ਅੰਮ੍ਰਿਤਸਰ: ਓਠੀਆਂ ‘ਚ 200 ਕਰੋੜ ਦੀ ਹੈਰੋਇਨ, 4 ਗ੍ਰਨੇਡ ਤੇ 1 ਪਿਸਤੌਲ ਬਰਾਮਦ, ਬਾਈਕ ਛੱਡ ਫ਼ਰਾਰ ਹੋਏ ਬਦਮਾਸ਼; ਦੇਰ ਰਾਤ ਮੌਕੇ ‘ਤੇ ਪਹੁੰਚੇ ਸੋਨੀਆ ਮਾਨ

Updated On: 

29 Jan 2026 10:45 AM IST

ਜਾਣਕਾਰੀ ਮੁਤਾਬਕ, ਪਿੰਡ 'ਚ ਦੇਰ ਰਾਤ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਜਦੋਂ ਉੱਥੇ ਮੌਜੂਦ ਕੁੱਝ ਲੋਕਾਂ ਤੇ ਕਰਮਚਾਰੀਆਂ ਨੇ ਬਾਈਕ ਸਵਾਰ ਨੌਜਵਾਨਾਂ ਨੂੰ ਸੜਕ 'ਤੇ ਜਾਣ ਤੋਂ ਰੋਕਿਆ ਤਾਂ ਉਹ ਡਰ ਦੇ ਮਾਹੌਲ 'ਚ ਮੋਟਸਾਈਕਲ ਤੇ ਸਮਾਨ ਛੱਡ ਕੇ ਫ਼ਰਾਰ ਹੋ ਗਏ। ਸ਼ੱਕ ਹੋਣ ਦੇ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਅੰਮ੍ਰਿਤਸਰ: ਓਠੀਆਂ ਚ 200 ਕਰੋੜ ਦੀ ਹੈਰੋਇਨ, 4 ਗ੍ਰਨੇਡ ਤੇ 1 ਪਿਸਤੌਲ ਬਰਾਮਦ, ਬਾਈਕ ਛੱਡ ਫ਼ਰਾਰ ਹੋਏ ਬਦਮਾਸ਼; ਦੇਰ ਰਾਤ ਮੌਕੇ ਤੇ ਪਹੁੰਚੇ ਸੋਨੀਆ ਮਾਨ

ਅੰਮ੍ਰਿਤਸਰ 'ਚ ਹੈਰੋਇਨ, 4 ਗ੍ਰਨੇਡ ਤੇ 1 ਪਿਸਤੌਲ ਬਰਾਮਦ

Follow Us On

ਅੰਮ੍ਰਿਤਸਰ ‘ਚ ਪੰਜਾਬ ਪੁਲਿਸ ਨੇ 200 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ ਦੇ ਨਾਲ ਹੈਂਡ ਗ੍ਰਨੇਡ ਤੇ ਇੱਕ ਪਿਸਤੌਲ ਬਰਾਮਦ ਕੀਤਾ ਹੈ। ਡਰੱਗਸ ਤੇ ਹਥਿਆਰ ਪਾਕਿਸਤਾਨ ਤੋਂ ਡਰੋਨ ਰਾਹੀਂ ਲਿਆਂਦੇ ਗਏ ਸਨ। ਇਸ ਕਾਰਵਾਈ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਮੁਤਾਬਕ, ਪਾਕਿਸਾਤਨ ਤੋਂ ਡਰੋਨ ਦੀ ਰਹੀਂ ਕਾਲੇ ਪੈਕਟਾਂ ‘ਚ 40 ਕਿਲੋ ਤੋਂ ਜ਼ਿਆਦਾ ਹੈਰੋਇਨ ਭੇਜੀ ਗਈ ਸੀ।

ਇਸ ਦੇ ਨਾਲ ਦੀ 4 ਹੈਂਡ ਗ੍ਰਨੇਡ, ਇੱਕ ਪਿਸਤੌਲ ਤੇ ਕੁੱਝ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਇਹ ਖੇਪ ਪਿੰਡ ਓਠੀਆਂ ਦੇ ਨੇੜੇ ਸੁੱਟੀ ਗਈ, ਜਿਸ ਨੂੰ ਦੇਰ ਰਾਤ ਕੁੱਝ ਨੌਜਵਾਨ ਮੋਟਰਸਾਈਕਲ ‘ਤੇ ਲੈ ਕੇ ਜਾ ਰਹੇ ਸਨ।

ਜਾਣਕਾਰੀ ਮੁਤਾਬਕ, ਪਿੰਡ ‘ਚ ਦੇਰ ਰਾਤ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਜਦੋਂ ਉੱਥੇ ਮੌਜੂਦ ਕੁੱਝ ਲੋਕਾਂ ਤੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਸੜਕ ‘ਤੇ ਜਾਣ ਤੋਂ ਰੋਕਿਆ ਤਾਂ ਉਹ ਡਰ ਦੇ ਮਾਹੌਲ ‘ਚ ਮੋਟਸਾਈਕਲ ਤੇ ਸਮਾਨ ਛੱਡ ਕੇ ਫ਼ਰਾਰ ਹੋ ਗਏ। ਸ਼ੱਕ ਹੋਣ ਦੇ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਮੋਟਸਾਈਕਲ ਤੇ ਸਮਾਨ ਦੀ ਤਲਾਸ਼ੀ ਲਈ। ਜਾਂਚ ਦੌਰਾਨ ਭਾਰੀ ਮਾਤਰਾ ‘ਚ ਹੈਰੋਇਨ, ਚਾਰ ਗ੍ਰਨੇਡ ਤੇ ਇੱਕ ਪਿਸਤੌਲ ਤੇ ਕੁੱਝ ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁਲਿਸ ਨੇ ਇਸ ਤੋਂ ਬਾਅਦ ਪੂਰਾ ਇਲਾਕਾ ਸੀਲ ਕਰ ਦਿੱਤਾ ਤੇ ਮੁਲਜ਼ਮਾਂ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ।

ਦੇਰ ਰਾਤ ਹਲਕਾ ਰਾਜਾਸਾਂਸੀ ਆਮ ਆਦਮੀ ਪਾਰਟੀ ਦੀ ਇੰਚਾਰਜ ਸੋਨੀਆ ਮਾਨ ਵੀ ਮੌਕੇ ‘ਤੇ ਪਹੁੰਚੀ ਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨਾਲ ਮਾਮਲੇ ਦੀ ਜਾਣਕਾਰੀ ਲਈ। ਸੋਨੀਆ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ‘ਯੁੱਧ ਨਸ਼ਿਆ ਵਿਰੁੱਧ’ ਅਭਿਆਨ ਤਹਿਤ ਕਾਰਵਾਈ ਲਗਾਤਾਰ ਜਾਰੀ ਹੈ ਤੇ ਨਸ਼ਾ ਤਸਕਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਪੁਲਿਸ ਇਸ ਮਾਮਲੇ ‘ਚ ਡਰੋਨ ਨੈਟਵਰਕ, ਤਸਕਰੀ ਦੇ ਪੂਰੇ ਰੂਟ ਤੇ ਇਸ ‘ਚ ਸ਼ਾਮਲ ਮੁਲਜ਼ਮਾਂ ਦੀ ਪਹਿਚਾਣ ਕਰਨ ‘ਚ ਜੁੱਟੀ ਹੈ। ਇਸ ਬਰਾਮਦਗੀ ਨੂੰ ਸੀਮਾ ਪਰ ਤੋਂ ਹੋ ਰਹੀ ਨਸ਼ਾ ਤੇ ਹਥਿਆਰ ਤਸਕਰੀ ਦੇ ਖਿਲਾਫ਼ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।