ਅਮਰਨਾਥ ਯਾਤਰਾ ਦੌਰਾਨ ਲੁਧਿਆਣਾ ਦਾ ਯਾਤਰੀ ਗਾਇਬ, ਹਾਈ ਐਲਟੀਟਿਊਡ ਸਿਕਨੈੱਸ ਨਾਲ ਰਿਹਾ ਸੀ ਜੁੱਝ
ਸੁਰਿੰਦਰਪਾਲ ਦੇ ਸਾਥੀਆਂ ਨੇ ਦੱਸਿਆ ਕਿ ਉਹ ਹਾਈ ਆਲਟੀਟਿਊਡ ਸਿਕਨੈਸ ਨਾਲ ਜੁੱਝ ਰਿਹਾ ਸੀ ਤੇ ਉਸ ਦਾ ਵਿਵਹਾਰ ਵੀ ਕਿਸੇ ਆਮ ਇਨਸਾਨ ਵਾਂਗ ਨਹੀਂ ਸੀ। ਉਹ ਜੇਡ ਮੋੜ ਕੋਲ ਰੇਲਿੰਗ ਪਾਰ ਕਰ ਨਾਲੇ ਵੱਲ ਚਲਾ ਗਿਆ। ਸਾਥੀ ਯਾਤਰੀਆਂ ਨੇ ਦੱਸਿਆ ਕਿ ਸੁਰਿੰਦਰਪਾਲ ਉੱਪਰ-ਥੱਲੇ ਦੌੜ ਰਿਹਾ ਸੀ। ਇਸ ਦੌਰਾਨ ਉਹ ਠੰਡੇ ਪਾਣੀ ਨਾਲ ਨਹਾਉਣ ਲੱਗਿਆ ਤੇ ਫਿਰ ਅਚਾਨਕ ਗਾਇਬ ਹੋ ਗਿਆ।

ਅਮਰਨਾਥ ਯਾਤਰਾ ‘ਤ ਗਿਆ ਲੁਧਿਆਣਾ ਦਾ ਨਿਵਾਸੀ ਸੁਰਿੰਦਰਪਾਲ ਬਾਲਟਾਲ ਮਾਰਗ ‘ਤੇ ਲਾਪਤਾ ਹੋ ਗਿਆ ਹੈ। ਉਹ ਆਪਣੇ 6 ਸਾਥੀਆਂ ਨਾਲ ਭੋਲੇਨਾਥ ਦੇ ਦਰਸ਼ਨਾਂ ਲਈ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਸੁਰਿੰਦਰਪਾਲ ਨੂੰ ਚੜ੍ਹਾਈ ਚੜ੍ਹਣ ‘ਚ ਦਿੱਕਤ ਹੋ ਰਹੀ ਸੀ ਤੇ ਉਸ ਨੂੰ ਹਾਈ ਆਲਟੀਟਿਊਡ ਸਿਕਨੈੱਸ ਹੋ ਗਈ ਸੀ। ਸ਼ੱਕ ਹੈ ਕਿ ਉਹ ਰੇਲਪਥਰੀ ਕੋਲ ਇੱਕ ਨਾਲੇ ‘ਚ ਡਿੱਗ ਗਿਆ ਹੈ। ਸ਼ਨੀਵਾਰ ਦੇਰ ਰਾਤ ਤੱਕ ਪੁਲਿਸ, ਐਨਡੀਆਰਐਫ ਤੇ ਆਈਟੀਬੀਪੀ ਦੇ ਜਵਾਨ ਉਸ ਦੀ ਤਲਾਸ਼ ਕਰਦੇ ਰਹੇ, ਪਰ ਉਸ ਦਾ ਕੋਈ ਸੁਰਾਗ ਨਹੀਂ ਲੱਗਿਆ।
ਸੁਰਿੰਦਰਪਾਲ ਦੇ ਸਾਥੀਆਂ ਨੇ ਦੱਸਿਆ ਕਿ ਉਹ ਹਾਈ ਆਲਟੀਟਿਊਡ ਸਿਕਨੈਸ ਨਾਲ ਜੁੱਝ ਰਿਹਾ ਸੀ ਤੇ ਉਸ ਦਾ ਵਿਵਹਾਰ ਵੀ ਕਿਸੇ ਆਮ ਇਨਸਾਨ ਵਾਂਗ ਨਹੀਂ ਸੀ। ਉਹ ਜੇਡ ਮੋੜ ਕੋਲ ਰੇਲਿੰਗ ਪਾਰ ਕਰ ਨਾਲੇ ਵੱਲ ਚਲਾ ਗਿਆ। ਸਾਥੀ ਯਾਤਰੀਆਂ ਨੇ ਦੱਸਿਆ ਕਿ ਸੁਰਿੰਦਰਪਾਲ ਉੱਪਰ-ਥੱਲੇ ਦੌੜ ਰਿਹਾ ਸੀ। ਇਸ ਦੌਰਾਨ ਉਹ ਠੰਡੇ ਪਾਣੀ ਨਾਲ ਨਹਾਉਣ ਲੱਗਿਆ ਤੇ ਫਿਰ ਅਚਾਨਕ ਗਾਇਬ ਹੋ ਗਿਆ।
ਪੁਲਿਸ, ਐਨਡੀਆਰਐਫ ਤੇ ਆਈਟੀਬੀਪੀ ਦੀਆਂ ਟੀਮਾਂ ਉਸ ਦੀ ਲਗਾਤਾਰ ਤਲਾਸ਼ ਕਰ ਰਹੀ ਹੈ। ਨਾਲੇ ‘ਚ ਗੋਤਾਖੋਰਾਂ ਨੂੰ ਉਤਾਰਿਆ ਗਿਆ ਹੈ ਤੇ ਡ੍ਰੋਨ ਦੀ ਮਦਦ ਨਾਲ ਇਲਾਕੇ ‘ਚ ਸਰਚ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ, ਪਰ ਸੁਰਿੰਦਰਪਾਲ ਦਾ ਕੋਈ ਪਤਾ ਨਹੀਂ ਚੱਲ ਰਿਹਾ।
ਗੰਦਰਬਲ ਪੁਲਿਸ ਨੇ ਦਿੱਤੀ ਜਾਣਕਾਰੀ
ਗੰਦਰਬਲ ਜ਼ਿਲ੍ਹਾ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇੱਕ ਯਾਤਰੀ ਜਿਸਦਾ ਨਾਮ ਸੁਰਿੰਦਰ ਪਾਲ ਅਰੋੜਾ ਪੁੱਤਰ ਗੇਨ ਚੰਦ ਅਰੋੜਾ ਨਿਵਾਸੀ ਲੁਧਿਆਣਾ, ਰਾਤ ਨੂੰ ਲਗਭਗ 12:30 ਵਜੇ 7 ਵਿਅਕਤੀਆਂ ਦੇ ਸਮੂਹ ਵਿੱਚ ਬੁਰੀਮਾਰਗ ਤੋਂ ਰੇਲਪਥਰੀ ਵੱਲ ਟ੍ਰੈਕਿੰਗ ਕਰ ਰਿਹਾ ਸੀ। ਹਾਈ ਐਲਟੀਟਿਊਡ ਬਿਮਾਰੀ ਕਾਰਨ ਉਸ ਦਾ ਅਨਿਯਮਿਤ ਵਿਵਹਾਰ ਦਿਖਾਈ ਦਿੱਤਾ, ਉਸ ਉੱਪਰ-ਹੇਠਾਂ ਭੱਜਣਾ ਸ਼ੁਰੂ ਕਰ ਦਿੱਤਾ, ਉਸ ਨੇ ਠੰਡੇ ਪਾਣੀ ਦੀਆਂ ਨਹਾਉਣ ਤੋਂ ਬਾਅਦ ‘ਚ ਜ਼ੈੱਡ-ਮੋੜ ਦੇ ਨੇੜੇ, ਇੱਕ ਗਲੇਸ਼ੀਅਰ ਦੇ ਨੇੜੇ ਰੇਲਿੰਗ ਤੋਂ ਪਾਰ ਚਲਾ ਗਿਆ।
ਪੁਲਿਸ ਟੀਮਾਂ, ਕਈ ਪਹਾੜੀ ਬਚਾਅ ਟੀਮਾਂ (MRTs), ਜਿਨ੍ਹਾਂ ਵਿੱਚ SDRF, NDRF, JKAP, CRP, VHGS, ਅਤੇ ਹੋਰ ਏਜੰਸੀਆਂ ਸ਼ਾਮਲ ਹਨ, ਨੇ ਉਸਦੀ ਲਾਸ਼ ਨੂੰ ਪ੍ਰਾਪਤ ਕਰਨ ਲਈ ਤਾਲਮੇਲ ਨਾਲ ਖੋਜ ਮੁਹਿੰਮ ਸ਼ੁਰੂ ਕੀਤੀ। ਹਨਲਾਪਤਾ ਵਿਅਕਤੀ ਦਾ ਪਤਾ ਲਗਾਉਣ ਲਈ ਡਰੋਨ ਸੇਵਾਵਾਂ ਵੀ ਸ਼ਾਮਲ ਕੀਤੀਆਂ ਗਈਆਂ।