ਅੰਮ੍ਰਿਤਸਰ: ਪੁਰਾਣੀ ਰੰਜਿਸ਼ ਦੇ ਚਲਦੇ ਛੇਹਰਟਾ ‘ਚ ਚਲੀ ਗੋਲੀ, ਇੱਕ ਨੌਜਵਾਨ ਜ਼ਖ਼ਮੀ, ਸੀਸੀਟੀਵੀ ‘ਚ ਘਟਨਾ ਕੈਦ
ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਜਸਪਾਲ ਸਿੰਘ ਨੇ ਬਿਆਨ ਦਿੱਤਾ ਹੈ ਕਿ ਹਰਪ੍ਰੀਤ ਨਾਮ ਦੇ ਨੌਜਵਾਨ ਨਾਲ ਉਸ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਘਟਨਾ ਵਾਲੇ ਦਿਨ ਹਰਪ੍ਰੀਤ ਆਪਣੇ ਇੱਕ ਸਾਥੀ ਨਾਲ ਪਹੁੰਚਿਆ, ਜਦਕਿ ਦੋ ਹੋਰ ਵਿਅਕਤੀ ਇੱਕ ਐਕਸਯੂਵੀ ਗੱਡੀ 'ਚ ਸਵਾਰ ਸਨ। ਦੋਸ਼ੀਆਂ ਵੱਲੋਂ ਅਚਾਨਕ ਦੋ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ 'ਚੋਂ ਇੱਕ ਗੋਲੀ ਜਸਪਾਲ ਸਿੰਘ ਦੀ ਲੱਤ 'ਚ ਲੱਗੀ।
ਅੰਮ੍ਰਿਤਸਰ ਗੋਲੀਬਾਰੀ
ਅੰਮ੍ਰਿਤਸਰ ਦੇ ਥਾਣਾ ਛੇਹਰਟਾ ਇਲਾਕੇ ‘ਚ ਗੋਲੀਬਾਰੀ ਦੀ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ‘ਚ ਜਸਪਾਲ ਸਿੰਘ ਨਾਮਕ ਨੌਜਵਾਨ ਲੱਤ ਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ, ਗੋਲੀ ਲੱਗਣ ਤੋਂ ਬਾਅਦ ਜਸਪਾਲ ਸਿੰਘ ਤਕਰੀਬਨ 15 ਤੋਂ 20 ਮਿੰਟ ਪਹਿਲਾਂ ਖੁਦ ਥਾਣੇ ਪਹੁੰਚਿਆ, ਜਿਥੋਂ ਪੁਲਿਸ ਵੱਲੋਂ ਤੁਰੰਤ ਉਸ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ। ਪੁਲਿਸ ਮੁਲਾਜ਼ਮ ਉਸ ਦੇ ਨਾਲ ਸਰਕਾਰੀ ਗੱਡੀ ਰਾਹੀਂ ਹਸਪਤਾਲ ਤੱਕ ਗਏ।
ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਜਸਪਾਲ ਸਿੰਘ ਨੇ ਬਿਆਨ ਦਿੱਤਾ ਹੈ ਕਿ ਹਰਪ੍ਰੀਤ ਨਾਮ ਦੇ ਨੌਜਵਾਨ ਨਾਲ ਉਸ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਘਟਨਾ ਵਾਲੇ ਦਿਨ ਹਰਪ੍ਰੀਤ ਆਪਣੇ ਇੱਕ ਸਾਥੀ ਨਾਲ ਪਹੁੰਚਿਆ, ਜਦਕਿ ਦੋ ਹੋਰ ਵਿਅਕਤੀ ਇੱਕ ਐਕਸਯੂਵੀ ਗੱਡੀ ‘ਚ ਸਵਾਰ ਸਨ। ਦੋਸ਼ੀਆਂ ਵੱਲੋਂ ਅਚਾਨਕ ਦੋ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ‘ਚੋਂ ਇੱਕ ਗੋਲੀ ਜਸਪਾਲ ਸਿੰਘ ਦੀ ਲੱਤ ‘ਚ ਲੱਗੀ।
ਇਹ ਸਾਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ ਹੈ। ਫੁਟੇਜ ‘ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਨੌਜਵਾਨ ਗੱਡੀ ਚੋਂ ਉਤਰ ਕੇ ਸਿੱਧੀਆ ਗੋਲੀਆਂ ਚਲਾਉਂਦਾ ਹੈ। ਪੁਲਿਸ ਨੇ ਮੌਕੇ ਤੋਂ ਦੋ ਖਾਲੀ ਖੋਲ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ‘ਚੋਂ ਇੱਕ ਖੋਲ ਜਸਪਾਲ ਸਿੰਘ ਵੱਲੋਂ ਖੁਦ ਪੁਲਿਸ ਕੋਲ ਪੇਸ਼ ਕੀਤਾ ਗਿਆ।
ਇਸ ਮੌਕੇ ਪੁਲਿਸ ਅਧਿਕਾਰੀ ਲਵਪ੍ਰੀਤ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਦੋਸ਼ੀ ਇਲਾਕੇ ਦੀ ਹੀ ਨਾਲ ਲੱਗਦੀ ਗਲੀ ਦੇ ਰਹਿਣ ਵਾਲੇ ਹਨ, ਪਰ ਘਟਨਾ ਤੋਂ ਬਾਅਦ ਉਨ੍ਹਾਂ ਦੇ ਘਰ ਨੂੰ ਤਾਲੇ ਲੱਗੇ ਹੋਏ ਮਿਲੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਰਾਣੀ ਰੰਜਿਸ਼ ਤੇ ਹੋਰ ਸੰਭਾਵਿਤ ਲਿੰਕਾਂ, ਸਮੇਤ ਵਿਦੇਸ਼ੀ ਕਨੈਕਸ਼ਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
