Amritpal Singh: ISI ਨੇ ਅੰਮ੍ਰਿਤਪਾਲ ਸਿੰਘ ਨੂੰ ਭਾਰਤ ਖਿਲਾਫ ਮੋਹਰੇ ਵਜੋਂ ਵਰਤਿਆ!
Updated On: 22 Mar 2023 13:53 PM
Punjab Police ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਵਿਦੇਸ਼ਾਂ ਤੋਂ 35 ਕਰੋੜ ਤੋਂ ਵੱਧ ਦੀ ਫੰਡਿੰਗ ਹੋਈ ਹੈ । ਇਹ ਫੰਡਿੰਗ ਕਿਸ਼ਤਾਂ ਵਿਚ ਕੀਤੀ ਗਈ ਹੈ।
ਪੰਜਾਬ ਨਿਊਜ: ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ (Amritpal Singh) ਦੇ ਮਾਮਲੇ ਤੇ ਹੁਣ ਨੈਸ਼ਨਲ ਇਨਵੈਸਟੀਗੇਸ਼ਨ ਏਜੇਂਸੀ (NIA) ਦੀ ਵੀ ਐਂਟਰੀ ਹੋ ਗਈ ਹੈ । ਅੰਮ੍ਰਿਤਪਾਲ ਦੇ ਪਾਕਿਸਤਾਨੀ ਏਜੰਸੀ ਆਈਐਸਆਈ (ISI) ਨਾਲ ਸੰਬਧਾਂ ਅਤੇ ਵਿਦੇਸ਼ੀ ਫੰਡਿੰਗ ਦੇ ਮਾਮਲਿਆਂ ਦੀ ਜਾਂਚ ਕਰੇਗੀ । ਐਨਆਈਏ ਦੀਆਂ 8 ਟੀਮਾਂ ਪੰਜਾਬ ਪਹੁੰਚ ਚੁੱਕੀਆਂ ਹਨ। ਜਾਣਕਾਰੀ ਮੁਤਾਬਕ, NIA ਅੰਮ੍ਰਿਤਸਰ, ਜਲੰਧਰ, ਤਰਨਤਾਰਨ ਅਤੇ ਗੁਰਦਾਸਪੁਰ ਵਿੱਚ ਅੰਮ੍ਰਿਤਪਾਲ ਅਤੇ ਉਸਦੇ ਸਮਰਥਕਾਂ ਦੀ ਪੂਰੀ ਜਾਣਕਾਰੀ ਜੁਟਾਏਗਾ ।