ਅਮ੍ਰਿਤਸਰ ਦੇ ਹੋਟਲ ‘ਚ ਮਹਿਲਾ ਦੀ ਰਹੱਸਮਈ ਮੌਤ, ਪਤੀ ਨਾਲ ਅਣਬਣ ਤੋਂ ਬਾਅਦ ਪ੍ਰੇਮੀ ਨਾਲ ਆਈ ਸੀ ਹੋਟਲ

Updated On: 

18 Nov 2025 10:43 AM IST

Amritsar News: ਮੌਕੇ ਤੇ ਮ੍ਰਿਤਕਾ ਦੇ ਭਰਾ ਇੰਦਰਜੀਤ ਸਿੰਘ ਵਾਸੀ ਮੁਕਤਸਰ ਨੂੰ ਬੁਲਾਇਆ ਗਿਆ। ਉਸ ਨੇ ਆਪਣੇ ਬਿਆਨ 'ਚ ਦੱਸਿਆ ਕਿ ਮ੍ਰਿਤਕਾ ਵੀਰਪਾਲ ਕੌਰ, ਜਿਸ ਦਾ ਵਿਆਹ ਰਸਾਲ ਸਿੰਘ (ਵਾਸੀ ਪਿੰਡ ਪੂਨੀਆ, ਥਾਣਾ ਸਦਰ ਭੱਟੀ, ਜ਼ਿਲ੍ਹਾ ਤਰਨ ਤਾਰਨ) ਨਾਲ ਹੋਇਆ ਸੀ, ਦੋ ਜੁੜਵਾ ਬੱਚਿਆਂ ਦੀ ਮਾਂ ਸੀ। ਇੰਦਰਜੀਤ ਦੇ ਮੁਤਾਬਕ ਵੀਰਪਾਲ ਕੌਰ ਦੇ ਆਪਣੇ ਗੁਆਂਢੀ ਗੁਰਮੀਤ ਸਿੰਘ ਨਾਲ ਨਜਾਇਜ਼ ਸੰਬੰਧ ਬਣ ਗਏ ਸਨ।

ਅਮ੍ਰਿਤਸਰ ਦੇ ਹੋਟਲ ਚ ਮਹਿਲਾ ਦੀ ਰਹੱਸਮਈ ਮੌਤ, ਪਤੀ ਨਾਲ ਅਣਬਣ ਤੋਂ ਬਾਅਦ ਪ੍ਰੇਮੀ ਨਾਲ ਆਈ ਸੀ ਹੋਟਲ

ਅਮ੍ਰਿਤਸਰ ਦੇ ਹੋਟਲ 'ਚ ਮਹਿਲਾ ਦੀ ਰਹੱਸਮਈ ਮੌਤ, ਪਤੀ ਨਾਲ ਅਣਬਣ ਤੋਂ ਬਾਅਦ ਪ੍ਰੇਮੀ ਨਾਲ ਆਈ ਸੀ ਹੋਟਲ

Follow Us On

ਅਮ੍ਰਿਤਸਰ ਦੇ ਥਾਣਾ ਬੀ ਡਵੀਜ਼ਨ ਇਲਾਕੇ ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸ਼ੇਰਾਂ ਵਾਲਾ ਗੇਟ ਨੇੜੇ ਹੋਟਲ ਖੁੱਲਰ ਦੇ ਕਮਰੇ ‘ਚੋਂ ਮਹਿਲਾ ਦੀ ਲਾਸ਼ ਮਿਲੀ ਹੈ। ਕਮਰਾ ਨੰਬਰ 104 ‘ਚ ਲਗਭਗ 30 ਸਾਲ ਦੀ ਇੱਕ ਮਹਿਲਾ ਮ੍ਰਿਤਕ ਹਾਲਤ ‘ਚ ਮਿਲੀ। ਥਾਣਾ ਬੀ ਡਵੀਜ਼ਨ ਦੇ ਪੁਲਿਸ ਅਫਸਰ ਬਲਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਹੋਟਲ ਦੇ ਕਮਰੇ ‘ਚ ਇੱਕ ਲੜਕੀ ਸ਼ੱਕੀ ਹਾਲਤ ‘ਚ ਪਈ ਹੈ। ਮੌਕੇ ਤੇ ਜਾਂਚ ਦੌਰਾਨ ਲੜਕੀ ਦੇ ਗਲੇ ਤੇ ਨਿਸ਼ਾਨ ਮਿਲੇ, ਜਿਸ ਤੋਂ ਮੁੱਢਲੇ ਤੌਰ ਤੇ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ।

ਮੌਕੇ ਤੇ ਮ੍ਰਿਤਕਾ ਦੇ ਭਰਾ ਇੰਦਰਜੀਤ ਸਿੰਘ ਵਾਸੀ ਮੁਕਤਸਰ ਨੂੰ ਬੁਲਾਇਆ ਗਿਆ। ਉਸ ਨੇ ਆਪਣੇ ਬਿਆਨ ‘ਚ ਦੱਸਿਆ ਕਿ ਮ੍ਰਿਤਕਾ ਵੀਰਪਾਲ ਕੌਰ, ਜਿਸ ਦਾ ਵਿਆਹ ਰਸਾਲ ਸਿੰਘ (ਵਾਸੀ ਪਿੰਡ ਪੂਨੀਆ, ਥਾਣਾ ਸਦਰ ਭੱਟੀ, ਜ਼ਿਲ੍ਹਾ ਤਰਨ ਤਾਰਨ) ਨਾਲ ਹੋਇਆ ਸੀ, ਦੋ ਜੁੜਵਾ ਬੱਚਿਆਂ ਦੀ ਮਾਂ ਸੀ। ਇੰਦਰਜੀਤ ਦੇ ਮੁਤਾਬਕ ਵੀਰਪਾਲ ਕੌਰ ਦੇ ਆਪਣੇ ਗੁਆਂਢੀ ਗੁਰਮੀਤ ਸਿੰਘ ਨਾਲ ਨਜਾਇਜ਼ ਸੰਬੰਧ ਬਣ ਗਏ ਸਨ। ਜਦ ਇਹ ਗੱਲ ਉਸਦੇ ਪਤੀ ਨੂੰ ਪਤਾ ਲੱਗੀ ਤਾਂ ਦੋਵੇਂ ‘ਚ ਅਣਬਣ ਸ਼ੁਰੂ ਹੋ ਗਈ ਤੇ ਵੀਰਪਾਲ ਕੌਰ ਬੱਚਿਆਂ ਸਮੇਤ ਮੁਕਤਸਰ ਆਪਣੇ ਮਾਇਕੇ ਰਹਿਣ ਲੱਗ ਪਈ।

14 ਨਵੰਬਰ ਨੂੰ ਉਹ ਇਹ ਕਹਿ ਕੇ ਘਰੋਂ ਨਿਕਲੀ ਕਿ ਉਸ ਨੇ ਸਹੁਰੇ ਘਰੋਂ ਕੱਪੜੇ ਤੇ ਕੁੱਝ ਜਰੂਰੀ ਸਮਾਨ ਲੈਣਾ ਹੈ। ਉਹ ਆਪਣੇ ਲਗਭਗ 67 ਸਾਲ ਦੇ ਇੱਕ ਬੱਚੇ ਨੂੰ ਨਾਲ ਲੈ ਕੇ ਅਮ੍ਰਿਤਸਰ ਆਈ। ਇੱਥੇ ਉਹ ਗੁਰਮੀਤ ਸਿੰਘ ਨਾਲ ਮਿਲੀ ਤੇ ਦੋਵੇਂ ਨੇ ਹੋਟਲ ਖੁੱਲਰ ‘ਚ ਕਮਰਾ ਲਿਆ। ਪੁਲਿਸ ਦੇ ਮੁਤਾਬਕ ਰਾਤ ਦੇ ਸਮੇਂ ਕਿਸੇ ਗੱਲ ਨੂੰ ਲੈ ਕੇ ਦੋਵੇਂ ‘ਚ ਝਗੜਾ ਹੋਇਆ, ਜਿਸ ਦੌਰਾਨ ਗੁਰਮੀਤ ਸਿੰਘ ਨੇ ਵੀਰਪਾਲ ਕੌਰ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ।

ਘਟਨਾ ਵੇਲੇ ਮ੍ਰਿਤਕਾ ਦਾ ਇੱਕ ਬੱਚਾ ਕਮਰੇ ‘ਚ ਮੌਜੂਦ ਸੀ, ਜਦਕਿ ਦੂਜਾ ਬੱਚਾ ਮੁਕਤਸਰ ਚ ਸੀ। ਪੁਲਿਸ ਵੱਲੋਂ ਕੇਸ ਦਰਜ ਕਰਕੇ ਮੁੱਖ ਦੋਸ਼ੀ ਨੂੰ ਕਾਬੂ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਬਲਜਿੰਦਰ ਸਿੰਘ ਔਲਖ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਤੇ ਉਸ ਤੋਂ ਪੁੱਛਗਿੱਛ ਕਰਕੇ ਸਾਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ।