Shocking : ਕਾਲੇ ਰੰਗ ਦੇ ਤਾਅਨਿਆਂ ਤੋਂ ਪਰੇਸ਼ਾਨ ਵਿਆਹੁਤਾ ਨੇ ਨਹਿਰ ‘ਚ ਮਾਰੀ ਛਾਲ, ਮੌਤ

Updated On: 

24 Jul 2024 10:56 AM

Abohar Girl Suicide: ਜਾਣਕਾਰੀ ਅਨੁਸਾਰ 25 ਸਾਲਾ ਨਿਰਮਲ ਕੌਰ ਦਾ ਕਰੀਬ ਤਿੰਨ ਮਹੀਨੇ ਪਹਿਲਾਂ ਮੋਗਾ ਨਿਵਾਸੀ ਦਿਲਦੀਪ ਨਾਲ ਵਿਆਹ ਹੋਇਆ ਸੀ ਪਰ ਉਸ ਦਾ ਰੰਗ ਕਾਲਾ ਹੋਣ ਕਾਰਨ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਅਕਸਰ ਉਸ ਨੂੰ ਤਾਅਨੇ ਮਾਰਦੇ ਰਹਿੰਦੇ ਸਨ। ਜਿਸ ਕਾਰਨ ਉਹ ਤਣਾਅ ਵਿੱਚ ਰਹਿਣ ਲੱਗ ਪਈ ਸੀ। ਜਿਸ ਤੋਂ ਪਰੇਸ਼ਾਨ ਹੋ ਕੇ ਉਸਨੇ ਖੌਫਨਾਕ ਕਦਮ ਚੁੱਕ ਲਿਆ।

Shocking : ਕਾਲੇ ਰੰਗ ਦੇ ਤਾਅਨਿਆਂ ਤੋਂ ਪਰੇਸ਼ਾਨ ਵਿਆਹੁਤਾ ਨੇ ਨਹਿਰ ਚ ਮਾਰੀ ਛਾਲ, ਮੌਤ
Follow Us On

Abohar Girl Suicide: ਅਬੋਹਰ ਦੇ ਪਿੰਡ ਨਦੀਕੀ ਦੇ ਪਿੰਡ ਰਾਏਪੁਰਾ ਦੀ ਵਸਨੀਕ ਅਤੇ ਮੋਗਾ ਵਿੱਚ ਇੱਕ ਨਵ-ਵਿਆਹੀ ਲੜਕੀ ਨੇ ਬੀਤੇ ਦਿਨ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਕਿਉਂਕਿ ਉਸ ਦੇ ਸਹੁਰੇ ਪਰਿਵਾਰ ਦੇ ਲੋਕ ਉਸਦਾ ਰੰਗ ਕਾਲਾ ਹੋਣ ਦੇ ਤਾਅਨੇ ਮਾਰਦੇ ਸਨ। ਇਲਜ਼ਾਮ ਹੈ ਕਿ ਉਸ ਵੱਲੋਂ ਤਿਆਰ ਕੀਤਾ ਖਾਣਾ ਵੀ ਨਹੀਂ ਖਾਂਦੇ ਸਨ। ਮ੍ਰਿਤਕਾ ਦੀ ਲਾਸ਼ ਅੱਜ ਸਵੇਰੇ ਪਿੰਡ ਕਾਲਾ ਟਿੱਬਾ ਦੀ ਇੱਕ ਨਹਿਰ ਵਿੱਚੋਂ ਮਿਲੀ, ਜਿਸ ਨੂੰ ਸਦਰ ਪੁਲਿਸ ਨੇ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ।

ਜਾਣਕਾਰੀ ਅਨੁਸਾਰ 25 ਸਾਲਾ ਨਿਰਮਲ ਕੌਰ ਦਾ ਕਰੀਬ ਤਿੰਨ ਮਹੀਨੇ ਪਹਿਲਾਂ ਮੋਗਾ ਨਿਵਾਸੀ ਦਿਲਦੀਪ ਨਾਲ ਵਿਆਹ ਹੋਇਆ ਸੀ, ਪਰ ਉਸ ਦਾ ਰੰਗ ਕਾਲਾ ਹੋਣ ਕਾਰਨ ਉਸ ਦਾ ਪਤੀ ਅਤੇ ਸਹੁਰੇ ਪਰਿਵਾਰ ਦੇ ਮੈਂਬਰ ਅਕਸਰ ਉਸ ਨੂੰ ਤਾਅਨੇ ਮਾਰਦੇ ਰਹਿੰਦੇ ਸਨ। ਜਿਸ ਕਾਰਨ ਉਹ ਤਣਾਅ ਵਿੱਚ ਰਹਿਣ ਲੱਗੀ।

ਪਰਿਵਾਰ ਨੇ ਲਗਾਏ ਇਲਜ਼ਾਮ

ਮ੍ਰਿਤਕਾ ਦੇ ਪਿਤਾ ਅਤੇ ਭਰਾ ਨੇ ਦੱਸਿਆ ਕਿ ਬੀਤੇ ਦਿਨ ਨਿਰਮਲ ਕੌਰ ਦੇ ਜੇਠ ਅਤੇ ਦੇਵਰ ਨੇ ਉਸ ਨੂੰ ਘਰ ਦੇ ਬਾਹਰ ਉਸਦੇ ਪੇਕੇ ਘਰ ਛੱਡ ਦਿੱਤਾ, ਜਿਸ ਤੋਂ ਦੁਖੀ ਹੋ ਕੇ ਉਸ ਨੇ ਨਹਿਰ ‘ਚ ਛਾਲ ਮਾਰ ਦਿੱਤੀ। ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਅੱਜ ਸਵੇਰੇ 5 ਵਜੇ ਉਸ ਦੀ ਲਾਸ਼ ਕਾਲਾ ਟਿੱਬਾ ਨਹਿਰ ‘ਚੋਂ ਮਿਲੀ। ਜਿਸ ‘ਤੇ ਥਾਣਾ ਸਦਰ ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ।

ਇਹ ਵੀ ਪੜ੍ਹੋ: ਪਠਾਨਕੋਟ ਦੇ ਪਿੰਡ ਦੇ ਇੱਕ ਘਰ ਚ ਵੜੇ 7 ਸ਼ੱਕੀ ਅਨਸਰ, ਸਹਿਮ ਦਾ ਬਣਿਆ ਮਾਹੌਲ

ਮ੍ਰਿਤਕਾ ਦੇ ਵਾਰਸਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਪਤੀ ਅਕਸਰ ਕਿਸੇ ਹੋਰ ਲੜਕੀ ਨਾਲ ਫੋਨ ਤੇ ਗੱਲ ਕਰਦਾ ਰਹਿੰਦਾ ਸੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮ੍ਰਿਤਕਾ ਦੇ ਪਤੀ ਅਤੇ ਸਹੁਰੇ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਜਿਸ ਕਾਰਨ ਉਨ੍ਹਾਂ ਦੀ ਧੀ ਦੀ ਜਾਨ ਚਲੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ ਕਾਲਾ ਹੋਣ ਕਾਰਨ ਉਸ ਨਾਲ ਨਹੀਂ ਰਹਿਣਾ ਚਾਹੁੰਦਾ ਸੀ ਤਾਂ ਉਸ ਨੇ ਉਸ ਨਾਲ ਵਿਆਹ ਕਿਉਂ ਕੀਤਾ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਉਸ ਦੇ ਸਹੁਰਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

Exit mobile version