Punjab’ਚ ਮੁੜ ਹੋ ਸਕਦਾ ਹੈ Akali-BJP alliance,ਜ਼ਿਮਨੀ ਚੋਣ ‘ਚ ਹਾਰ ਤੋਂ ਬਾਅਦ ਚਰਚਾ ਤੇਜ਼

Updated On: 

14 May 2023 19:15 PM

ਕੀ ਪੰਜਾਬ 'ਚ ਮੁੜ ਅਕਾਲੀ-ਭਾਜਪਾ ਦਾ ਗਠਜੋੜ ਹੋਵੇਗਾ?, ਇਹ ਸਵਾਲ ਸੂਬੇ ਦੀ ਸਿਆਸਤ 'ਚ ਫਿਰ ਤੋਂ ਤੇਜ਼ੀ ਨਾਲ ਉੱਠ ਰਿਹਾ ਹੈ। ਜਿਸ ਤਰ੍ਹਾਂ ਜਲੰਧਰ ਜ਼ਿਮਨੀ ਚੋਣਾਂ ਵਿੱਚ ਦੋਹਾਂ ਪਾਰਟੀਆਂ ਦੀ ਹਾਰ ਹੋਈ ਹੈ। ਉਸ ਕਾਰਨ ਗਠਜੋੜ ਦੀ ਮੁੜ ਜਰੂਰਤ ਮਹਿਸੂਸ ਹੋ ਰਹੀ ਹੈ। ਹਾਲਾਂਕਿ ਪੰਜਾਬ ਬੀਜੇਪੀ ਦੇ ਆਗੂ ਇਸਦਾ ਵਿਰੋਧ ਕਰਦੇ ਹਨ।

Punjabਚ ਮੁੜ ਹੋ ਸਕਦਾ ਹੈ Akali-BJP alliance,ਜ਼ਿਮਨੀ ਚੋਣ ਚ ਹਾਰ ਤੋਂ ਬਾਅਦ ਚਰਚਾ ਤੇਜ਼
Follow Us On

ਪੰਜਾਬ ਨਿਊਜ। ਜਲੰਧਰ ਜ਼ਿਮਨੀ ਚੋਣ ਵਿੱਚ ਭਾਜਪਾ ਇਕੱਲੀ ਮੈਦਾਨ ਵਿਚ ਸੀ। ਦੋਵਾਂ ਪਾਰਟੀਆਂ ਦੀਆਂ ਵੋਟਾਂ ਦੂਜੇ ਨੰਬਰ ‘ਤੇ ਆਈ ਕਾਂਗਰਸ ਨਾਲੋਂ ਵੱਧ ਸਨ। ਇਸ ਦੇ ਨਾਲ ਹੀ ਜਿੱਤਣ ਵਾਲੀ ‘ਆਪ’ ਤੋਂ ਕੁਝ ਹਜ਼ਾਰ ਹੀ ਘੱਟ ਸੀ।

ਜੇਕਰ ਸੀਟ ‘ਤੇ ਜਿੱਤ ਜਾਂ ਹਾਰ ਸਪੱਸ਼ਟ ਨਾ ਹੁੰਦੀ ਤਾਂ ਵੀ ਗਠਜੋੜ ਦੇ ਪੱਖ ਤੋਂ ਮੁਕਾਬਲਾ ਸਖ਼ਤ ਹੋਣਾ ਸੀ। ਕਿਸਾਨ ਅੰਦੋਲਨ ਦੌਰਾਨ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ। ਮੰਤਰੀ ਹਰਸਿਮਰਤ ਬਾਦਲ (Harsimrat Badal) ਨੇ ਕੇਂਦਰ ਵਿੱਚ ਅਕਾਲੀ ਕੋਟੇ ਤੋਂ ਅਸਤੀਫਾ ਦੇ ਦਿੱਤਾ ਸੀ।

ਕਈ ਸਾਲ ਪੁਰਾਣਾ ਹੈ ਦੋਹਾਂ ਪਾਰਟੀਆਂ ਦਾ ਰਿਸ਼ਤਾ

ਪੰਜਾਬ ਵਿੱਚ ਅਕਾਲੀ ਬੀਜੇਪੀ ਦਾ ਗਠਜੋੜ ਟੁੱਟਣ ਕਾਰਨ ਦੋਹਾਂ ਪਾਰਟੀਆਂ ਨੂੰ ਬਹੁਤ ਨੁਕਸਾਨ ਹੋਇਆ ਹੈ। ਦੋਹਾਂ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਕਰੀਬ 21 ਸਾਲ 2 ਪਾਰਟੀਆਂ ਨੇ ਗਠਜੋੜ ਵਿੱਚ ਕੰਮ ਕੀਤਾ। ਮਿਲ ਕੇ 3 ਸਰਕਾਰਾਂ ਬਣਾਈਆਂ। ਕਈ ਵਿਧਾਨ ਸਭਾ ਸੀਟਾਂ ਅਜਿਹੀਆਂ ਹਨ, ਜਿੱਥੇ ਇੱਕ ਦੂਜੇ ‘ਤੇ ਨਿਰਭਰਤਾ ਸੀ। ਜਲੰਧਰ ਦੀ ਗੱਲ ਕਰੀਏ ਤਾਂ ਭਾਜਪਾ 3 ਸੀਟਾਂ ‘ਤੇ ਕਮਾਂਡ ਕਰਦੀ ਸੀ। ਏਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਨੇ ਜਲੰਧਰ ਵਿੱਚ ਸਦਾ ਚੰਗਾ ਪ੍ਰਦਰਸ਼ਨ ਕੀਤਾ। ਪਰ ਗਠਜੋੜ ਟੁੱਟਣ ਕਾਰਨ ਦੋਹਾਂ ਪਾਰਟੀਆਂ ਨੂੰ ਨੁਕਸਾਨ ਹੋਇਆ।

ਜੇਕਰ ਗਠਜੋੜ ਹੋ ਗਿਆ ਤਾਂ ਕੀ ਫਾਇਦਾ ਹੋਵੇਗਾ?

ਅੱਜ ਵੀ ਜੇਕਰ ਦੋਨਾਂ ਦੀਆਂ ਵੋਟਾਂ ਦਾ ਹਿਸਾਬ ਕਰੀਏ ਤਾਂ ਅਕਾਲੀ ਦਲ ਅਤੇ ਬੀਜੇਪੀ ਜਿੱਤਣ ਵਾਲੇ ਪਾਸੇ ਹੀ ਹੁੰਦੇ। ਜਿਸ ਸਥਿਤੀ ਵਿੱਚ ਚੋਣ ਲੜੀ ਗਈ ਸੀ, 10 ਦਿਨ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਕਾਰਨ ਪ੍ਰਚਾਰ ਨਹੀਂ ਹੋ ਸਕਿਆ। ਇਹ ਪੰਜਾਬ ਦਾ ਇੱਕ ਚੰਗਾ ਗਠਜੋੜ ਸੀ। ਸਮਾਜਿਕ ਰਿਸ਼ਤੇ ਵਜੋਂ ਇਹ ਗਠਜੋੜ ਪੰਜਾਬ ਨੂੰ ਸਾਂਝਾ ਸੁਨੇਹਾ ਦਿੰਦਾ ਸੀ। ਗਠਜੋੜ ਦੇ ਕਈ ਫਾਇਦੇ ਅਤੇ ਨੁਕਸਾਨ ਵੀ ਹਨ। ਪਰ ਇਹ ਗੱਲ ਪੱਕੀ ਸੀ ਕਿ ਜੇਕਰ ਅਕਾਲੀ ਬੀਜੇਪੀ ਨਾਲ-ਨਾਲ ਹੁੰਦੇ ਤਾਂ ਜਲੰਧਰ ਜ਼ਿਮਨੀ ਚੋਣ ਵਿੱਚ ਆਪ ਦੀ ਜਿੱਤ ਏਨੀ ਸੌਖੀ ਨਹੀਂ ਹੋਣੀ ਸੀ।

ਚੋਣਾਂ ‘ਚ ਅਕਾਲੀ ਦਲ ਤੇ ਭਾਜਪਾ ਨੂੰ ਕਿੰਨੀਆਂ ਵੋਟਾਂ ਮਿਲੀਆਂ?

ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਡਾ: ਸੁਖਵਿੰਦਰ ਸੁੱਖੀ ਨੂੰ 1 ਲੱਖ 58 ਹਜ਼ਾਰ 445 ਯਾਨੀ 17.85% ਵੋਟਾਂ ਮਿਲੀਆਂ। ਸੁੱਖੀ ਤੀਜੇ ਨੰਬਰ ‘ਤੇ ਰਿਹਾ। ਚੌਥੇ ਨੰਬਰ ‘ਤੇ ਰਹੇ ਭਾਜਪਾ ਦੇ ਇੰਦਰ ਇਕਬਾਲ ਸਿੰਘ ਅਟਵਾਲ (Inder Iqbal Singh Atwal) ਨੂੰ 1 ਲੱਖ 34 ਹਜ਼ਾਰ 800 ਯਾਨੀ 15.19 ਫੀਸਦੀ ਵੋਟਾਂ ਮਿਲੀਆਂ। ਬੀਜੇਪੀ ਨੇ ਇਹ ਚੋਣ ਇੱਕਲਿਆਂ ਹੀ ਲੜੀ ਫੇਰ ਉਸਦਾ ਕੈਂਡੀਡੇਟ ਲੱਖ ਤੋਂ ਵੱਧ ਵੋਟਾਂ ਲੈ ਗਿਆ। ਤੇ ਅਕਾਲੀ ਬੀਜੇਪੀ ਨੇ ਚੋਣ ਸਾਂਝੇ ਤੌਰ ਤੇ ਲੜੀ ਹੁੰਦੀ ਤਾਂ ਗਠਬੰਧਨ ਦੇ ਉਮੀਦਵਾਰ ਦੀ ਸਥਿਤੀ ਹੋਰ ਮਜਬੂਤ ਹੁੰਦੀ।

ਕਈ ਆਗੂ ਕਰ ਚੁੱਕੇ ਹਨ ਗਠਜੋੜ ਦੀ ਵਕਾਲਤ

ਅਕਾਲੀ ਦਲ (Akali Dal) ਵੱਲੋਂ ਭਾਜਪਾ ਨਾਲ ਗਠਜੋੜ ਨੂੰ ਲੈ ਕੇ ਪਹਿਲਾਂ ਵੀ ਆਵਾਜ਼ਾਂ ਉੱਠੀਆਂ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਸਮੇਂ ਵੀ ਵਿਰਸਾ ਸਿੰਘ ਵਲਟੋਹਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਆਗੂਆਂ ਨੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਇਸ ਦੀ ਵਕਾਲਤ ਕੀਤੀ ਸੀ। ਜਿਸ ਤੋਂ ਪਤਾ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨਾਲ ਮੁੜ ਗਠਜੋੜ ਕਰ ਸਕਦਾ ਹੈ

ਗਠਜੋੜ ਦੇ ਖਿਲਾਫ ਹਨ ਪੰਜਾਬ ਬੀਜੇਪੀ ਦੇ ਆਗੂ

ਪੰਜਾਬ ਭਾਜਪਾ (Punjab BJP) ਆਗੂ ਭਾਵੇਂ ਗਠਜੋੜ ਦੇ ਖ਼ਿਲਾਫ਼ ਹਨ ਪਰ ਹਾਈਕਮਾਂਡ ਅਕਾਲੀ ਦਲ ਪ੍ਰਤੀ ਨਰਮ ਹੈ। ਇਹੀ ਕਾਰਨ ਹੈ ਕਿ ਸਾਬਕਾ ਮੁੱਖ ਮੰਤਰੀ ਬਾਦਲ ਦੇ ਦੇਹਾਂਤ ‘ਤੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਚੰਡੀਗੜ੍ਹ ਪਹੁੰਚੇ ਸਨ। ਅੰਤਿਮ ਸੰਸਕਾਰ ਵਾਲੇ ਦਿਨ ਕੌਮੀ ਪ੍ਰਧਾਨ ਜੇਪੀ ਨੱਡਾ ਪਿੰਡ ਬਾਦਲ ਪੁੱਜੇ। ਗ੍ਰਹਿ ਮੰਤਰੀ ਅਮਿਤ ਸ਼ਾਹ ਅੰਤਿਮ ਅਰਦਾਸ ਵਾਲੇ ਦਿਨ ਆਏ ਸਨ। ਅਜਿਹੇ ‘ਚ ਹਰ ਵਾਰ ਗਠਜੋੜ ਦੀ ਗੁੰਜਾਇਸ਼ ਬਰਕਰਾਰ ਮੰਨੀ ਜਾਂਦੀ ਹੈ।

ਸੁਸ਼ੀਲ ਰਿੰਕੂ ਨੇ ਵੱਡੇ ਫਰਕ ਨਾਲ ਕੀਤੀ ਜਿੱਤ ਹਾਸਿਲ

ਜਲੰਧਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ 58 ਹਜ਼ਾਰ 691 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੂੰ ਕੁੱਲ 3 ਲੱਖ 02 ਹਜ਼ਾਰ 097 ਵੋਟਾਂ ਮਿਲੀਆਂ। ਜੇਕਰ ਅਕਾਲੀ ਦਲ ਅਤੇ ਭਾਜਪਾ ਦੀਆਂ ਵੋਟਾਂ ਨੂੰ ਜੋੜਿਆ ਜਾਵੇ ਤਾਂ ਇਹ 2 ਲੱਖ 93 ਹਜ਼ਾਰ 151 ਬਣਦੀ ਹੈ। ਫਿਰ ਵੀ ਉਹ ਆਪ ਦੇ ਰਿੰਕੂ ਤੋਂ 8 ਹਜ਼ਾਰ 946 ਵੋਟਾਂ ਘੱਟ ਹੋਣਗੀਆਂ।

ਬਸਪਾ ਦਾ ਜਲੰਧਰ ‘ਚ ਚੰਗਾ ਆਧਾਰ

ਉਂਝ ਦੂਜੇ ਨੰਬਰ ਤੇ 2 ਲੱਖ 43 ਹਜ਼ਾਰ 450 ਵੋਟਾਂ ਹਾਸਲ ਕਰਨ ਵਾਲੀ ਕਾਂਗਰਸ ਦੀ ਕਰਮਜੀਤ ਕੌਰ ਚੌਧਰੀ ਨਾਲੋਂ ਅਕਾਲੀ ਬਸਪਾ ਗੱਠਜੋੜ 49 ਹਜ਼ਾਰ 701 ਵੋਟਾਂ ਨਾਲ ਅੱਗੇ ਰਿਹਾ। ਇਹ ਮੁੜ ਗਠਜੋੜ ਦੇ ਗਠਨ ਵੱਲ ਸੰਕੇਤ ਕਰਦਾ ਹੈ। ਜਿੱਤਣ ਵਾਲੇ ਉਮੀਦਵਾਰ ਨਾਲ ਗਠਜੋੜ ਦਾ ਫਰਕ ਬਹੁਤ ਘੱਟ ਹੈ ਅਤੇ ਦੂਜੇ ਨੰਬਰ ਵਾਲੇ ਦਾ ਬਹੁਤ ਜ਼ਿਆਦਾ ਹੈ, ਅਜਿਹੀ ਸਥਿਤੀ ਵਿਚ ਗਠਜੋੜ ਯਕੀਨੀ ਤੌਰ ‘ਤੇ ਮੁਕਾਬਲੇ ਵਿਚ ਰਹਿ ਜਾਣਾ ਸੀ। ਉਂਜ ਇੱਥੇ ਇਹ ਗੱਲ ਵੀ ਜ਼ਰੂਰੀ ਹੈ ਕਿ ਅਕਾਲੀ ਦਲ ਇਕੱਲਾ ਨਹੀਂ ਸਗੋਂ ਬਸਪਾ (BSP) ਨੇ ਵੀ ਨਾਲ ਲੈ ਕੇ ਚੋਣ ਲੜੀ ਹੈ। ਦਲਿਤ ਵੋਟਰਾਂ ਦੀ ਬਹੁਲਤਾ ਵਾਲੀ ਸੀਟ ਹੋਣ ਕਾਰਨ ਬਸਪਾ ਦਾ ਜਲੰਧਰ ਵਿੱਚ ਚੰਗਾ ਆਧਾਰ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ