ਇੰਗਲੈਂਡ ਜਾਣ ਲਈ ਦਿੱਲੀ ਏਅਰਪੋਰਟ ਪਹੁੰਚੀ ਅਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੋਰ ਨੂੰ ਮੁੜ ਰੋਕਿਆ ਗਿਆ
ਬੀਤੀ 20 ਅਪਰੈਲ ਨੂੰ ਵੀ ਕਿਰਨਦੀਪ ਕੌਰ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਇੰਗਲੈਂਡ ਜਾਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਦੋਂ ਵੀ ਉਸ ਨੂੰ ਢਾਈ ਘੰਟੇ ਏਅਰਪੋਰਟ ਤੇ ਪੁੱਛਗਿੱਛ ਤੋਂ ਬਾਅਦ ਵਾਪਸ ਭੇਜ ਦਿੱਤਾ ਗਿਆ ਸੀ।
ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਾਲਿਸਤਾਨੀ ਸਮਰਥੱਕ ਅੰਮ੍ਰਿਤਪਾਲ ਸਿੰਘ (Amritpal Singh) ਦੀ ਪਤਨੀ ਕਿਰਨਦੀਪ ਕੌਰ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰੋਕ ਲਿਆ। ਕਿਰਨਦੀਪ ਕੌਰ ਇੰਗਲੈਂਡ ਦੀ ਫਲਾਈਟ ਫੜਣ ਲਈ ਦਿੱਲੀ ਏਅਰਪੋਰਟ ਪਹੁੰਚੀ ਸੀ। ਸਬੰਧਤ ਅਧਿਕਾਰੀਆਂ ਦੀ ਟੀਮ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਿਰਨਦੀਪ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਰੋਕਿਆ ਗਿਆ ਸੀ। ਤਕਰੀਬਨ 3 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਦੋਂ ਵੀ ਉਸ ਨੂੰ ਘਰ ਭੇਜ ਦਿੱਤਾ ਗਿਆ ਸੀ।
ਕਿਰਨਦੀਪ ਕੌਰ ਕੋਲ ਇੰਗਲੈਂਡ ਦੀ ਨਾਗਰਿਕਤਾ ਹੈ। ਉਹ ਫਰਵਰੀ ਵਿੱਚ ਅੰਮ੍ਰਿਤਪਾਲ ਨਾਲ ਵਿਆਹ ਕਰਵਾਉਣ ਤੋਂ ਬਾਅਦ ਇੰਗਲੈਂਡ ਨਹੀਂ ਗਈ ਹੈ। ਜਦਕਿ ਕਾਨੂੰਨ ਅਨੁਸਾਰ ਇੰਗਲੈਂਡ ਦਾ ਨਾਗਰਿਕ ਜੇਕਰ ਦੇਸ ਤੋਂ ਬਾਹਰ ਜਾਂਦਾ ਹੈ ਤਾਂ ਉਸਨੂੰ 180 ਦਿਨਾਂ ਤੱਕ ਵਾਪਸ ਆਉਣਾ ਜਰੂਰੀ ਹੁੰਦਾ ਹੈ। ਕਿਰਨਦੀਪ ਕੌਰ ਦਾ ਇਲਜ਼ਾਮ ਹੈ ਕਿ ਕੁਝ ਏਜੰਸੀਆਂ ਦੇ ਅਧਿਕਾਰੀ ਉਸਨੂੰ ਇਸ ਲਈ ਭਾਰਤ ਤੋਂ ਬਾਹਰ ਨਹੀਂ ਜਾਣ ਦੇ ਰਹੇ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਇੱਕ ਵਾਰੀ ਇੱਥੋਂ ਚਲੀ ਗਈ ਤਾਂ ਮੁੜ ਕੇ ਉਨ੍ਹਾਂ ਦੇ ਹੱਥ ਨਹੀਂ ਆਵਾਂਗੀ।


