ ਤੋਂ ਇਲਾਵਾ ਉਹ ਕਈ ਪ੍ਰਮੁੱਖ ਬਾਲੀਵੁੱਡ ਹਸਤੀਆਂ ਨੂੰ ਵੀ ਆਪਣੀਆਂ ਕਲਾਕ੍ਰਿਤੀਆਂ ਭੇਟ ਕਰ ਚੁੱਕੇ ਹਨ।

ਉਨ੍ਹਾਂ ਆਪਣੀ ਕਲਾ ਨੂੰ ਉਤਸ਼ਾਹਿਤ ਕਰਨ ਲਈ ਪਰਿਵਾਰ, ਮੀਡੀਆ ਤੇ ਕਲਾ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸੇ ਕਲਾਕਾਰ ਦੀ ਮਿਹਨਤ ਤੇ ਕਲਾ ਨੂੰ ਦੇਸ਼-ਦੁਨੀਆ ਦੇ ਸਾਹਮਣੇ ਲਿਆਉਣ ‘ਚ ਮੀਡੀਆ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਦਾ ਉਦੇਸ਼ ਹੈ ਕਿ ਪੇਪਰ ਆਰਟ ਰਾਹੀਂ ਭਾਰਤ ਦੀ ਕਲਾ ਤੇ ਕਲਾਕਾਰਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਵੱਖਰੀ ਪਛਾਣ ਮਿਲੇ।

Loading...
Unable to load recommendations.
Follow Us