Khalistani in Canada: ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਿਊਂ ਨਫਰਤ ਕਰਦੇ ਹਨ ਖਾਲਿਸਤਾਨੀ, ਜਾਣੋ 5 ਕਾਰਨ?
ਕੈਨੇਡਾ ਵਿੱਚ ਸਾਕਾ ਨੀਲਾ ਤਾਰਾ ਦੀ 39ਵੀਂ ਬਰਸੀ ਮੌਕੇ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਕੱਢੀ ਗਈ। ਖਾਲਿਸਤਾਨੀ ਇੰਦਰਾ ਗਾਂਧੀ ਨੂੰ ਕਿਊਂ ਨਫਰਤ ਕਰਦੇ ਹਨ ਇਸ ਬਾਰੇ ਵਿਸਥਾਰ ਵਿੱਚ ਪੜ੍ਹੋ..
Khalistani in Canada: ਕੈਨੇਡਾ ਦੇ ਬਰੈਂਮਟਨ ਵਿੱਚ 4 ਜੂਨ ਨੂੰ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਕੱਢੀ ਗਈ। ਜਿਸ ਵਿੱਚ ਇੰਦਰਾ ਗਾਂਧੀ ਨੂੰ ਗੋਲੀਆਂ ਮਾਰਨ ਵਾਲੇ ਸਿੱਖ ਬਾਡੀਗਾਰਡ ਵੀ ਦਿਖਾਏ ਗਏ। ਜ਼ਿਕਰਯੋਗ ਹੈ ਕਿ ਸਾਕਾ ਨੀਲਾ ਤਾਰਾ ਦੀ 39 ਵੀਂ ਬਰਸੀ ਮੌਕੇ ਇਹ ਪਰੇਡ ਕੱਢੀ ਗਈ ਸੀ। ਜਿਸ ਵਿੱਚ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ (Indira Gandhi) ਦੇ ਕਤਲ ਨੂੰ ਦਰਸਾਇਆ ਗਿਆ ਹੈ।
ਖਾਲਿਸਾਤਨੀ ਕਿਊਂ ਕਰਦੇ ਹਨ ਇੰਦਰਾ ਗਾਂਧੀ ਦਾ ਵਿਰੋਧ ?
- ਜੂਨ 1984 ਵਿੱਚ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ‘ਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ‘ਤੇ ਆਪ੍ਰੇਸ਼ਨ ਬਲੂ ਸਟਾਰ ਕਰਵਾਇਆ ਗਿਆ ਸੀ। ਜਿਸ ਵਿੱਚ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਸਣੇ ਹੋਰ ਖਾੜਕੂਆਂ ਨੂੰ ਮਾਰ ਦਿੱਤਾ ਗਿਆ ਸੀ। ਇਸ ਦੌਰਾਨ ਦਰਬਾਰ ਸਾਹਿਬ ‘ਤੇ ਟੈਂਕ ਚੜਾਏ ਗਏ। ਜਿਸ ਦਾ ਰੋਸ ਅੱਜ ਵੀ ਸਿੱਖਾਂ ਵਿੱਚ ਹੈ। ਸ੍ਰੀ ਦਰਬਾਰ ਸਾਹਿਬ ਸਿੱਖ ਧਰਮ ਵਿੱਚ ਪਵਿੱਤਰ ਅਤੇ ਸਰਵੋਤਮ ਸਥਾਨ ਹੈ।
- ਜਰਨੈਲ ਸਿੰਘ ਭਿੰਡਰਾਂਵਾਲਾ ਦਮਦਮੀ ਟਕਸਾਲ ਦੀ ਮੁੱਖੀ ਸੀ। ਭਿੰਡਰਾਂਵਾਲੇ ਨੂੰ ਸਿੱਖ ਖਾੜਕੂਵਾਦ ਦੇ ਨੇਤਾ ਵਜੋਂ ਜਾਣਿਆ ਜਾਂਦਾ ਸੀ। ਸਿੱਖ ਨੌਜਵਾਨ ਉਸ ਵੇਲੇ ਭਿੰਡਰਾਂਵਾਲੇ ਨਾਲ ਜੁੜੇ ਹਏ ਸਨ। ਸਾਕਾ ਨੀਲਾ ਤਾਰਾ ਦੌਰਾਨ ਮਾਰੇ ਗਏ ਭਿੰਡਰਾਂਵਾਲੇ ਅਤੇ ਉਸ ਦੇ ਹੋਰ ਸਾਥਿਆਂ ਦੀ ਮੌਤ ਤੋਂ ਬਾਅਦ ਨੌਜਵਾਨਾਂ ਵਿੱਚ ਕਾਫੀ ਰੋਸ ਹੈ।
- ਖਾਲਿਸਤਾਨੀਆਂ ਦਾ ਕਹਿਣਾਂ ਹੈ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ 1984 ਫੌਜੀ ਹਮਲੇ ਵੇਲੇ ਸਰਕਾਰ ਲੁੱਟ ਦਾ ਸ਼ਿਕਾਰ ਹੋਈ ਸੀ। ਮਿਲੀ ਜਾਣਕਾਰੀ ਮੁਤਾਬਕ 1984 ਵਿੱਚ ਇਸ ਲਾਇਬ੍ਰੇਰੀ ਵਿੱਚ 12 ਹਜ਼ਾਰ 618 ਹੱਥ ਲਿਖਤ ਕਿਤਾਬਾਂ ਮੌਜੂਦ ਸਨ। ਇਥੇ ਗੁਰੂ ਕਾਲ ਤੋਂ ਲੈ ਕੇ ਹੱਥ ਲਿਖਤ ਹੁਕਮਨਾਮੇ ਵੀ ਮੌਜੂਦ ਸਨ। ਸਿੱਖਾਂ ਦਾ ਕਹਿਣਾ ਹੈ ਕਿ ਲਾਇਬ੍ਰੇਰੀ ਦਾ ਸਾਮਾਨ ਚੁੱਕ ਲਿਆ ਗਿਆ। ਲਾਇਬ੍ਰੇਰੀ ਨੂੰ ਅੱਗ ਨਹੀਂ ਲੱਗੀ ਸੀ।
- ਇੰਦਰਾ ਗਾਂਧੀ ਦੀ 31 ਅਕਤੂਬਰ 1984 ਨੂੰ ਨਵੀਂ ਦਿੱਲੀ ਵਿਚ ਹੱਤਿਆ ਕਰ ਦਿੱਤੀ ਗਈ ਸੀ। ਦੱਸ ਦਈਏ ਕਿ ਓਪਰੇਸ਼ਨ ਬਲੂ ਸਟਾਰ ਕਰਕੇ ਸਿੱਖ ਭਾਈਚਾਰੇ ਵਿਚ ਗੁੱਸਾ ਸੀ, ਇਸ ਕਰਕੇ ਕੁਝ ਮਹੀਨਿਆਂ ਬਾਅਦ ਇੰਦਰਾ ਗਾਂਧੀ ਦੇ ਸਿੱਖ ਬਾਡੀਗਾਰਡਾਂ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ।
- ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦੇਸ਼ ਭਰ ਵਿੱਚ ਸਿੱਖ ਦੰਗੇ ਭੜਕ ਗਏ ਸਨ। ਦਰਅਸਲ, ਇੰਦਰਾ ਗਾਂਧੀ ਦੀ ਹੱਤਿਆ ਉਨ੍ਹਾਂ ਦੇ ਬਾਡੀਗਾਰਡਾਂ ਨੇ ਕੀਤੀ ਸੀ। ਅਤੇ ਦੋਵੇਂ ਬਾਡੀਗਾਰਡ ਸਿੱਖ ਸਨ, ਜਿਸ ਤੋਂ ਬਾਅਦ ਦੇਸ਼ ਭਰ ਵਿਚ ਲੋਕ ਸਿੱਖਾਂ ਖਿਲਾਫ ਭੜਕ ਉੱਠੇ ਸੀ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਦੰਗਿਆਂ ਵਿੱਚ ਪੰਜ ਹਜ਼ਾਰ ਲੋਕ ਮਾਰੇ ਗਏ ਸਨ। ਇਕੱਲੇ ਦਿੱਲੀ ਵਿਚ ਦੋ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ।
ਆਪ੍ਰੇਸ਼ਨ ਬਲੂ ਸਟਾਰ ਨੂੰ 39 ਵਰ੍ਹੇ ਬੀਤ ਚੁੱਕੇ ਹਨ ਪਰ ਇੰਦਰਾ ਗਾਂਧੀ ਨੂੰ ਲੈ ਕੇ ਖਾਲਿਸਤਾਨੀਆਂ(Khalistani) ਵਿੱਚ ਹਾਲੇ ਵੀ ਰੋਸ ਹੈ। ਸੂਬੇ ਅਤੇ ਦੇਸ਼ ਵਿੱਚ ਹੀ ਨਹੀਂ ਬਲਕੀ ਵਿਦੇਸ਼ਾਂ ਵਿੱਚ ਵੀ ਇੰਦਰਾਂ ਗਾਂਧੀ ਦਾ ਵਿਰੋਧ ਕੀਤਾ ਜਾਂਦਾ ਹੈ। ਇਸੇ ਰੋਸ ਵਜੋ ਕੈਨੇਡਾ ਦੇ ਬਰੈਂਮਟਨ ਵਿੱਚ 4 ਜੂਨ ਨੂੰ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਕੱਢੀ ਗਈ ਸੀ। ਜਿਸ ਵਿੱਚ ਮਰਹੂਮ ਇੰਦਰਾ ਗਾਂਧੀ ਦੇ ਕਤਲ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ।
ਪੰਜਾਬ ਦੀਆਂ ਤਾਜ਼ਾ ਪਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ