ਬਿਕਰਮ ਮਜੀਠੀਆ ਜੇਲ੍ਹ ਤੋਂ ਆਏ ਬਾਹਰ… ਮੁੱਛਾਂ ਨੂੰ ਦਿੱਤਾ ਤਾਅ

Updated On: 

03 Feb 2026 14:56 PM IST

ਬਿਕਰਮ ਸਿੰਘ ਮਜੀਠੀਆਂ ਨੇ ਜੇਲ੍ਹ ਤੋਂ ਬਾਹਰ ਆ ਕੇ ਪਹਿਲਾਂ ਬਿਆਨ ਦਿੰਦੇ ਹੋਏ ਕਿਹਾ- ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਦਾ ਹੈ। ਮੈਂ ਗੁਰੂ ਸਾਹਿਬਾਨ ਦਾ ਧੰਨਵਾਦ ਕਰਦਾ ਹਾਂ। ਗੁਰੂ ਸਾਹਿਬ ਦਾ ਕੋਟਿ-ਕੋਟਿ ਧੰਨਵਾਦ। ਉਨ੍ਹਾਂ ਨੇ ਕਿਹਾ ਮੇਰੇ ਵਰਗੇ ਨਿਮਾਣੇ-ਨਾਚੀਜ਼ ਇਨਸਾਨ 'ਤੇ ਇੰਨੀ ਕਿਰਪਾ ਕੀਤੀ।

ਬਿਕਰਮ ਮਜੀਠੀਆ ਜੇਲ੍ਹ ਤੋਂ ਆਏ ਬਾਹਰ... ਮੁੱਛਾਂ ਨੂੰ ਦਿੱਤਾ ਤਾਅ

ਬਿਕਰਮ ਮਜੀਠੀਆ ਜੇਲ੍ਹ ਤੋਂ ਆਏ ਬਾਹਰ... ਮੁੱਛਾਂ ਨੂੰ ਦਿੱਤਾ ਤਾਅ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨਿਊ ਨਾਭਾ ਜੇਲ੍ਹ ਤੋਂ ਬਾਹਰ ਆ ਗਏ ਹਨ। ਉਨ੍ਹਾਂ ਨੂੰ ਬੀਤੀ ਦਿਨੀਂ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ ਸੀ। ਉਨ੍ਹਾਂ ਦੇ ਸੁਆਗਤ ਲਈ ਸਮਰਥਕਾਂ ਦੀ ਭਾਰੀ ਭੀੜ ਸਵੇਰ ਤੋਂ ਹੀ ਨਿਊ ਨਾਭਾ ਜੇਲ੍ਹ ਦੇ ਬਾਹਰ ਮੌਜੂਦ ਸੀ। ਬਾਹਰ ਆਉਂਦੇ ਹੀ ਬਿਕਰਮ ਸਿੰਘ ਮਜੀਠੀਆਂ ਨੇ ਪਹਿਲੇ ਤਾਂ ਸਮਰਥਕਾਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀਆਂ ਮੁੱਛਾਂ ‘ਤੇ ਤਾਅ ਦਿੱਤਾ।

ਗੁਰੂ ਸਾਹਿਬ ਦਾ ਕੀਤਾ ਧਨੰਵਾਦ

ਬਿਕਰਮ ਸਿੰਘ ਮਜੀਠੀਆਂ ਨੇ ਜੇਲ੍ਹ ਤੋਂ ਬਾਹਰ ਆ ਕੇ ਪਹਿਲਾਂ ਬਿਆਨ ਦਿੰਦੇ ਹੋਏ ਕਿਹਾ- ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਦਾ ਹੈ। ਮੈਂ ਗੁਰੂ ਸਾਹਿਬਾਨ ਦਾ ਧੰਨਵਾਦ ਕਰਦਾ ਹਾਂ। ਗੁਰੂ ਸਾਹਿਬ ਦਾ ਕੋਟਿ-ਕੋਟਿ ਧੰਨਵਾਦ। ਉਨ੍ਹਾਂ ਨੇ ਕਿਹਾ ਮੇਰੇ ਵਰਗੇ ਨਿਮਾਣੇ-ਨਾਚੀਜ਼ ਇਨਸਾਨ ‘ਤੇ ਇੰਨੀ ਕਿਰਪਾ ਕੀਤੀ।

ਦੱਸ ਦੇਈਏ ਕਿ ਬਿਕਰਮ ਸਿੰਘ ਮਜੀਠੀਆ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਨਿਊ ਨਾਭਾ ਜੇਲ੍ਹ ‘ਚ ਬੰਦ ਸਨ। ਵਿਜੀਲੈਂਸ ਬਿਊਰੋ ਨੇ ਬਿਕਰਮ ਸਿੰਘ ਮਜੀਠੀਆ 25 ਜੂਨ ਨੂੰ ਉਨ੍ਹਾਂ ਦੀ ਅੰਮ੍ਰਿਤਸਰ ਰਿਹਾਇਸ਼ ਤੋਂ ਗ੍ਰਿਫ਼ਤਾਰੀ ਕੀਤਾ ਸੀ। ਉਨ੍ਹਾਂ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਤੋਂ ਹੀ ਉਹ ਜੇਲ੍ਹ ‘ਚ ਬੰਦ ਸਨ। ਇਸ ਦੌਰਾਨ ਵਿਜੀਲੈਂਸ ਨੇ ਹਿਮਾਚਲ ਪ੍ਰਦੇਸ਼, ਦਿੱਲੀ ਤੇ ਉੱਤਰ ਪ੍ਰਦੇਸ਼ ਸਮੇਤ ਮਜੀਠੀਆ ਦੇ ਕਈ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਤੇ ਕਈ ਅਹਿਮ ਸਬੂਤ ਇਕੱਠੇ ਕੀਤੇ।

700 ਕਰੋੜ ਦੀ ਆਮਦਨ ਤੋਂ ਵੱਧ ਜਾਇਦਾਦ

ਵਿਜੀਲੈਂਸ ਨੇ 700 ਕਰੋੜ ਰੁਪਏ ਦੀ ਗੈਰ-ਕਾਨੂੰਨੀ ਪ੍ਰਾਪਰਟੀ ਦਾ ਖੁਲਾਸਾ ਚਾਰਜਸ਼ੀਟ ‘ਚ ਕੀਤਾ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਤੇ ਉੱਤਰ ਪ੍ਰਦੇਸ਼ ਸਮੇਤ ਹੋਰ ਟਿਕਾਣਿਆਂ ਤੇ ਛਾਪੇਮਾਰੀ ਕਰਦੇ ਹੋਏ ਚਾਰਜਸ਼ੀਟ ਤਿਆਰ ਕੀਤੀ ਗਈ। ਚਾਰਜਸ਼ੀਟ ‘ਚ ਕਈ ਪਾਰਟੀਆਂ ਦੇ ਆਗੂਆਂ ਤੇ ਪੁਲਿਸ ਅਫ਼ਸਰਾਂ ਦੇ ਬਿਆਨ ਵੀ ਦਰਜ ਕੀਤੇ ਗਏ ਸਨ। ਵਿਜੀਲੈਂਸ ਬਿਊਰੋ ਦਾ ਕਹਿਣਾ ਹੈ ਕਿ ਚਾਰਜਸ਼ੀਟ ਤੈਅ ਸਮੇਂ ‘ਚ ਦਾਖਲ ਕੀਤੀ ਗਈ ਸੀ।

Follow Us
Related Stories