ਭਾਰਤ ਭੂਸ਼ਨ ਆਸ਼ੂ ਦੇ ਹੱਕ ‘ਚ ਨਿਤਰੇ ਵੜਿੰਗ, ਬੋਲੇ- ਕਾਂਗਰਸ ਇੱਕਜੁਟ ਹੈ
ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਦੇ ਕਿਸੇ ਵੀ ਵਰਕਰ ਤੇ ਅਗਰ ਸਰਕਾਰ ਧੱਕਾ ਕਰਦੀ ਹੈ ਜਾਂ ਉਸ ਦੇ ਮਾਮਲਾ ਦਰਜ ਕਰਦੀ ਹੈ ਤਾਂ ਉਸ ਖਿਲਾਫ ਡੱਟ ਕੇ ਲੜਾਈ ਲੜੀ ਜਾਵੇਗੀ। ਇਸ ਤੋਂ ਇਲਾਵਾ ਉਹਨਾਂ ਬਠਿੰਡੇ 'ਚ ਹੋਈ ਘਟਨਾ ਨੂੰ ਲੈ ਕੇ ਸੂਬਾ ਸਰਕਾਰ ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਰੋਕਣ ਵਿੱਚ ਸੂਬਾ ਸਰਕਾਰ ਫੇਲ੍ਹ ਸਾਬਤ ਹੋਈ ਹੈ।

Amrider singh Raja Warring: ਲੁਧਿਆਣਾ ‘ਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਸਾਥੀਆਂ ਸਮੇਤ ਪ੍ਰੈੱਸ ਕਾਨਫਰੰਸ ਕੀਤਾ ਹੈ। ਇਸ ਦੌਰਾਨ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਵੱਲੋਂ ਭੇਜੇ ਗਏ ਸੰਮਨ ਮਾਮਲੇ ‘ਚ ਸੂਬਾ ਸਰਕਾਰ ‘ਤੇ ਸਵਾਲ ਚੁੱਕੇ ਗਏ ਹਨ।
ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ‘ਤੇ ਦਬਾਅ ਪਾਉਣ ਦਾ ਯਤਨ ਕੀਤਾ ਜਾ ਰਿਹਾ है। ਉਨ੍ਹਾਂ ਕਿਹਾ ਕਿ ਕਿਸਾ ਧੱਕਾ ਨਹੀਂ ਨਹੀਂ ਕੀਤਾ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਕਾਂਗਰਸ ਇਸ ਲੜਾਈ ਨੂੰ ਇੱਕਜੁੱਟਤਾ ਦੇ ਨਾਲ ਲੜੇਗੀ। ਇਸ ਤੋਂ ਇਲਾਵਾ ਰਾਜਾ ਵੜਿੰਗ ਨੇ ਕਿਹਾ ਕਿ ਬੇਸ਼ੱਕ ਉਹਨਾਂ ਦੇ ਕੁਝ ਆਪਸੀ ਮਤਭੇਦ ਹੋ ਸਕਦੇ ਹਨ, ਪਰ ਕਾਂਗਰਸ ਇੱਕ ਪਲੇਟਫਾਰਮ ‘ਤੇ ਇਕੱਠੀ ਹੈ।
ਇਹੀ ਨਹੀਂ, ਉਹਨਾਂ ਕਿਹਾ ਕਿ ਜੋ ਵਿਜੀਲੈਂਸ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਹੈ ਉਸ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਪਰ ਜੇਕਰ ਸਸਪੈਂਡ ਕੀਤਾ ਗਿਆ ਹੈ ਤਾਂ ਇਹ ਸਰਕਾਰ ਵੱਲੋਂ ਹੀ ਪਹਿਲਾਂ ਨੋਟਿਸ ਭੇਜਿਆ ਗਿਆ। ਉਸ ਤੋਂ ਬਾਅਦ ਵਿੱਚ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਇੱਕ ਸਿਆਸੀ ਡਰਾਮਾ ਰਚਿਆ ਗਿਆ ਹੈ।
ਡੱਟ ਕੇ ਲੜਾਂਗੇ ਲੜਾਈ: ਵੜਿੰਗ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਦੇ ਕਿਸੇ ਵੀ ਵਰਕਰ ਤੇ ਅਗਰ ਸਰਕਾਰ ਧੱਕਾ ਕਰਦੀ ਹੈ ਜਾਂ ਉਸ ਦੇ ਮਾਮਲਾ ਦਰਜ ਕਰਦੀ ਹੈ ਤਾਂ ਉਸ ਖਿਲਾਫ ਡੱਟ ਕੇ ਲੜਾਈ ਲੜੀ ਜਾਵੇਗੀ। ਇਸ ਤੋਂ ਇਲਾਵਾ ਉਹਨਾਂ ਬਠਿੰਡੇ ‘ਚ ਹੋਈ ਘਟਨਾ ਨੂੰ ਲੈ ਕੇ ਸੂਬਾ ਸਰਕਾਰ ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਰੋਕਣ ਵਿੱਚ ਸੂਬਾ ਸਰਕਾਰ ਫੇਲ੍ਹ ਸਾਬਤ ਹੋਈ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜੋ ਵੀ ਪਰਚੇ ਦਰਜ ਕੀਤੇ ਗਏ ਹਨ, ਉਸ ਨੂੰ ਸਰਕਾਰ ਆਉਣ ਤੇ ਖਾਰਜ ਕੀਤਾ ਜਾਵੇਗਾ।
ਉਹਨਾਂ ਕਾਂਗਰਸ ਦੀ ਇੱਕਜੁੱਟਤਾ ਦਾ ਸੁਨੇਹਾ ਵੀ ਦਿੱਤਾ ਤੇ ਕਿਹਾ ਕਿ ਉਹ ਇੱਕ ਪਲੈਟਫਾਰਮ ਤੇ ਇਕੱਠੇ ਹਨ। ਵੜਿੰਗ ਨੇ ਭਾਰਤ ਭੂਸ਼ਨ ਆਸੂ ਦੇ ਸਮਾਗਮਾਂ ‘ਚ ਹਿੱਸਾ ਨਾ ਲੈਣ ‘ਤੇ ਵੀ ਬੋਲਦੇ ਹੋਏ ਕਿਹਾ ਕਿ ਉਹ ਕੈਂਡੀਡੇਟ ਹਨ ਅਤੇ ਉਹਨਾਂ ਦੇ ਕਈ ਜਗ੍ਹਾ ਪ੍ਰੋਗਰਾਮ ਹੁੰਦੇ ਹਨ। ਉਹਨਾਂ ਕਿਹਾ ਕਿ ਉਹ ਸੂਬਾ ਪ੍ਰਧਾਨ ਹਨ ਅਤੇ ਉਹ ਵੀ ਉਹਨਾਂ ਦੀ ਕੈਂਪੇਨ ਦਾ ਹਿੱਸਾ ਬਣਨਗੇ। ਉਹਨਾਂ ਕਿਹਾ ਕਿ ਕਾਂਗਰਸ ਯੂਨਾਈਟੈਡ ਹੋ ਕੇ ਇਹ ਲੜਾਈ ਲੜੇਗੀ।