Avtar Singh Khanda Died: ਅੰਮ੍ਰਿਤਪਾਲ ਦੇ ਕਰੀਬੀ ਅਵਤਾਰ ਸਿੰਘ ਖੰਡਾ ਦੀ ਮੌਤ, ਖਾਲਿਸਤਾਨੀ ਲਿਬਰੇਸ਼ਨ ਫੋਰਸ ਨੂੰ ਲੱਗਾ ਵੱਡਾ ਝਟਕਾ
ਸੂਤਰਾਂ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਅਵਤਾਰ ਸਿੰਘ ਖੰਡਾ ਲੰਡਨ ਦੇ ਇੱਕ ਹਸਪਤਾਲ ਵਿੱਚ ਬਲੱਡ ਕੈਂਸਰ ਦਾ ਇਲਾਜ ਕਰਵਾ ਰਿਹਾ ਸੀ । ਖੰਡਾ 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਦਾ ਮੁੱਖ ਹੈਂਡਲਰ ਦੱਸਿਆ ਜਾਂਦਾ ਹੈ।
ਅੰਮ੍ਰਿਤਪਾਲ ਸਿੰਘ ਨੂੰ ਛੁਪਾਉਣ ‘ਚ ਕੀਤੀ ਮਦਦ
ਅਵਤਾਰ ਸਿੰਘ ਖੰਡਾ ਨੇ ਪੰਜਾਬ ਵਿੱਚ ਆਪਣੇ ਸਲੀਪਰ ਸੈੱਲ ਦੀ ਮਦਦ ਨਾਲ ਅੰਮ੍ਰਿਤਪਾਲ ਸਿੰਘ ਨੂੰ 37 ਦਿਨਾਂ ਤੱਕ ਲੁਕਾਉਣ ਵਿੱਚ ਮਦਦ ਕੀਤੀ। ਖੰਡਾ ਦਾ ਪੂਰਾ ਪਰਿਵਾਰ ਖਾਲਿਸਤਾਨੀ ਲਹਿਰ ਨਾਲ ਜੁੜਿਆ ਰਿਹਾ ਹੈ। ਸਾਲ 2015 ‘ਚ ਕੇਂਦਰ ਸਰਕਾਰ ਨੇ ਕੁਝ ਸ਼ੱਕੀ ਖਾਲਿਸਤਾਨੀ ਆਗੂਆਂ ਦੀ ਸੂਚੀ ਬ੍ਰਿਟਿਸ਼ ਸਰਕਾਰ ਨੂੰ ਸੌਂਪੀ ਸੀ, ਜਿਸ ‘ਚ ਅਵਤਾਰ ਸਿੰਘ ਖੰਡਾ ਦਾ ਨਾਮ ਵੀ ਸੀ।ਕਿਰਨਦੀਪ ਕੌਰ ਨੂੰ ਵੀ ਫਰਾਰਾ ਕਰਨ ਦੀ ਬਣਾਈ ਸੀ ਯੋਜਨਾ
ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਠੀਕ ਪਹਿਲਾਂ ਅਵਤਾਰ ਸਿੰਘ ਖੰਡਾ ਨੇ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ (Kirandeep Kaur) ਨੂੰ ਲੰਡਨ ਭਜਾਉਣ ਦੀ ਵੀ ਯੋਜਨਾ ਬਣਾਈ ਸੀ। ਪਲਾਨਿੰਗ ਉਸ ਸਮੇਂ ਉਲਟ ਹੋ ਗਈ ਜਦੋਂ ਪੁਲਿਸ ਨੂੰ ਇਸ ਬਾਰੇ ਪਤਾ ਲੱਗਾ ਅਤੇ ਕਿਰਨਦੀਪ ਕੌਰ ਨੂੰ ਫਲਾਈਟ ਵਿੱਚ ਚੜ੍ਹਨ ਤੋਂ ਪਹਿਲਾਂ ਹੀ ਏਅਰਪੋਰਟ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ। ਦਰਅਸਲ, ਅੰਮ੍ਰਿਤਪਾਲ ਦੇ ਅੰਦਰ ਇਹ ਡਰ ਸੀ ਕਿ ਪੁਲਿਸ ਉਸ ਨੂੰ ਫੜਨ ਲਈ ਉਸ ਦੀ ਪਤਨੀ ਕਿਰਨਦੀਪ ਕੌਰ ਨੂੰ ਹਥਿਆਰ ਵਜੋਂ ਵਰਤ ਸਕਦੀ ਹੈ। ਕਿਰਨਦੀਪ ਕੌਰ ਨੂੰ ਪੁਲਿਸ ਹਿਰਾਸਤ ਵਿੱਚ ਲੈਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਆਤਮ ਸਮਰਪਣ ਕਰਨ ਦੀ ਯੋਜਨਾ ਬਣਾਈ ਗਈ। ਕੁਝ ਦਿਨਾਂ ਬਾਅਦ ਹੀ ਅੰਮ੍ਰਿਤਪਾਲ ਨੂੰ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ।
Follow Us
