ਇੰਗਲੈਂਡ ਜਾਣ ਲਈ ਦਿੱਲੀ ਏਅਰਪੋਰਟ ਪਹੁੰਚੀ ਅਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੋਰ ਨੂੰ ਮੁੜ ਰੋਕਿਆ ਗਿਆ
ਬੀਤੀ 20 ਅਪਰੈਲ ਨੂੰ ਵੀ ਕਿਰਨਦੀਪ ਕੌਰ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਇੰਗਲੈਂਡ ਜਾਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਦੋਂ ਵੀ ਉਸ ਨੂੰ ਢਾਈ ਘੰਟੇ ਏਅਰਪੋਰਟ ਤੇ ਪੁੱਛਗਿੱਛ ਤੋਂ ਬਾਅਦ ਵਾਪਸ ਭੇਜ ਦਿੱਤਾ ਗਿਆ ਸੀ।
ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਾਲਿਸਤਾਨੀ ਸਮਰਥੱਕ ਅੰਮ੍ਰਿਤਪਾਲ ਸਿੰਘ (Amritpal Singh) ਦੀ ਪਤਨੀ ਕਿਰਨਦੀਪ ਕੌਰ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰੋਕ ਲਿਆ। ਕਿਰਨਦੀਪ ਕੌਰ ਇੰਗਲੈਂਡ ਦੀ ਫਲਾਈਟ ਫੜਣ ਲਈ ਦਿੱਲੀ ਏਅਰਪੋਰਟ ਪਹੁੰਚੀ ਸੀ। ਸਬੰਧਤ ਅਧਿਕਾਰੀਆਂ ਦੀ ਟੀਮ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਿਰਨਦੀਪ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਰੋਕਿਆ ਗਿਆ ਸੀ। ਤਕਰੀਬਨ 3 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਦੋਂ ਵੀ ਉਸ ਨੂੰ ਘਰ ਭੇਜ ਦਿੱਤਾ ਗਿਆ ਸੀ।
ਕਿਰਨਦੀਪ ਕੌਰ ਕੋਲ ਇੰਗਲੈਂਡ ਦੀ ਨਾਗਰਿਕਤਾ ਹੈ। ਉਹ ਫਰਵਰੀ ਵਿੱਚ ਅੰਮ੍ਰਿਤਪਾਲ ਨਾਲ ਵਿਆਹ ਕਰਵਾਉਣ ਤੋਂ ਬਾਅਦ ਇੰਗਲੈਂਡ ਨਹੀਂ ਗਈ ਹੈ। ਜਦਕਿ ਕਾਨੂੰਨ ਅਨੁਸਾਰ ਇੰਗਲੈਂਡ ਦਾ ਨਾਗਰਿਕ ਜੇਕਰ ਦੇਸ ਤੋਂ ਬਾਹਰ ਜਾਂਦਾ ਹੈ ਤਾਂ ਉਸਨੂੰ 180 ਦਿਨਾਂ ਤੱਕ ਵਾਪਸ ਆਉਣਾ ਜਰੂਰੀ ਹੁੰਦਾ ਹੈ। ਕਿਰਨਦੀਪ ਕੌਰ ਦਾ ਇਲਜ਼ਾਮ ਹੈ ਕਿ ਕੁਝ ਏਜੰਸੀਆਂ ਦੇ ਅਧਿਕਾਰੀ ਉਸਨੂੰ ਇਸ ਲਈ ਭਾਰਤ ਤੋਂ ਬਾਹਰ ਨਹੀਂ ਜਾਣ ਦੇ ਰਹੇ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਇੱਕ ਵਾਰੀ ਇੱਥੋਂ ਚਲੀ ਗਈ ਤਾਂ ਮੁੜ ਕੇ ਉਨ੍ਹਾਂ ਦੇ ਹੱਥ ਨਹੀਂ ਆਵਾਂਗੀ।
ਕਿਰਨਦੀਪ ਕੌਰ ਦੇ ਇਲਜ਼ਾਮ
ਕਿਰਨਦੀਪ ਕੌਰ ਨੇ ਕਿਹਾ ਰਵਾਨਗੀ ਦੀ ਸਵੇਰ ਤੱਕ ਮੈਨੂੰ ਦੱਸਿਆ ਜਾ ਰਿਹਾ ਸੀ ਕਿ ਉਸ ਦੇ ਜਾਣ ਨੂੰ ਲੈ ਕੇ ਸਭ ਕੁਝ ਸਪੱਸ਼ਟ ਹੈ, ਪਰ ਬੋਰਡਿੰਗ ਦੇ ਸਮੇਂ ਤੋਂ ਕੁਝ ਘੰਟੇ ਪਹਿਲਾਂ ਉਸ ਨੂੰ ਮੁੜ ਤੋਂ ਰੋਕ ਦਿੱਤਾ ਗਿਆ। ਉਨ੍ਹਾਂ ਨੇ ਉਸਨੂੰ 18 ਜੁਲਾਈ ਤੱਕ ਇੰਤਜਾਰ ਕਰਨ ਦੀ ਗੱਲ ਕਹੀ ਸੀ। ਇਸ ਲਈ, ਮੈਂ ਦੁਬਾਰਾ ਹੁਣ 19 ਜੁਲਾਈ ਲਈ ਮੁੜ ਫਲਾਈਟ ਦੀ ਟਿਕਟ ਬੁੱਕ ਕੀਤੀ ਸੀ। ਪਰ ਇਹ ਲੋਕ ਨਹੀਂ ਚਾਹੁੰਦੇ ਕਿ ਮੈਂ ਅਵਤਾਰ ਸਿੰਘ ਖੰਡਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਵਾਂ , ਜਦਕਿ ਉਹ ਜਾਣਦੀ ਤੱਕ ਨਹੀਂ ਕਿ ਖੰਡਾ ਅੰਤਿਮ ਸੰਸਕਾਰ ਕਦੋਂ ਅਤੇ ਕਿੱਥੇ ਕੀਤਾ ਜਾਣਾ ਹੈ।
ਕਿਰਨਦੀਪ ਨੇ ਅੱਗੇ ਕਿਹਾ ਕਿ ਸਰਕਾਰ ਅਤੇ ਖਾਸ ਏਜੰਸੀਆਂ ਡਰਦੀਆਂ ਹਨ ਕਿ ਉਹ ਉੱਥੇ ਕੋਈ ਅੰਦੋਲਨ ਕਰੇਗੀ। ਇਸ ਲਈ ਉਸ ਨੂੰ ਉੱਥੇ ਜਾਣ ਤੋਂ ਰੋਕਿਆ ਜਾ ਰਿਹਾ ਹੈ। ਉਹ ਸਿਰਫ਼ ਇੱਕ ਆਮ ਆਦਮੀ ਵਾਂਗ ਆਪਣੇ ਘਰ ਜਾਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਪੂਰੀ ਤਰ੍ਹਾਂ ਨਾਲ ਕਾਨੂਨੀ ਹੈ। ਉਸ ਨੂੰ ਉਸਦੇ ਪਰਿਵਾਰ ਨੂੰ ਮਿਲਣ ਦਾ ਮਨੁੱਖੀ ਅਧਿਕਾਰ ਵੀ ਹੈ। ਉਸਨੇ ਕਿਹਾ ਕਿ ਉਸਦੀ ਯਾਤਰਾ ਇੱਕ ਜਾਂ ਦੋ ਹਫ਼ਤੇ ਲਈ ਹੋਵੇਗੀ। ਉਹ ਉੱਥੇ ਲੰਬੇ ਸਮੇਂ ਤੱਕ ਰੁਕਣ ਦਾ ਇਰਾਦਾ ਨਹੀਂ ਰੱਖਦੀ, ਕਿਉਂਕਿ ਉਸਦੀ ਤਰਜੀਹ ਉਸਦਾ ਪਤੀ ਅਮ੍ਰਿਤਪਾਲ ਹੈ।
10 ਫਰਵਰੀ ਨੂੰ ਹੋਇਆ ਸੀ ਅੰਮ੍ਰਿਤਪਾਲ ਅਤੇ ਕਿਰਨਦੀਪ ਦਾ ਵਿਆਹ
ਜਿਕਰਯੋਗ ਹੈ ਅੰਮ੍ਰਿਤਪਾਲ ਅਤੇ ਕਿਰਨਦੀਪ ਕੌਰ ਦਾ ਵਿਆਹ ਇਸੇ ਸਾਲ 10 ਫਰਵਰੀ ਨੂੰ ਅਮ੍ਰਿਤਪਾਲ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਵਿੱਚ ਹੋਇਆ ਸੀ। ਵਿਆਹ ਦੀ ਇਸ ਰਸਮ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਕਿਰਨਦੀਪ ਕੌਰ ਯੂਕੇ ਦੀ ਨਾਗਰਿਕ ਹੈ। ਉਹ ਮੂਲ ਰੂਪ ਵਿੱਚ ਜਲੰਧਰ ਦੇ ਪਿੰਡ ਕੁਲਾਰਾਂ ਦੀ ਰਹਿਣ ਵਾਲੀ ਹੈ। ਕਾਫੀ ਸਮਾਂ ਪਹਿਲਾਂ ਉਸ ਦਾ ਪਰਿਵਾਰ ਇੰਗਲੈਂਡ ਜਾ ਕੇ ਵੱਸ ਗਿਆ ਸੀ।
ਇਹ ਵੀ ਪੜ੍ਹੋ
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ