3 ਘੰਟਿਆਂ ਅੰਦਰ 2 ਬਲਾਸਟ ਨਾਲ ਜਲੰਧਰ-ਅੰਮ੍ਰਿਤਸਰ ‘ਚ ਦਹਿਸ਼ਤ, ਪੰਜਾਬ ਨੂੰ ਦਹਿਲਾਉਣ ਦੀ ਕੌਣ ਰਚ ਰਿਹਾ ਸਾਜ਼ਿਸ਼?
ਅੰਮ੍ਰਿਤਸਰ ਤੇ ਜਲੰਧਰ 'ਚ ਦੇਰ ਰਾਤ ਦੋ ਵੱਡੇ ਧਮਾਕਿਆਂ ਨੇ ਪੂਰੇ ਪੰਜਾਬ 'ਚ ਦਹਿਸ਼ਤ ਫੈਲਾ ਦਿੱਤੀ ਹੈ। ਅੰਮ੍ਰਿਤਸਰ 'ਚ ਖਾਸਾ ਆਰਮੀ ਛਾਉਣੀ ਦੇ ਬਾਹਰ ਤੇ ਜਲੰਧਰ 'ਚ ਬੀਐਸਐਫ ਹੈੱਡਕੁਆਰਟਰ ਦੇ ਨੇੜੇ ਸ਼ੱਕੀ ਧਮਾਕੇ ਹੋਏ ਹਨ। ਜਾਂਚ 'ਚ ਆਈਈਡੀ ਵਰਤੋਂ ਦਾ ਸ਼ੱਕ ਹੈ। ਪੁਲਿਸ ਨੇ ਨਕਾਬਪੋਸ਼ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਦੋਵਾਂ ਘਟਨਾਵਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
3 ਘੰਟਿਆਂ ਅੰਦਰ 2 ਬਲਾਸਟ ਨਾਲ ਜਲੰਧਰ-ਅੰਮ੍ਰਿਤਸਰ 'ਚ ਦਹਿਸ਼ਤ
ਦੇਰ ਰਾਤ, ਚਾਰ ਘੰਟਿਆਂ ਦੇ ਅੰਦਰ ਦੋ ਵੱਡੇ ਧਮਾਕਿਆਂ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ। ਅੰਮ੍ਰਿਤਸਰ ਤੇ ਜਲੰਧਰ ‘ਚ ਹੋਏ ਇਨ੍ਹਾਂ ਸ਼ੱਕੀ ਧਮਾਕਿਆਂ ਨੇ ਦਹਿਸ਼ਤ ਫੈਲਾ ਦਿੱਤੀ ਹੈ। ਅੰਮ੍ਰਿਤਸਰ ‘ਚ ਖਾਸਾ ਆਰਮੀ ਛਾਉਣੀ ਖੇਤਰ ਦੇ ਬਾਹਰ ਦੇਰ ਰਾਤ ਇੱਕ ਧਮਾਕਾ ਹੋਇਆ। ਇਸ ਦੌਰਾਨ, ਜਲੰਧਰ ‘ਚ, ਬੀਐਸਐਫ ਹੈੱਡਕੁਆਰਟਰ ਦੇ ਬਾਹਰ ਇੱਕ ਸਕੂਟੀ ‘ਚ ਧਮਾਕਾ ਹੋਇਆ। ਧਮਾਕੇ ਤੋਂ ਬਾਅਦ ਘਟਨਾ ਸਥਾਨ ‘ਤੇ ਅੱਗ ਲੱਗ ਗਈ। ਜਲੰਧਰ ਧਮਾਕੇ ਦੀ ਵੀਡੀਓ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਅਜਿਹੇ ‘ਚ ਇਹ ਸਵਾਲ ਬਣਿਆ ਹੋਇਆ ਹੈ ਕਿ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਕੌਣ ਕਰ ਰਿਹਾ ਹੈ?
ਘੰਟਿਆਂ ਅੰਦਰ 2 ਧਮਾਕੇ
ਜਾਣਕਾਰੀ ਮੁਤਾਬਕ, ਜਲੰਧਰ ‘ਚ ਧਮਾਕਾ ਸ਼ਾਮ 7:00 ਵਜੇ ਤੋਂ 7:30 ਵਜੇ ਦੇ ਵਿਚਕਾਰ ਹੋਇਆ, ਜਦੋਂ ਕਿ ਅੰਮ੍ਰਿਤਸਰ ‘ਚ ਧਮਾਕਾ ਦੇਰ ਰਾਤ ਹੋਇਆ। ਅੰਮ੍ਰਿਤਸਰ ‘ਚ ਖਾਸਾ ਆਰਮੀ ਛਾਉਣੀ ਖੇਤਰ ਦੀ ਬਾਊਂਡਰੀ ਵਾਲ (ਸੀਮਾ ਦੀਵਾਰ) ‘ਤੇ ਹੋਏ ਧਮਾਕੇ ਦੇ ਸੰਬੰਧ ‘ਚ, ਪੰਜਾਬ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਅਣਪਛਾਤੇ ਵਿਅਕਤੀ ਨੇ ਬਾਹਰੋਂ ਛਾਉਣੀ ਵੱਲ ਇੱਕ ਵਿਸਫੋਟਕ ਸੁੱਟਿਆ, ਜਿਸ ਨਾਲ ਇਹ ਧਮਾਕਾ ਹੋਇਆ। ਹਾਲਾਂਕਿ, ਧਮਾਕੇ ਨਾਲ ਕੋਈ ਨੁਕਸਾਨ ਜਾਂ ਜਾਨੀ ਨੁਕਸਾਨ ਨਹੀਂ ਹੋਇਆ।
ਫੋਰੈਂਸਿਕ ਟੀਮਾਂ ਨੇ ਖਾਸਾ ਆਰਮੀ ਛਾਉਣੀ ਦੀ ਸੀਮਾ ਦੀਵਾਰ ‘ਚ ਲੋਹੇ ਦੇ ਟੀਨ ਵਰਗੀ ਇੱਕ ਵਸਤੂ ਲੱਭੀ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬਾਹਰੋਂ ਕਿਸੇ ਨੇ ਧਮਾਕਾ ਕਰਨ ਦੇ ਇਰਾਦੇ ਨਾਲ ਅੰਦਰ ਇੱਕ ਵਿਸਫੋਟਕ ਸੁੱਟਿਆ। ਜਾਣਕਾਰੀ ਮੁਤਾਬਕ, ਮੋਟਰਸਾਈਕਲ ‘ਤੇ ਆਏ ਨਕਾਬਪੋਸ਼ ਵਿਅਕਤੀਆਂ ਨੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਵਿਸਫੋਟਕ ਅੰਦਰ ਸੁੱਟਿਆ ਸੀ।
ਧਮਾਕੇ ਦੀ ਜ਼ੋਰਦਾਰ ਸੀ, ਜਿਸ ਕਾਰਨ ਫੌਜ ਦੇ ਖੇਤਰ ਨੂੰ ਕਵਰ ਕਰਨ ਲਗਾਈ ਕਈ ਟੀਨ ਸ਼ੈੱਡ ਢਹਿ ਗਈ। ਗੇਟ ਨੰਬਰ 6 ਤੇ 7 ਦੇ ਵਿਚਕਾਰ ਸਥਿਤ ਕੰਧ ਨੂੰ ਵੀ ਮਾਮੂਲੀ ਨੁਕਸਾਨ ਹੋਇਆ। ਧਮਾਕੇ ਦੀ ਆਵਾਜ਼ ਸੁਣ ਕੇ, ਫੌਜੀ ਤੇ ਪੁਲਿਸ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਸ਼ੱਕ ਹੈ ਕਿ ਹਮਲਾ ਗ੍ਰਨੇਡ ਦੀ ਵਰਤੋਂ ਕਰਕੇ ਕੀਤਾ ਗਿਆ ਸੀ। ਆਲੇ ਦੁਆਲੇ ਦੇ ਖੇਤਰਾਂ ‘ਚ ਸਰਚ ਆਪ੍ਰੇਸ਼ਨ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਅੰਮ੍ਰਿਤਸਰ ‘ਚ ਧਮਾਕੇ ਵਾਲੀ ਥਾਂ ਬੀਐਸਐਫ ਖਾਸਾ ਕੈਂਪ ਦੇ ਨੇੜੇ ਸਥਿਤ ਹੈ, ਜੋ ਕਿ ਆਰਮੀ ਕੈਂਪ ਖੇਤਰ ਤੋਂ ਥੋੜ੍ਹੀ ਦੂਰੀ ‘ਤੇ ਸਥਿਤ ਹੈ। ਸੂਤਰਾਂ ਅਨੁਸਾਰ, ਜਾਂਚ ਤੋਂ ਪਤਾ ਚੱਲਦਾ ਹੈ ਕਿ ਜਲੰਧਰ ਤੇ ਅੰਮ੍ਰਿਤਸਰ ਦੋਵਾਂ ਥਾਵਾਂ ‘ਤੇ ਹੋਏ ਧਮਾਕਿਆਂ ‘ਚ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਦੀ ਵਰਤੋਂ ਦੀ ਗੱਲ ਸਾਹਮਣੇ ਆ ਰਹੀ ਹੈ।
ਇਹ ਵੀ ਪੜ੍ਹੋ
ਜਲੰਧਰ: ਸਕੂਟੀ ‘ਚ ਧਮਾਕਾ
ਜਲੰਧਰ ਦੇ ਬੀਐਸਐਫ ਚੌਕ ਨੇੜੇ ਇੱਕ ਐਕਟਿਵਾ ਸਕੂਟੀ ‘ਚ ਸ਼ੱਕੀ ਧਮਾਕੇ ਹੋਇਆ, ਜਿਸ ਨਾਲ ਸਕੂਟੀ ਨੂੰ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਧਮਾਕੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ।
ਪੁਲਿਸ ਹਿਰਾਸਤ ‘ਚ ਸਕੂਟੀ ਚਾਲਕ
ਇਸ ਘਟਨਾ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਸ਼ੁਰੂਆਤੀ ਜਾਂਚ ‘ਚ ਧਮਾਕੇ ਨੂੰ ਸ਼ੱਕੀ ਦੱਸਿਆ ਜਾ ਰਿਹਾ ਹੈ ਹੈ। ਬੀਐਸਐਫ ਪੰਜਾਬ ਫਰੰਟੀਅਰ ਦਾ ਹੈੱਡਕੁਆਰਟਰ ਉਸ ਜਗ੍ਹਾ ਤੋਂ ਥੋੜ੍ਹੀ ਦੂਰੀ ਤੇ ਹੈ, ਜਿੱਥੇ ਇਹ ਧਮਾਕਾ ਹੋਇਆ। ਪੁਲਿਸ ਨੇ ਸਕੂਟੀ ਚਾਲਕ ਨੂੰ ਹਿਰਾਸਤ ਨਚ ਲੈ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫੋਰੈਂਸਿਕ ਟੀਮ ਕਰ ਰਹੀ ਹੈ ਜਾਂਚ
ਜਲੰਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਫੋਰੈਂਸਿਕ ਟੀਮ ਨੂੰ ਮੌਕੇ ਤੇ ਬੁਲਾਇਆ ਗਿਆ ਹੈ ਤੇ ਉਹ ਨਮੂਨੇ ਇਕੱਠੇ ਕਰ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਧਮਾਕੇ ਦੇ ਅਸਲ ਕਾਰਨਾਂ ਦਾ ਖੁਲਾਸਾ ਹੋਵੇਗਾ।
