Live Updates: ਪਟਿਆਲਾ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
Live Updates
LIVE NEWS & UPDATES
-
ਪਟਿਆਲਾ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਪਟਿਆਲਾ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੇ ਈਮੇਲ ਮੰਗਲਵਾਰ ਨੂੰ ਵੱਖ-ਵੱਖ ਸਕੂਲਾਂ ਨੂੰ ਭੇਜੇ ਗਏ। ਇਹ ਈਮੇਲ ਮਿਲਣ ਤੇ, ਸਬੰਧਤ ਸਕੂਲ ਪ੍ਰਬੰਧਨ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਸ ਨਾਲ ਸਕੂਲਾਂ ‘ਚ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-
ਧੁੰਦ ਕਾਰਨ ਰੇਲ ਗੱਡੀਆਂ ਦੇ ਚਲਣ ‘ਚ ਦੇਰੀ, 105 ਤੋਂ ਵੱਧ ਟ੍ਰੇਨਾਂ ਲੇਟ
ਸੰਘਣੀ ਧੁੰਦ ਤੇ ਕੋਹਰੇ ਨੇ ਉੱਤਰੀ ਭਾਰਤ ‘ਚ ਰੇਲ ਸੇਵਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਐਤਵਾਰ ਨੂੰ ਲਗਭਗ 105 ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਸਨ, ਜਦੋਂ ਕਿ ਚਾਰ ਦਾ ਮਾਰਗ ਬਦਲ ਦਿੱਤਾ ਗਿਆ ਹੈ।
-
ਅੱਜ ਵੀ AQI 400 ਤੋਂ ਵੱਧ, ਦਿੱਲੀ ਨੂੰ ਧੁੰਦ ਦਾ ਚਾਦਰ ਨੇ ਘੇਰਿਆ
ਰਾਜਧਾਨੀ ਦਿੱਲੀ ‘ਚ ਮੰਗਲਵਾਰ ਸਵੇਰੇ ਵੀ AQI 400 ਤੋਂ ਵੱਧ ਰਿਹਾ ਤੇ ਸ਼ਹਿਰ ਨੂੰ ਧੁੰਦ ਦੀ ਚਾਦਰ ‘ਚ ਘਿਰਿਆ ਹੋਇਆ ਹੈ। ਸਵੇਰੇ 6 ਵਜੇ, ਦਿੱਲੀ ਦੇ ਆਨੰਦ ਵਿਹਾਰ (463), ਬਵਾਨਾ (428), ਚਾਂਦਨੀ ਚੌਕ (423), IGI ਹਵਾਈ ਅੱਡਾ (T3) (378), ITO (434), ਲੋਧੀ ਰੋਡ (367), ਨਰੇਲਾ (413), ਓਖਲਾ ਫੇਜ਼ 2 (449) ਤੇ ਵਜ਼ੀਰਪੁਰ (440) ਖੇਤਰਾਂ ‘ਚ AQI ਦਰਜ ਕੀਤਾ ਗਿਆ।
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
