ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਚੰਡੀਗੜ੍ਹ ਵਿੱਚ ਹਵਾਈ ਹਮਲੇ ਦਾ ਅਲਰਟ, ਪਠਾਨਕੋਟ ਏਅਰਬੇਸ ‘ਤੇ ਸਰਚ, ਬਠਿੰਡਾ-ਹੁਸ਼ਿਆਰਪੁਰ ਵਿੱਚ ਮਿਲੇ ਰਾਕੇਟ

ਪਾਕਿਸਤਾਨ ਆਪਣੀਆਂ ਗਤੀਵਿਧੀਆਂ ਨੂੰ ਰੋਕਣ ਦੇ ਕੋਈ ਸੰਕੇਤ ਨਹੀਂ ਦਿਖਾ ਰਿਹਾ ਹੈ। ਵੀਰਵਾਰ ਰਾਤ ਨੂੰ ਭਾਰਤ ਤੇ ਹਮਲਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਅਤੇ ਭਾਰਤ ਨੇ ਇਸ ਹਮਲੇ ਦਾ ਢੁਕਵਾਂ ਜਵਾਬ ਦਿੱਤਾ ਜਿਸ ਨਾਲ ਪੂਰੇ ਪਾਕਿਸਤਾਨ ਵਿੱਚ ਦਹਿਸ਼ਤ ਫੈਲ ਗਈ, ਪਰ ਰਾਤ ਨੂੰ ਹਾਰ ਮੰਨਣ ਤੋਂ ਬਾਅਦ ਵੀ, ਪਾਕਿਸਤਾਨ ਆਪਣੇ ਰਾਹ ਨਹੀਂ ਬਦਲਿਆ ਅਤੇ ਇੱਕ ਵਾਰ ਫਿਰ ਸਵੇਰੇ ਡਰੋਨ ਭੇਜਣ ਦੀ ਹਿੰਮਤ ਕੀਤੀ ਹੈ। ਡਰੋਨ ਨੂੰ ਰੱਖਿਆ ਪ੍ਰਣਾਲੀ S-400 ਦੁਆਰਾ ਮਾਰ ਸੁੱਟਿਆ ਗਿਆ।

ਚੰਡੀਗੜ੍ਹ ਵਿੱਚ ਹਵਾਈ ਹਮਲੇ ਦਾ ਅਲਰਟ, ਪਠਾਨਕੋਟ ਏਅਰਬੇਸ ‘ਤੇ ਸਰਚ, ਬਠਿੰਡਾ-ਹੁਸ਼ਿਆਰਪੁਰ ਵਿੱਚ ਮਿਲੇ ਰਾਕੇਟ
Follow Us
tv9-punjabi
| Updated On: 09 May 2025 12:13 PM

ਪਾਕਿਸਤਾਨ ਆਪਣੀਆਂ ਗਤੀਵਿਧੀਆਂ ਨੂੰ ਰੋਕਣ ਦੇ ਕੋਈ ਸੰਕੇਤ ਨਹੀਂ ਦਿਖਾ ਰਿਹਾ ਹੈ। ਵੀਰਵਾਰ ਰਾਤ ਨੂੰ ਭਾਰਤ ਤੇ ਹਮਲਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਅਤੇ ਭਾਰਤ ਨੇ ਇਸ ਹਮਲੇ ਦਾ ਢੁਕਵਾਂ ਜਵਾਬ ਦਿੱਤਾ। ਅੰਮ੍ਰਿਤਸਰ ਦੇ ਖਾਸਾ ਵਿੱਚ ਸ਼ਾਮ 5:30 ਵਜੇ ਡਰੋਨ ਹਮਲਾ ਕੀਤਾ ਗਿਆ ਸੀ। ਭਾਰਤ ਨੇ ਆਪਣੇ S-400 ਰੱਖਿਆ ਪ੍ਰਣਾਲੀ ਨਾਲ ਦੋ ਡਰੋਨਾਂ ਨੂੰ ਮਾਰ ਸੁੱਟਿਆ ਅਤੇ ਜਵਾਬੀ ਕਾਰਵਾਈ ਕੀਤੀ। ਇਸ ਦੇ ਵਿੱਚ ਇੱਕ ਛੋਟਾ ਅਤੇ ਦੂਜਾ ਵੱਡਾ ਡਰੋਨ ਸੀ।

ਇਸ ਦੇ ਨਾਲ ਹੀ ਬਠਿੰਡਾ ਦੇ ਪਿੰਡ ਤੁਗਵਾਲੀ ਦੇ ਖੇਤਾਂ ਵਿੱਚੋਂ ਰਾਕੇਟ ਦੇ ਟੁਕੜੇ ਮਿਲੇ। ਐਸਐਸਪੀ ਅਮਾਨਿਤ ਕੁੰਡੇਲ ਨੇ ਕਿਹਾ ਕਿ ਰਾਤ ਨੂੰ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ। ਭਾਰਤੀ ਫੌਜ ਦਸਤੇ ਮੌਕੇ ‘ਤੇ ਪਹੁੰਚ ਕੇ ਏਰੀਆ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਹੁਸ਼ਿਆਰਪੁਰ ਵਿੱਚ ਰਾਤ ਨੂੰ ਉਚੀ ਬੱਸੀ ਵਿੱਚ ਧਮਕਿਆਂ ਦੀ ਆਵਾਜ਼ ਸੁਣੀ ਗਈ । ਇੱਥੇ ਇੱਕ ਫੌਜ ਦਾ ਕੈਂਪ ਹੈ।

ਫਰੀਦਕੋਟ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਸੀ। ਇਹ ਹੁਕਮ ਅਫਵਾਹਾਂ ਫੈਲਣ ਤੋਂ ਰੋਕ ਵੱਜੋਂ ਲਾਗੂ ਕੀਤਾ ਗਿਆ ਸੀ। ਫਿਲਹਾਲ ਹੁਣ ਫਰੀਦਕੋਟ ਵਿੱਚ ਇੰਟਰਨੇੱਟ ਸੇਵਾਵਾਂ ਮੁੜ ਤੋਂ ਬਹਾਲ ਕਰ ਦਿੱਤੀ ਗਈ ਹੈ। ਜਲੰਧਰ ਦੇ ਆਦਮਪੁਰ ਹਵਾਈ ਅੱਡੇ ਤੋਂ ਨਾਂਦੇੜ ਜਾਣ ਵਾਲੀ ਫਲਾਈਟ ਸਮੇਤ ਹੋਰ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਚੰਡੀਗੜ੍ਹ ਵਿੱਚ ਹਵਾਈ ਹਮਲੇ ਦਾ ਅਲਰਟ

ਚੰਡੀਗੜ੍ਹ ਵਿੱਚ ਹਵਾਈ ਹਮਲੇ ਦਾ ਅਲਰਟ ਜਾਰੀ ਕੀਤੀ ਗਿਆ ਹੈ। ਲਗਭਗ 10 ਮਿੰਟਾਂ ਤੱਕ ਸਾਇਰਨ ਵੱਜਦਾ ਰਿਹਾ। ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣਾ ਚਾਹੀਦਾ ਹੈ। ਖਿੜਕੀਆਂ ਜਾਂ ਖੁੱਲ੍ਹੀਆਂ ਥਾਵਾਂ ਤੋਂ ਦੂਰ ਰਹੋ। ਉਨ੍ਹਾਂ ਕਿਹਾ ਕਿ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇੱਕ ਦਿਨ ਪਹਿਲਾਂ, ਚੰਡੀਗੜ੍ਹ ਵਿੱਚ ਪਾਕਿਸਤਾਨ ਤੋਂ ਡਰੋਨ ਹਮਲਾ ਹੋਇਆ ਸੀ। ਭਾਰਤ ਦੀ ਸੁਰੱਖਿਆ ਪ੍ਰਣਾਲੀ S-400 ਨੇ ਡਰੋਨ ਨੂੰ ਨਸ਼ਟ ਕਰ ਦਿੱਤਾ ਹੈ।

ਪਠਾਨਕੋਟ ਵਿੱਚ ਪੁਲਿਸ ਵੱਲੋਂ ਸਰਚ

ਬੀਤੀ ਰਾਤ ਪਠਾਨਕੋਟ ਵਿੱਚ ਹਮਲੇ ਤੋਂ ਬਾਅਦ ਪੁਲਿਸ ਨੇ ਸਰਚ ਅਭਿਆਨ ਸ਼ੁਰੂ ਕੀਤਾ ਹੈ। ਪੰਜਾਬ ਪੁਲਿਸ ਦੇ ਮੁਲਾਜ਼ਮ ਖੇਤਾਂ ਵਿੱਚ ਸਰਚ ਕਰ ਰਹੇ ਹਨ। ਸਇੱਥੇ ਇਕ ਬੰਬ ਨੂਮਾ ਚੀਜ਼ ਮਿਲੀ ਹੈ ਜਿਸ ਕਾਰਨ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਸਵੇਰੇ ਤੜਕਸਾਰ ਧਮਾਕਿਆਂ ਦੀ ਆਵਾਜ਼ਾਂ ਵੀ ਸੁਣਾਈ ਦਿੱਤੀਆ ਸਨ।

ਇੱਕ ਦਿਨ ਪਹਿਲਾਂ ਪਾਕਿਸਤਾਨ ਨੇ ਕੀਤਾ ਸੀ ਹਮਲਾ

ਵੀਰਵਾਰ ਰਾਤ ਨੂੰ ਪਠਾਨਕੋਟ ਦੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਪਠਾਨਕੋਟ ਵਿੱਚ ਇੱਕ ਪਾਕਿਸਤਾਨੀ ਜਹਾਜ਼ ਨੂੰ ਡੇਗ ਦਿੱਤਾ ਗਿਆ ਹੈ। ਹਾਲਾਂਕਿ, ਸਰਕਾਰ ਵੱਲੋਂ ਇਸਦੀ ਪੁਸ਼ਟੀ ਨਹੀਂ ਕੀਤੀ ਗਈ। ਜਲੰਧਰ ਵਿੱਚ ਦੋ ਥਾਵਾਂ ‘ਤੇ ਡਰੋਨ ਹਮਲੇ ਹੋਏ। ਹਾਲਾਂਕਿ, ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਉਨ੍ਹਾਂ ਨੂੰ ਅਸਮਾਨ ਵਿੱਚ ਹੀ ਤਬਾਹ ਕਰ ਦਿੱਤਾ। ਹਮਲੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ। ਬਠਿੰਡਾ ਵਿੱਚ ਵੀ ਡਰੋਨ ਦੀ ਆਵਾਜਾਈ ਦੇਖੀ ਗਈ।