Khalistan: ਅੰਮ੍ਰਿਤਪਾਲ ਦਾ ਹੈਂਡਲਰ ਅਵਤਾਰ ਸਿੰਘ ਖੰਡਾ ਲਾਈਫ ਸਪੋਰਟ ਸਿਸਟਮ ‘ਤੇ, ਹੋਇਆ ਬਲੱਡ ਕੈਂਸਰ
Khalistai Supporter Avtar Singh khanda: ਸੂਤਰਾਂ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਅਵਤਾਰ ਸਿੰਘ ਖੰਡਾ ਲੰਡਨ ਦੇ ਇੱਕ ਹਸਪਤਾਲ ਵਿੱਚ ਬਲੱਡ ਕੈਂਸਰ ਦਾ ਇਲਾਜ ਕਰਵਾ ਰਿਹਾ ਸੀ । ਖੰਡਾ 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਦਾ ਮੁੱਖ ਹੈਂਡਲਰ ਦੱਸਿਆ ਜਾਂਦਾ ਹੈ।
KLF ਲੰਡਨ ਯੂਨਿਟ ਦਾ ਮੁਖੀ ਹੈ ਖੰਡਾ
UK ਵਿੱਚ ਪਿਛਲੇ ਕੁਝ ਸਮੇਂ ਤੋਂ ਖਾਲਿਸਤਾਨ ਦੀ ਆਵਾਜ਼ ਅੱਤਵਾਦੀ ਅਵਤਾਰ ਸਿੰਘ ਖੰਡਾ (Avtar Singh Khanda) ਦੀ ਬਦੌਲਤ ਚੁੱਕੀ ਜਾ ਰਹੀ ਹੈ। ਖੰਡਾ ਕੁਝ ਸਮੇਂ ਵਿਚ ਬਹੁਤ ਸਰਗਰਮ ਹੋ ਗਿਆ। ਖੰਡਾ ਖਾਸ ਤੌਰ ‘ਤੇ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਦੀ ਲੰਡਨ ਯੂਨਿਟ ਦਾ ਮੁਖੀ ਹੈ ਅਤੇ KLF ਅੱਤਵਾਦੀ ਕੁਲਵੰਤ ਸਿੰਘ ਖੁਖਰਾਣਾ ਦਾ ਪੁੱਤਰ ਹੈ। ਅੱਤਵਾਦੀ ਖੰਡਾ ਨੇ ਪਿਛਲੇ ਦਿਨੀਂ ਖਾਲਿਸਤਾਨ (Khalistan) ਲਈ ਆਵਾਜ਼ ਉਠਾਉਣ ਵਾਲੀਆਂ ਪਾਬੰਦੀਸ਼ੁਦਾ ਜਥੇਬੰਦੀਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਇੰਨਾ ਹੀ ਨਹੀਂ, ਖੰਡਾ ਨੇ ਸਿੱਖ ਫਾਰ ਜਸਟਿਸ (SFJ) ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨਾਲ ਵੀ ਹੱਥ ਮਿਲਾ ਕੇ ਅੰਮ੍ਰਿਤਪਾਲ ਸਿੰਘ ਨੂੰ ਟਰੇਨਿੰਗ ਦੇ ਕੇ ਪੰਜਾਬ ਭੇਜਿਆ ਸੀ।ਅੰਮ੍ਰਿਤਪਾਲ ਸਿੰਘ ਨੂੰ ਛੁਪਾਉਣ ‘ਚ ਕੀਤੀ ਮਦਦ
ਅਵਤਾਰ ਸਿੰਘ ਖੰਡਾ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਹੈਂਡਲਰ ਹੈ। ਜਦੋਂ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਸ਼ੁਰੂ ਕੀਤੀ ਤਾਂ ਅੱਤਵਾਦੀ ਖੰਡਾ 37 ਦਿਨਾਂ ਤੱਕ ਉਸ ਦੀ ਸੁਰੱਖਿਆ ਕਰਦਾ ਰਿਹਾ। ਖੰਡਾ ਨੇ ਇਸ ਲਈ ਆਪਣੇ ਸਲੀਪਰ ਸੇਲਜ਼ ਦੀ ਮਦਦ ਲਈ।ਖੰਡਾ ਭਾਰਤ ‘ਚ ਅੱਤਵਾਦੀ ਘੋਸ਼ਿਤ
ਵਿਦੇਸ਼ ‘ਚ ਰਹਿੰਦਿਆਂ ਖਾਲਿਸਤਾਨ ਲਹਿਰ ਚਲਾ ਰਹੇ ਅਵਤਾਰ ਸਿੰਘ ਖੰਡਾ ਨੇ ਭਾਰਤੀ ਹਾਈ ਕਮਿਸ਼ਨ ‘ਤੇ ਤਿਰੰਗੇ ਦਾ ਅਪਮਾਨ ਕੀਤਾ ਸੀ। ਇਸ ਦੇ ਨਾਲ ਹੀ ਪਿਛਲੇ ਦਿਨੀਂ ਐਨਆਈਏ ਦੀ ਜਾਂਚ ਵਿੱਚ ਇਹ ਵੀ ਸਾਫ਼ ਹੋ ਗਿਆ ਸੀ ਕਿ ਇਹ ਖੰਡਾ ਅੰਮ੍ਰਿਤਪਾਲ ਸਿੰਘ ਦਾ ਵੀ ਹੈਂਡਲਰ ਰਿਹਾ ਹੈ। ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਅਵਤਾਰ ਸਿੰਘ ਖੰਡਾ ਚੋਟੀ ਦੇ ਖਾਲਿਸਤਾਨੀ ਅੱਤਵਾਦੀਆਂ ਜਗਤਾਰ ਸਿੰਘ ਤਾਰਾ ਅਤੇ ਪਰਮਜੀਤ ਸਿੰਘ ਪੰਮਾ ਦੇ ਕਾਫੀ ਕਰੀਬੀ ਹੈ। ਦਰਅਸਲ, ਪੰਮਾ ਖਾਲਿਸਤਾਨ ਟਾਈਗਰ ਫੋਰਸ ਦਾ ਸਰਗਰਮ ਮੈਂਬਰ ਹੈ ਅਤੇ NIA ਦੀ ਸੂਚੀ ‘ਚ ਉਹ ਮੋਸਟ ਵਾਂਟੇਡ ਅੱਤਵਾਦੀ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
