Ajab-Gajab: ਫਲਾਈਟ ‘ਚ ਪਤੀ-ਪਤਨੀ ਵਿਚਾਲੇ ਹੱਥੋਪਾਈ, ਦਿੱਲੀ ਏਅਰਪੋਰਟ ‘ਤੇ ਕਰਾਵਾਉਣੀ ਪਈ ਐਮਰਜੈਂਸੀ ਲੈਂਡਿੰਗ

tv9-punjabi
Published: 

29 Nov 2023 12:38 PM

ਇਨ੍ਹੀਂ ਦਿਨੀਂ ਫਲਾਈਟ 'ਚ ਬਦਸਲੂਕੀ ਅਤੇ ਸਾਥੀ ਯਾਤਰੀਆਂ ਨਾਲ ਮਾੜੇ ਵਿਵਹਾਰ ਦੀਆਂ ਖਬਰਾਂ ਵਾਰ-ਵਾਰ ਆ ਰਹੀਆਂ ਹਨ ਪਰ ਅਜਿਹੇ ਮਾਮਲਿਆਂ 'ਚ ਦੋਸ਼ੀ ਅਕਸਰ ਹੀ ਅਜਨਬੀ ਹੁੰਦਾ ਹੈ ਪਰ ਅੱਜ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਮਿਊਨਿਖ ਤੋਂ ਬੈਂਕਾਕ ਜਾ ਰਹੀ ਲੁਫਥਾਂਸਾ ਦੀ ਫਲਾਈਟ 'ਚ ਪਤੀ-ਪਤਨੀ 'ਚ ਲੜਾਈ ਹੋ ਗਈ, ਮਾਮਲਾ ਇੰਨਾ ਵਿਗੜ ਗਿਆ ਕਿ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ।

Ajab-Gajab: ਫਲਾਈਟ ਚ ਪਤੀ-ਪਤਨੀ ਵਿਚਾਲੇ ਹੱਥੋਪਾਈ, ਦਿੱਲੀ ਏਅਰਪੋਰਟ ਤੇ ਕਰਾਵਾਉਣੀ ਪਈ ਐਮਰਜੈਂਸੀ ਲੈਂਡਿੰਗ

ਸੰਕੇਤਕ ਤਸਵੀਰ

Follow Us On

ਊਨਿਖ ਤੋਂ ਆ ਰਹੀ ਲੁਫਥਾਂਸਾ ਦੀ ਫਲਾਈਟ ‘ਚ ਪਤੀ-ਪਤਨੀ ਵਿਚਾਲੇ ਝਗੜਾ ਹੋ ਗਿਆ। ਦੋਵਾਂ ਵਿਚਾਲੇ ਝਗੜਾ ਇੰਨਾ ਵੱਧ ਗਿਆ ਕਿ ਹੱਥੋਪਾਈ ਹੋ ਗਈ। ਫਲਾਈਟ ਦੇ ਅੰਦਰ ਸਥਿਤੀ ਵਿਗੜਨ ਤੋਂ ਬਾਅਦ, ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI) ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਲੁਫਥਾਂਸਾ ਦੀ ਫਲਾਈਟ ਨੰਬਰ LH772 ਮਿਊਨਿਖ ਤੋਂ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਜਾ ਰਹੀ ਸੀ।

ਲੜਾਈ ਤੋਂ ਬਾਅਦ ਫਲਾਈਟ ਨੂੰ ਦਿੱਲੀ ਵੱਲ ਮੋੜਿਆ ਗਿਆ

ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਪਤੀ-ਪਤਨੀ ਵਿਚਾਲੇ ਝਗੜੇ ਤੋਂ ਬਾਅਦ ਫਲਾਈਟ ਨੂੰ ਦਿੱਲੀ ਵੱਲ ਮੋੜ ਦਿੱਤਾ ਗਿਆ। ਦਿੱਲੀ ਹਵਾਈ ਅੱਡੇ ਦੇ ਸੂਤਰਾਂ ਅਨੁਸਾਰ ਜਿਵੇਂ ਹੀ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਨੂੰ ਇਹ ਖਬਰ ਮਿਲੀ, ਸੁਰੱਖਿਆ ਕਰਮਚਾਰੀ ਹਵਾਈ ਅੱਡੇ ‘ਤੇ ਪਹੁੰਚ ਗਏ ਅਤੇ ਫਲਾਈਟ ਦੇ ਗੇਟ ਖੁੱਲ੍ਹਣ ਦਾ ਇੰਤਜ਼ਾਰ ਕਰਨ ਲੱਗੇ।

ਪਤਾ ਨਹੀਂ ਲੱਗ ਸਕਿਆ ਲੜਾਈ ਦਾ ਕਾਰਨ

ਹਾਲਾਂਕਿ ਪਤੀ-ਪਤਨੀ ਕਿੱਥੋਂ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਵਿਚਾਲੇ ਲੜਾਈ ਦਾ ਕਾਰਨ ਕੀ ਸੀ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਵਿਅਕਤੀ ਨੂੰ ਫਲਾਈਟ ਤੋਂ ਉਤਾਰ ਕੇ ਸੁਰੱਖਿਆ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਗਿਆ। ਇਸ ਘਟਨਾ ਨੂੰ ਲੈ ਕੇ ਲੁਫਥਾਂਸਾ ਏਅਰ ਵੱਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

(ਕੁਮਾਰ ਕੁੰਦਨ ਦੀ ਰਿਪੋਰਟ)