Amritpal: ਪੁਲਿਸ ਤੋਂ ਬਚਣ ਲਈ ਬ੍ਰੇਜ਼ਾ ਕਾਰ ‘ਚ ਭੱਜਦਾ ਨਜ਼ਰ ਆਇਆ ਅਮ੍ਰਿਤਪਾਲ, ਟੋਲ ‘ਤੇ ਕੀਤੀ ਗੱਲ ਅਤੇ ਚੱਲਦਾ ਬਣਿਆ

Updated On: 

21 Mar 2023 20:00 PM IST

Amritpal Singh ਪੁਲਿਸ ਨੂੰ ਚਕਮਾ ਦੇਣ ਲਈ ਵਾਰ-ਵਾਰ ਗੱਡੀ ਬਦਲ ਰਿਹਾ ਸੀ।ਆਖਰੀ ਵਾਰ ਉਸ ਨੂੰ ਬੁਲੇਟ ਉੱਤੇ ਭੱਜਦੇ ਦੇਖਿਆ ਗਿਆ ਸੀ।

Amritpal: ਪੁਲਿਸ ਤੋਂ ਬਚਣ ਲਈ ਬ੍ਰੇਜ਼ਾ ਕਾਰ ਚ ਭੱਜਦਾ ਨਜ਼ਰ ਆਇਆ ਅਮ੍ਰਿਤਪਾਲ, ਟੋਲ ਤੇ ਕੀਤੀ ਗੱਲ ਅਤੇ ਚੱਲਦਾ ਬਣਿਆ

Amritpal: ਪੁਲਿਸ ਤੋਂ ਬਚਣ ਲਈ ਬਰੇਜਾ ਕਾਰ 'ਚ ਭੱਜਦਾ ਨਜ਼ਰ ਆਇਆ ਅਮ੍ਰਿਤਪਾਲ, ਟੋਲ 'ਤੇ ਕੀਤੀ ਗੱਲ ਅਤੇ ਚੱਲਦਾ ਬਣਿਆ।

Follow Us On
Amritpal Singh Car: ਖਾਲਿਸਤਾਨੀ ਸਮਰਥਕ ਅਤੇ ਵਾਰਿਸ ਪੰਜਾਬ ਦੇ ਦਾ ਮੁਖੀ ਅੰਮ੍ਰਿਤਪਾਲ ਸਿੰਘ ਪਿਛਲੇ 4 ਦਿਨਾਂ ਤੋਂ ਫਰਾਰ ਹੈ। ਪੁਲਿਸ ਨੇ ਉਸ ਦੀ ਭਾਲ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਹੈ। ਹੁਣ ਇਸ ਕਾਰਵਾਈ ਦੌਰਾਨ ਜਿਸ ਗੱਡੀ ਵਿੱਚੋਂ ਅੰਮ੍ਰਿਤਪਾਲ ਸਿੰਘ ਫਰਾਰ ਹੋइਆ ਸੀ, ਉਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਦਰਅਸਲ ਅੰਮ੍ਰਿਤਪਾਲ (Amritpal) ਤੋਂ ਪੁਲਿਸ ਨੂੰ ਚਕਮਾ ਦੇਣ ਲਈ ਵਾਰ-ਵਾਰ ਕਾਰ ਬਦਲੀ। ਪਹਿਲਾਂ ਉਹ ਮਰਸੀਡੀਜ਼ ਵਿੱਚ ਭੱਜਿਆ ਅਤੇ ਫਿਰ ਉਸਨੇ ਬ੍ਰੇਜ਼ਾ ਕਾਰ ਲਈ। ਇਸ ਤੋਂ ਬਾਅਦ ਉਹ ਆਖਰੀ ਉਸਨੂੰ ਬੁਲੇਟ ਬਾਈਕ ‘ਤੇ ਫਰਾਰ ਹੁੰਦਿਆਂ ਦੇਖਿਆ ਗਿਆ ਸੀ। ਇਸ ਦੌਰਾਨ ਪੁਲਿਸ ਨੂੰ ਹੁਣ ਬ੍ਰੇਜ਼ਾ ਕਾਰ ਵੀ ਮਿਲ ਗਈ ਹੈ, ਜਿਸ ਵਿੱਚ ਉਹ ਫਰਾਰ ਹੁੰਦੇ ਹੋਏ ਦੇਖਿਆ ਗਿਆ ਸੀ। ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਇੱਕ ਕਾਰ ਵਿੱਚ ਬੈਠ ਕੇ ਟੋਲ ਗੇਟ ਤੋਂ ਲੰਘਦਿਆਂ ਦੇਖਿਆ ਜਾ ਸਕਦਾ ਹੈ। ਇਹ ਫੁਟੇਜ 18 ਮਾਰਚ ਦੀ ਰਾਤ ਕਰੀਬ 11.30 ਵਜੇ ਦੀ ਹੈ। ਇਸ ਫੁਟੇਜ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਬਰੇਜ਼ਾ ਕਾਰ ਵਿੱਚ ਬੈਠੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਉਹ ਟੋਲ ਨਾਕੇ ‘ਤੇ ਮੌਜੂਦ ਇਕ ਲੜਕੀ ਨਾਲ ਰੁਕ ਕੇ ਗੱਲ ਕਰਦਾ ਹੈ ਅਤੇ ਫਿਰ ਉਥੋਂ ਵੀ ਭੱਜ ਜਾਂਦਾ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ