ਅੰਮ੍ਰਿਤਸਰ ਏਅਰਪੋਰਟ ਦਾ ਵਿੰਟਰ ਸ਼ਡਿਊਲ ਜਾਰੀ, ਰੋਜ਼ਾਨਾ ਉਡਾਣ ਭਰਨਗੀਆਂ 84 ਫਲਾਈਟਾਂ; ਮਿਲਣਗੇ ਵੱਡੇ ਵਿਕਲਪ

Updated On: 

30 Oct 2026 18:01 PM IST

ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਸਰਦ ਰੁੱਤ ਦਾ ਨਵਾਂ ਉਡਾਣ ਸ਼ਡਿਊਲ ਅਧਿਕਾਰਤ ਤੌਰ 'ਤੇ ਜਾਰੀ ਕਰ ਦਿੱਤਾ ਗਿਆ ਹੈ। ਜਾਰੀ ਕੀਤੇ ਗਏ ਇਸ ਨਵੇਂ ਸ਼ਡਿਊਲ ਵਿੱਚ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦੇ ਆਗਮਨ ਅਤੇ ਰਵਾਨਗੀ ਦੀਆਂ ਕੁੱਲ 84 ਐਂਟਰੀਆਂ ਸ਼ਾਮਲ ਕੀਤੀਆਂ ਗਈਆਂ ਹਨ।

ਅੰਮ੍ਰਿਤਸਰ ਏਅਰਪੋਰਟ ਦਾ ਵਿੰਟਰ ਸ਼ਡਿਊਲ ਜਾਰੀ, ਰੋਜ਼ਾਨਾ ਉਡਾਣ ਭਰਨਗੀਆਂ 84 ਫਲਾਈਟਾਂ; ਮਿਲਣਗੇ ਵੱਡੇ ਵਿਕਲਪ

ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਸਰਦ ਰੁੱਤ ਦਾ ਨਵਾਂ ਉਡਾਣ ਸ਼ਡਿਊਲ ਅਧਿਕਾਰਤ ਤੌਰ ‘ਤੇ ਜਾਰੀ ਕਰ ਦਿੱਤਾ ਗਿਆ ਹੈ। ਜਾਰੀ ਕੀਤੇ ਗਏ ਇਸ ਨਵੇਂ ਸ਼ਡਿਊਲ ਵਿੱਚ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦੇ ਆਗਮਨ ਅਤੇ ਰਵਾਨਗੀ ਦੀਆਂ ਕੁੱਲ 84 ਐਂਟਰੀਆਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਨਵੀਂ ਸਮਾਂ-ਸਾਰਣੀ ਤਹਿਤ ਯਾਤਰੀਆਂ ਨੂੰ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਦਿੱਲੀ, ਮੁੰਬਈ, ਪੁਣੇ, ਬੈਂਗਲੁਰੂ, ਅਹਿਮਦਾਬਾਦ, ਸ੍ਰੀਨਗਰ ਅਤੇ ਨੋਇਡਾ ਲਈ ਸਿੱਧੀਆਂ ਘਰੇਲੂ ਉਡਾਣਾਂ ਦੀ ਸਹੂਲਤ ਮਿਲੇਗੀ।

ਘਰੇਲੂ ਉਡਾਣਾਂ ਦੇ ਖੇਤਰ ਵਿੱਚ ਰਾਸ਼ਟਰੀ ਰਾਜਧਾਨੀ ਦਿੱਲੀ ਲਈ ਸਭ ਤੋਂ ਵੱਧ ਉਡਾਣਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਅੰਤਰਰਾਸ਼ਟਰੀ ਉਡਾਣਾਂ ਰਾਹੀਂ ਸਰਹੱਦੀ ਸੂਬੇ ਦੇ ਯਾਤਰੀ ਕੁਆਲਾਲੰਪੁਰ, ਦੁਬਈ, ਸ਼ਾਰਜਾਹ, ਅਬੂ ਧਾਬੀ, ਦੋਹਾ, ਸਿੰਗਾਪੁਰ, ਬਰਮਿੰਘਮ ਅਤੇ ਬੈਂਕਾਕ ਲਈ ਸੁਚਾਰੂ ਸਫ਼ਰ ਕਰ ਸਕਣਗੇ।

ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦੀਆਂ 21-21 ਐਂਟਰੀਆਂ ਨਿਰਧਾਰਿਤ

ਸ਼ਡਿਊਲ ਦੇ ਅੰਕੜਿਆਂ ਅਨੁਸਾਰ ਘਰੇਲੂ ਉਡਾਣਾਂ ਦੇ ਆਗਮਨ ਅਤੇ ਰਵਾਨਗੀ ਲਈ 21-21 ਐਂਟਰੀਆਂ ਰੱਖੀਆਂ ਗਈਆਂ ਹਨ। ਇਸੇ ਤਰਜ਼ ‘ਤੇ ਕੌਮਾਂਤਰੀ ਉਡਾਣਾਂ ਦੇ ਆਉਣ ਅਤੇ ਜਾਣ ਲਈ ਵੀ 21-21 ਐਂਟਰੀਆਂ ਤੈਅ ਕੀਤੀਆਂ ਗਈਆਂ ਹਨ। ਹਾਲਾਂਕਿ, ਇਸ ਵਿੰਟਰ ਸ਼ਡਿਊਲ ਵਿੱਚ ਕੁਝ ਅਜਿਹੀਆਂ ਉਡਾਣਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦਾ ਸੰਚਾਲਨ ਮੌਜੂਦਾ ਸਮੇਂ ਜ਼ਮੀਨੀ ਪੱਧਰ ‘ਤੇ ਸ਼ੁਰੂ ਨਹੀਂ ਹੋ ਸਕਿਆ ਹੈ।

ਇਨ੍ਹਾਂ ਵਿੱਚ ਅਕਾਸਾ ਏਅਰ ਦੀ ਅਬੂ ਧਾਬੀ, ਬਾਟਿਕ ਏਅਰ ਅਤੇ ਏਅਰ ਏਸ਼ੀਆ ਦੀ ਕੁਆਲਾਲੰਪੁਰ ਅਤੇ ਥਾਈ ਲਾਇਨ ਏਅਰ ਦੀ ਬੈਂਕਾਕ ਉਡਾਣ ਮੁੱਖ ਤੌਰ ‘ਤੇ ਸ਼ਾਮਲ ਹਨ। ਇਸ ਤੋਂ ਇਲਾਵਾ ਮਲੇਸ਼ੀਆ ਏਅਰਲਾਈਨਜ਼ ਦੀ ਕੁਆਲਾਲੰਪੁਰ ਜਾਣ ਅਤੇ ਉੱਥੋਂ ਪਰਤਣ ਵਾਲੀਆਂ ਕੁਝ ਉਡਾਣਾਂ ਦੇ ਸਮੇਂ ਅਤੇ ਸੰਚਾਲਨ ਦੇ ਦਿਨਾਂ ਵਿੱਚ ਨਿਰਧਾਰਿਤ ਤਾਰੀਖ਼ਾਂ ਅਨੁਸਾਰ ਅੰਸ਼ਿਕ ਤਬਦੀਲੀਆਂ ਕੀਤੀਆਂ ਗਈਆਂ ਹਨ।

ਘਰੇਲੂ ਨੈੱਟਵਰਕ: ਦਿੱਲੀ ਰੂਟ ‘ਤੇ ਸਭ ਤੋਂ ਵੱਧ ਉਡਾਣਾਂ

ਘਰੇਲੂ ਖੇਤਰ ਵਿੱਚ ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈੱਸ ਅਤੇ ਇੰਡੀਗੋ ਵੱਲੋਂ ਆਪਣੀਆਂ ਨਿਯਮਿਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਦਿੱਲੀ ਲਈ ਦਿਨ ਭਰ ਯਾਤਰੀਆਂ ਵਾਸਤੇ ਕਈ ਉਡਾਣਾਂ ਉਪਲਬਧ ਰਹਿਣਗੀਆਂ। ਇਸ ਤੋਂ ਇਲਾਵਾ ਮੁੰਬਈ ਅਤੇ ਪੁਣੇ ਵਰਗੇ ਪ੍ਰਮੁੱਖ ਕਾਰੋਬਾਰੀ ਕੇਂਦਰਾਂ ਲਈ ਵੀ ਨਿਰੰਤਰ ਉਡਾਣਾਂ ਰੱਖੀਆਂ ਗਈਆਂ ਹਨ। ਨਾਲ ਹੀ ਬੈਂਗਲੁਰੂ, ਅਹਿਮਦਾਬਾਦ, ਸ੍ਰੀਨਗਰ ਅਤੇ ਨੋਇਡਾ ਰੂਟਾਂ ਲਈ ਵੀ ਨਵਾਂ ਸ਼ਡਿਊਲ ਜਾਰੀ ਕੀਤਾ ਗਿਆ ਹੈ।

ਕੁਆਲਾਲੰਪੁਰ ਤੇ ਖਾੜੀ ਦੇਸ਼ਾਂ ਲਈ ਵਿਸ਼ੇਸ਼ ਸੇਵਾਵਾਂ

ਅੰਤਰਰਾਸ਼ਟਰੀ ਉਡਾਣਾਂ ਦੀ ਗੱਲ ਕਰੀਏ ਤਾਂ ਮਲੇਸ਼ੀਆ ਏਅਰਲਾਈਨਜ਼ ਵੱਲੋਂ ਕੁਆਲਾਲੰਪੁਰ ਵਾਸਤੇ ਕਈ ਅਹਿਮ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਨਵੰਬਰ ਤੋਂ ਮਾਰਚ ਦਰਮਿਆਨ ਵੱਖ-ਵੱਖ ਮਹੀਨਿਆਂ ਦੀ ਮਿਆਦ ਮੁਤਾਬਕ ਇਨ੍ਹਾਂ ਦੇ ਸਮੇਂ ਅਤੇ ਉਡਾਣ ਦੇ ਦਿਨਾਂ ਵਿੱਚ ਫੇਰਬਦਲ ਲਾਗੂ ਰਹੇਗਾ। ਖਾੜੀ ਖੇਤਰ ਦੇ ਸਫ਼ਰ ਲਈ ਦੁਬਈ ਅਤੇ ਸ਼ਾਰਜਾਹ ਵਾਸਤੇ ਨਿਯਮਿਤ ਉਡਾਣਾਂ ਤੈਅ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਦੋਹਾ, ਅਬੂ ਧਾਬੀ, ਸਿੰਗਾਪੁਰ ਅਤੇ ਯੂਕੇ ਦੇ ਬਰਮਿੰਘਮ ਲਈ ਵੀ ਨਿਰਧਾਰਿਤ ਸੇਵਾਵਾਂ ਜਾਰੀ ਰਹਿਣਗੀਆਂ। ਬੈਂਕਾਕ ਲਈ ਵੀ ਉਡਾਣਾਂ ਸ਼ਡਿਊਲ ਵਿੱਚ ਦਰਜ ਹਨ, ਪਰ ਫ਼ਿਲਹਾਲ ਇਨ੍ਹਾਂ ਦਾ ਸੰਚਾਲਨ ਸ਼ੁਰੂ ਹੋਣਾ ਬਾਕੀ ਹੈ।

Loading...
Unable to load recommendations.
Follow Us
Related Stories
20 ਨਵੰਬਰ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ, ਅੰਤਰਿਮ ਕਮੇਟੀ ਦੀ ਬੈਠਕ ‘ਚ ਲਿਆ ਫ਼ੈਸਲਾ
ਸੁਪਰੀਮ ਕੋਰਟ ਨੇ ਬਹਾਲ ਕੀਤਾ ਹਜ਼ੂਰ ਸਾਹਿਬ ਦਾ ਪੁਰਾਣਾ ਟਰੱਸਟ, ਇੱਕ ਸਾਲ ‘ਚ ਹੋਣਗੀਆਂ ਚੋਣਾਂ; ਧਾਮੀ ਨੇ ਫੈਸਲੇ ਦਾ ਕੀਤਾ ਸਵਾਗਤ
ਪੰਜਾਬ ‘ਚ ਮੁੜ ਕਮਾਲ ਕਰੇਗੀ ਅਕਾਲੀ-ਭਾਜਪਾ ਦੀ ਜੋੜੀ! ਗਠਜੋੜ ਨੂੰ ਲੈ ਕੇ ਨੇ AAP ਨੇ ਬੋਲਿਆ ਤਿੱਖਾ ਹਮਲਾ
ਜਲੰਧਰ ‘ਚ ਨਸ਼ਾ ਤਸਕਰ ਦੇ ਘਰ ਚੱਲਿਆ ਪੀਲਾ ਪੰਜਾ, ਜੇਲ੍ਹ ‘ਚ ਬੰਦ ਹੈ ਆਰੋਪੀ; ਮੌਕੇ ‘ਤੇ ਪੁੱਜੇ ਪੁਲਿਸ ਕਮਿਸ਼ਨਰ
ਲੁਧਿਆਣਾ ‘ਚ ਪਟਾਕਿਆਂ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, 1 ਵਿਅਕਤੀ ਦੀ ਮੌਤ; ਧੂੰਏਂ ਦੇ ਗੁਬਾਰ ਨਾਲ ਦਹਿਲਿਆ ਇਲਾਕਾ
ਲੁਧਿਆਣਾ ‘ਚ ਮਹਿਲਾ ਨੇ ਡਾ ਅੰਬੇਡਕਰ ਦੇ ਬੁੱਤ ਦਾ ਸ਼ੀਸ਼ਾ ਤੋੜਿਆ, ਪੁਲਿਸ ਨੇ ਹਿਰਾਸਤ ‘ਚ ਲਿਆ; 4 ਮਹੀਨੇ ਪਹਿਲਾ ਵੀ ਹਈ ਸੀ ਤੋੜ ਭੰਨ