ਸਰਪੰਚ ਕਤਲ ਮਾਮਲਾ: ਪ੍ਰਭ ਦਾਸੂਵਾਲ ਦਾ ਸ਼ੂਟਰ ਢੇਰ, ਪਲਾਨਿੰਗ ਤੇ ਰੇਕੀ ‘ਚ ਸੀ ਸ਼ਾਮਲ
ਇਸ ਐਨਕਾਊਂਟਰ ਦੌਰਾਨ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਨੂੰ ਵੀ ਗੋਲੀ ਲੱਗੀ। ਹਾਲਾਂਕਿ, ਬੁਲੇਟ ਪਰੂਫ ਜੈਕੇਟ ਪਹਿਨੇ ਹੋਣ ਕਾਰਨ ਉਹ ਵਾਲ-ਵਾਲ ਬੱਚ ਗਿਆ। ਐਕਨਕਾਊਂਟਰ ਤੋਂ ਬਾਅਦ ਡਾਆਈਜੀ ਸਨੇਹਦੀਪ ਮੌਕੇ 'ਤੇ ਪਹੁੰਚੇ। ਡੀਆਈਜੀ ਸਨੇਹਦੀਪ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਦੀ ਸੀਆਈਏ ਟੀਮ ਤੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੀ ਟੀਮ ਇਲਾਕੇ 'ਚ ਗਸ਼ਤੀ ਕਰ ਰਹੀ ਸੀ।
ਸਰਪੰਚ ਕਤਲ ਮਾਮਲਾ: ਪ੍ਰਭ ਦਾਸੂਵਾਲ ਦਾ ਸ਼ੂਟਰ ਢੇਰ, ਪਲਾਨਿੰਗ ਤੇ ਰੇਕੀ 'ਚ ਸੀ ਸ਼ਾਮਲ
ਤਰਨਤਾਰਨ ‘ਚ ਪੰਜਾਬ ਪੁਲਿਸ ਤੇ ਗੈਂਗਸਟਰ ਪ੍ਰਭ ਦਾਸੂਵਾਲ ਦੇ ਸ਼ੂਟਰ ਵਿਚਕਾਰ ਐਨਕਾਊਂਟਰ ਹੋਇਆ ਹੈ। ਭਿੱਖੀਵਿੰਡ ‘ਚ ਹੋਏ ਇਸ ਐਨਕਾਊਂਟਰ ‘ਚ ਗੋਲੀ ਲੱਗਣ ਨਾਲ ਕੱਥੂਨੰਗਲ ਦਾ ਸ਼ੂਟਰ ਹਰਨੂਰ ਨੂਰ ਢੋਰ ਹੋ ਗਿਆ। ਸ਼ੂਟਰ ਹਰਨੂਰ ਆਮ ਆਦਮੀ ਪਾਰਟੀ ਸਰਪੰਚ ਜਰਮਲ ਸਿੰਘ ਕਤਲ ਮਾਮਲੇ ਦੀ ਸਾਜ਼ਿਸ਼ ‘ਚ ਸ਼ਾਮਲ ਸੀ। ਉਸ ਨੇ ਪਲਾਨਿੰਗ ਤੇ ਰੇਕੀ ‘ਚ ਕਾਤਲਾਂ ਦਾ ਸਾਥ ਦਿੱਤਾ ਸੀ। ਇਸ ਤੋਂ ਇਲਾਵਾ ਇਹ ਸ਼ੂਟਰ ਕਾਂਗਰਸ ਆਗੂ ਹਰਮਨ ਸੇਖੋਂ ਦੇ ਕਤਲ ਦੀ ਸਾਜ਼ਿਸ਼ ਰਚਣ ‘ਚ ਕਾਬੂ ਕੀਤੇ ਗਏ 4 ਮੁਲਜ਼ਮਾਂ ਨਾਲ ਵੀ ਸ਼ਾਮਲ ਸੀ। ਹਾਲਾਂਕਿ, ਪੁਲਿਸ ਨੇ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ।
ਇਸ ਐਨਕਾਊਂਟਰ ਦੌਰਾਨ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਨੂੰ ਵੀ ਗੋਲੀ ਲੱਗੀ। ਹਾਲਾਂਕਿ, ਬੁਲੇਟ ਪਰੂਫ ਜੈਕੇਟ ਪਹਿਨੇ ਹੋਣ ਕਾਰਨ ਉਹ ਵਾਲ-ਵਾਲ ਬੱਚ ਗਿਆ। ਐਕਨਕਾਊਂਟਰ ਤੋਂ ਬਾਅਦ ਡਾਆਈਜੀ ਸਨੇਹਦੀਪ ਮੌਕੇ ‘ਤੇ ਪਹੁੰਚੇ। ਡੀਆਈਜੀ ਸਨੇਹਦੀਪ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਦੀ ਸੀਆਈਏ ਟੀਮ ਤੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੀ ਟੀਮ ਇਲਾਕੇ ‘ਚ ਗਸ਼ਤੀ ਕਰ ਰਹੀ ਸੀ। ਇਸੇ ਦੌਰਾਨ ਉਨ੍ਹਾਂ ਨੂੰ ਇਨਪੁੱਟ ਮਿਲਿਆ ਕਿ ਬਾਈਕ ‘ਤੇ ਇੱਕ ਮੋਸਟ ਵਾਟੇਂਡ ਸ਼ੂਟਰ ਜਾ ਰਿਹਾ ਹੈ। ਇਸ ਤੋਂ ਬਾਅਦ ਸੀਆਈਏ ਤੇ ਏਜੀਟੀਐਫ ਦੀ ਟੀਮਾਂ ਨੇ ਬਾਈਕ ਦਾ ਪਿੱਛਾ ਕੀਤਾ। ਉਨ੍ਹਾਂ ਨੇ ਸ਼ੂਟਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੀ ਬਾਈਕ ਸੁੱਟ ਦਿੱਤੀ।
ਇਹ ਵੀ ਪੜ੍ਹੋ
ਇਸ ਤੋਂ ਬਾਅਦ ਰੁਕਣ ਦੀ ਬਜਾਏ ਉਸ ਨੇ ਗੋਲੀਬਾਰੀ ਕੀਤੀ। ਇਹ ਦੇਖ ਕੇ ਪੁਲਿਸ ਨੇ ਵੀ ਜਵਾਬੀ ਗੋਲੀਬਾਰੀ ਕੀਤੀ। ਇਸ ਕ੍ਰਾਸ ਫਾਇਰਿੰਗ ‘ਚ ਪੁਲਿਸ ਵਾਲੇ ਦੇ ਗੋਲੀ ਲੱਗੀ, ਪਰ ਬੁਲੇਟਪਰੂਫ ਜੈਕੇਟ ਹੋਣ ਕਾਰਨ ਉਹ ਬਚ ਗਿਆ। ਉੱਥੇ ਹੀ, ਇਸ ਦੌਰਾਨ ਸ਼ੂਟਰ ਦੇ ਵੀ ਗੋਲੀ ਲੱਗੀ, ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ਼ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਸ਼ੂਟਰ ਨੇ ਦਮ ਤੋੜ੍ਹ ਦਿੱਤਾ।
ਡੀਆਈਜੀ ਨੇ ਦੱਸਿਆ ਕਿ ਹਰਨੂਰ ਨੂਰ ਵਿਦੇਸ਼ ਬੈਠੇ ਗੈਂਗਸਟਰ ਪ੍ਰਭ ਦਾਸੂਵਾਲ ਦੇ ਅਫ਼ਰੀਦੀ ਦਾ ਕਰੀਬੀ ਹੈ। ਉਹ ਤਰਨਤਾਰਨ ‘ਚ ਕਾਂਗਰਸ ਆਗੂ ਹਰਮਨ ਸੇਖੋਂ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਮਾਡਿਊਲ ‘ਚ ਸ਼ਾਮਲ ਸੀ। ਤਰਨਤਾਰਨ ਪੁਲਿਸ ਨੇ ਇਸ ਮਾਡਿਊਲ ਦੇ 4 ਸ਼ੂਟਰ ਗ੍ਰਿਫ਼ਤਾਰ ਕੀਤੇ ਸਨ। ਇਸ ਦੌਰਾਨ ਪੁੱਛ-ਗਿੱਛ ਦੌਰਾਨ ਪਤਾ ਚਲਿਆ ਸੀ ਕਿ ਪਿਛਲੇ ਸਾਲ ਹੋਈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ‘ਚ ਉਹ ਆਗੂ ਨੂੰ ਟਾਰਗੇਟ ਕਰਨ ਵਾਲੇ ਸਨ। ਹਾਲਾਂਕਿ, ਉਹ ਕਾਮਯਾਬ ਨਹੀਂ ਹੋ ਸਕੇ।
ਰਿਪੋਰਟਰ- ਨਿਸ਼ਾਨ ਸਹੋਤਾ
