Amritpal Singh ਦੇ ਕਰੀਬੀ ਦਲਜੀਤ ਸਿੰਘ ਕਲਸੀ ਦੇ ਪਾਕਿਸਤਾਨੀ ਕੁਨੈਕਸ਼ਨ ਦਾ ਪਰਦਾਫਾਸ਼

Updated On: 

20 Mar 2023 16:08 PM

Pakistan Connection: ਕਲਸੀ ਕੋਲ ਪਾਕਿਸਤਾਨ ਦੇ 20 ਟੈਲੀਫੋਨ ਨੰਬਰ ਮਿਲੇ ਹਨ। ਸੂਤਰਾਂ ਮੁਤਾਬਕ ਇਨ੍ਹਾਂ 'ਚੋਂ 2-3 ਨੰਬਰ ਪਾਕਿਸਤਾਨ ਦੀ ਫੌਜ ਅਤੇ ਖੁਫੀਆ ਏਜੰਸੀ ISI ਨਾਲ ਜੁੜੇ ਲੋਕਾਂ ਅਤੇ ਪਾਕਿਸਤਾਨ 'ਚ ਰਹਿ ਰਹੇ ਖਾਲਿਸਤਾਨ ਪੱਖੀ ਅੱਤਵਾਦੀਆਂ ਦੇ ਹਨ।

Amritpal Singh ਦੇ ਕਰੀਬੀ ਦਲਜੀਤ ਸਿੰਘ ਕਲਸੀ ਦੇ ਪਾਕਿਸਤਾਨੀ ਕੁਨੈਕਸ਼ਨ ਦਾ ਪਰਦਾਫਾਸ਼

ਅਜਨਾਲਾ ਥਾਣਾ ਹਮਲਾ ਮਾਮਲਾ

Follow Us On

ਪੰਜਾਬ ਨਿਊਜ: ਫਰਾਰ ਸਿੱਖ ਕੱਟੜਪੰਥੀ ਅੰਮ੍ਰਿਤਪਾਲ ਸਿੰਘ (Amritpal Singh) ਲਈ ਫਾਈਨਾਂਸ ਦਾ ਕੰਮ ਦੇਖਣ ਵਾਲੇ ਅਤੇ ਉਸ ਦੇ ਮੁੱਖ ਗ੍ਰਿਫਤਾਰ ਸਾਥੀ ਪੰਜਾਬੀ ਬਾਗ ਨਿਵਾਸੀ ਦਲਜੀਤ ਸਿੰਘ ਕਲਸੀ (Daljit Singh Kalsi) ਦਾ ਪਾਕਿਸਤਾਨੀ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਹੈ। ਕਲਸੀ ਨੂੰ ਕੁਝ ਦਿਨ ਪਹਿਲਾਂ ਕੈਨੇਡਾ ਦੇ ਸਿੱਖ ਵੱਖਵਾਦੀ ਹੱਬ ਵੈਨਕੂਵਰ ਵਿੱਚ ਪਾਕਿਸਤਾਨ ਦੇ ਕੌਂਸਲ ਜਨਰਲ ਨੂੰ ਭਾਰਤ ਵਿਰੁੱਧ ਮੰਗ ਪੱਤਰ ਸੌਂਪਦਿਆਂ ਵੀ ਦੇਖਿਆ ਗਿਆ ਸੀ। ਕਲਸੀ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ ਅੰਮ੍ਰਿਤਪਾਲ ਸਿੰਘ ਅਤੇ ਖਾਲਿਸਤਾਨ ਮੁਹਿੰਮ ਲਈ ਪਿਛਲੇ 3 ਸਾਲਾਂ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਕਰੀਬ 30 ਕਰੋੜ ਰੁਪਏ ਦਾ ਚੰਦਾ ਇਕੱਠਾ ਕਰ ਚੁੱਕਾ ਸੀ।

NSA ਦੀ ਧਾਰਾ 3 (2) ਦੇ ਤਹਿਤ ਹਿਰਾਸਤ ਵਿੱਚ ਕਲਸੀ

ਦਲਜੀਤ ਸਿੰਘ ਕਲਸੀ ਨੂੰ ਰਾਸ਼ਟਰੀ ਸੁਰੱਖਿਆ ਐਕਟ ਦੀ ਧਾਰਾ 3 (2) ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਅਖੌਤੀ ਵਾਰਿਸ ਪੰਜਾਬ ਦੇ (Waris Punjab De) ਮੂਵਮੈਟ ਦੇ ਭਗੌੜੇ ਆਗੂ ਅੰਮ੍ਰਿਤਪਾਲ ਸਿੰਘ ਦਾ ਮੁੱਖ ਸਹਿਯੋਗੀ-ਕਮ ਸਲਾਹਕਾਰ ਹੈ, ਅਤੇ ਅੰਮ੍ਰਿਤਪਾਲ ਦੇ 20 ਅਗਸਤ, 2022 ਨੂੰ ਭਾਰਤ ਆਉਣ ਤੋਂ ਬਾਅਦ ਉਹ ਆਪਣੀ ਜਨਤਕ ਪੇਸ਼ਕਾਰੀ ਵਿੱਚ ਖਾਲਿਸਤਾਨੀ ਕੱਟੜਪੰਥੀ ਦਾ ਸਾਥ ਦਿੰਦਾ ਹੈ।

ਦੱਸਿਆ ਜਾ ਰਿਹਾ ਹੈ ਕਿ 15 ਫਰਵਰੀ, 2022 ਨੂੰ ਸੜਕ ਹਾਦਸੇ ਵਿੱਚ ਸੰਦੀਪ ਸਿੰਘ ਉਰਫ ਦੀਪ ਸਿੱਧੂ (Deep Sidhu) ਦੀ ਮੌਤ ਤੋਂ ਬਾਅਦ ਖੁਦ ਨੂੰ ਅਭਿਨੇਤਾ ਅਤੇ ਇੱਕ ਲੇਖਕ ਕਹਿਣ ਵਾਲੇ ਪੱਛਮੀ ਪੰਜਾਬੀ ਬਾਗ ਦੇ ਵਸਨੀਕ ਕਲਸੀ ਨੇ ਹੀ ਅੰਮ੍ਰਿਤਪਾਲ ਨੂੰ ਅਖੌਤੀ ਵਾਰਿਸ ਪੰਜਾਬ ਦੇ ਮੂਵਮੈਂਟ ਦੇ “ਮੁਖ ਸੇਵਾਦਾਰ” ਵਜੋਂ ਸ਼ੱਕੀ ਤੌਰ ‘ਤੇ ਨਿਯੁਕਤ ਕੀਤਾ ਸੀ।

ਸੁਰੱਖਿਆ ਅਤੇ ਖੁਫੀਆ ਜਾਣਕਾਰੀ ਦੇ ਅਨੁਸਾਰ, 23 ਫਰਵਰੀ, 2023 ਨੂੰ ਅਜਨਾਲਾ ਪੁਲਿਸ ਸਟੇਸ਼ਨ ਵਿੱਚ ਭੰਨਤੋੜ ਕਰਨ ਦੀ ਸਾਜ਼ਿਸ਼ ਦਾ ਹਿੱਸਾ ਰਿਹਾ ਕਲਸੀ ਵੈਨਕੂਵਰ ਵਿੱਚ ਕੌਂਸਲੇਟ ਜਨਰਲ ਅਤੇ ਦੁਬਈ ਰਾਹੀਂ ਪਾਕਿਸਤਾਨੀ ਅਦਾਰੇ ਨਾਲ ਸਰਗਰਮ ਤਾਲਮੇਲ ਵਿੱਚ ਰਿਹਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ