ਜਲੰਧਰ ‘ਚ ਹਰਭਜਨ ਸਿੰਘ ਦੇ ਘਰ ਦੀਆਂ ਕੰਧਾਂ ‘ਤੇ ‘ਆਪ’ ਵਰਕਰਾਂ ਨੇ ਲਿਖਿਆ ‘ਗੱਦਾਰ’, LPU ਦੇ ਬਾਹਰ ਵੀ ਪ੍ਰਦਰਸ਼ਨ

Updated On: 

25 Apr 2026 18:16 PM IST

ਜਲੰਧਰ ਵਿੱਚ ਆਮ ਆਦਮੀ ਪਾਰਟੀ (AAP) ਦੇ ਯੂਥ ਵਿੰਗ ਦੇ ਵਰਕਰਾਂ ਨੇ ਸ਼ਨੀਵਾਰ ਦੁਪਹਿਰ ਨੂੰ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ 7 ਰਾਜ ਸਭਾ ਮੈਂਬਰਾਂ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਗੁੱਸੇ ਵਿੱਚ ਆਏ ਵਰਕਰਾਂ ਨੇ ਸਾਬਕਾ ਕ੍ਰਿਕਟਰ ਅਤੇ ਸੰਸਦ ਮੈਂਬਰ ਹਰਭਜਨ ਸਿੰਘ ਦੀ ਰਿਹਾਇਸ਼ ਦੇ ਬਾਹਰ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਦੇ ਘਰ ਦੀ ਕੰਧ 'ਤੇ 'ਗੱਦਾਰ' ਲਿਖ ਦਿੱਤਾ।

ਜਲੰਧਰ ਚ ਹਰਭਜਨ ਸਿੰਘ ਦੇ ਘਰ ਦੀਆਂ ਕੰਧਾਂ ਤੇ ਆਪ ਵਰਕਰਾਂ ਨੇ ਲਿਖਿਆ ਗੱਦਾਰ, LPU ਦੇ ਬਾਹਰ ਵੀ ਪ੍ਰਦਰਸ਼ਨ

ਹਰਭਜਨ ਸਿੰਘ

ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਵਰਕਰਾਂ ਨੇ ਸ਼ਨੀਵਾਰ ਦੁਪਹਿਰ ਨੂੰ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ 7 ਰਾਜ ਸਭਾ ਮੈਂਬਰਾਂ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਗੁੱਸੇ ਵਿੱਚ ਆਏ ਵਰਕਰਾਂ ਨੇ ਸਾਬਕਾ ਕ੍ਰਿਕਟਰ ਅਤੇ ਸੰਸਦ ਮੈਂਬਰ ਹਰਭਜਨ ਸਿੰਘ ਦੀ ਰਿਹਾਇਸ਼ ਦੇ ਬਾਹਰ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਦੇ ਘਰ ਦੀ ਕੰਧ ‘ਤੇ ‘ਗੱਦਾਰ’ ਲਿਖ ਦਿੱਤਾ।

ਇਸ ਦੇ ਨਾਲ ਹੀ, ‘ਆਪ’ ਵਰਕਰਾਂ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਬਾਹਰ ਸੰਸਦ ਮੈਂਬਰ ਅਸ਼ੋਕ ਮਿੱਤਲ ਖ਼ਿਲਾਫ਼ ਵੀ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਦਾ ਪੁਤਲਾ ਫੂਕਿਆ। ਇਸ ਦੌਰਾਨ ਵਰਕਰਾਂ ਵੱਲੋਂ ਪੰਜਾਬ ਦੇ ਗੱਦਾਰ ਵਰਗੇ ਨਾਅਰੇ ਲਗਾਏ ਗਏ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਹਰਭਜਨ ਸਿੰਘ, ਰਾਘਵ ਚੱਢਾ, ਅਸ਼ੋਕ ਮਿੱਤਲ ਅਤੇ ਸੰਦੀਪ ਪਾਠਕ ਸਮੇਤ 7 ਰਾਜ ਸਭਾ ਮੈਂਬਰਾਂ ਨੇ ਪਾਰਟੀ ਅਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਹੈ।

ਮਿੱਤਲ ਦੀ ਯੂਨੀਵਰਸਿਟੀ ਦੇ ਪੋਸਟਰਾਂ ‘ਤੇ ਫੇਰੀ ਕਾਲਖ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਹਰਭਜਨ ਸਿੰਘ ਦੇ ਘਰ ਦੇ ਬਾਹਰ ਕੀਤੇ ਗਏ ਪ੍ਰਦਰਸ਼ਨ ਦੌਰਾਨ ਮਾਹੌਲ ਕਾਫੀ ਤਣਾਅਪੂਰਨ ਰਿਹਾ। ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਅਸ਼ੋਕ ਮਿੱਤਲ ਦੀ ਯੂਨੀਵਰਸਿਟੀ ਦੇ ਬਾਹਰ ਲੱਗੇ ਪੋਸਟਰਾਂ ‘ਤੇ ਕਾਲੀ ਸਪਰੇਅ ਫੇਰ ਦਿੱਤੀ। ਯੂਨੀਵਰਸਿਟੀ ਦੇ ਮਾਲਕ ਅਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦਾ ਪੁਤਲਾ ਸਾੜਦਿਆਂ ਵਰਕਰਾਂ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਨੂੰ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਸਿਰ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਪਹੁੰਚੇ ਵਰਕਰ

ਵਿਰੋਧ ਪ੍ਰਦਰਸ਼ਨ ਦੌਰਾਨ ‘ਆਪ’ ਵਰਕਰਾਂ ਨੇ ਆਪਣੇ ਸਿਰਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ, ਜੋ ਉਨ੍ਹਾਂ ਦੇ ਰੋਸ ਦਾ ਪ੍ਰਤੀਕ ਸਨ। ਹਰਭਜਨ ਸਿੰਘ ਦੇ ਘਰ ਦੇ ਬਾਹਰ ਪੁਲਿਸ ਦੀ ਮੌਜੂਦਗੀ ਵਿੱਚ ਹੀ ਵਰਕਰਾਂ ਨੇ ‘ਗੱਦਾਰ’ ਸ਼ਬਦ ਲਿਖਿਆ। ਜਦੋਂ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਕੁਝ ਵਰਕਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ ਵੀ ਹੋਈ। ਵਰਕਰਾਂ ਦਾ ਕਹਿਣਾ ਸੀ ਕਿ ਇਹ ਗੱਦਾਰੀ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਕੀਤੀ ਗਈ ਹੈ।

ਮੁੱਖ ਮੰਤਰੀ ਮਾਨ ਪਹਿਲਾਂ ਹੀ ਲਗਾ ਚੁੱਕੇ ਹਨ ਇਲਜ਼ਾਮ

ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਭਾਜਪਾ ਵਾਲੇ ਸਾਡੀ ਸਰਕਾਰ ਦੇ ਕੰਮਾਂ ਤੋਂ ਡਰੇ ਹੋਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਜ਼ਰੂਰ ਕੋਈ ਸਰਵੇ ਕਰਵਾਇਆ ਹੋਵੇਗਾ, ਜਿਸ ਵਿੱਚ ਉਨ੍ਹਾਂ ਨੂੰ ਆਪਣੀ ਸਥਿਤੀ ਕਮਜ਼ੋਰ ਜਾਪੀ, ਇਸੇ ਲਈ ਸਾਡੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਮਾਨ ਨੇ ਕਿਹਾ ਸੀ ਕਿ, “ਪੰਜਾਬੀ ਦਿਲੋਂ ਪਿਆਰ ਕਰਦੇ ਹਨ, ਪਰ ਜੇ ਕੋਈ ਉਨ੍ਹਾਂ ਨਾਲ ਧੋਖਾ ਕਰਦਾ ਹੈ, ਤਾਂ ਉਹ ਉਸ ਨੂੰ ਪੀੜ੍ਹੀਆਂ ਤੱਕ ਯਾਦ ਰੱਖਦੇ ਹਨ।”

ਮਾਨ ਨੇ ਅੱਗੇ ਕਿਹਾ ਕਿ ਅਮਿਤ ਸ਼ਾਹ ਨੂੰ ਸ਼ਾਇਦ ਇਹ ਗੱਲ ਪਸੰਦ ਨਹੀਂ ਆਈ ਕਿ ਭਗਵੰਤ ਮਾਨ ਦਾ ਕੋਈ ਬਦਲ ਨਹੀਂ ਹੈ। ਉਨ੍ਹਾਂ ਨੇ ਰਵਨੀਤ ਬਿੱਟੂ ‘ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਹੜੇ ਬਿੱਟੂ ਕੁਝ ਦਿਨ ਪਹਿਲਾਂ ਰਾਘਵ ਚੱਢਾ ਨੂੰ ਗਾਲਾਂ ਕੱਢ ਰਹੇ ਸਨ, ਉਹ ਹੁਣ ਉਨ੍ਹਾਂ ਨਾਲ ਕਿਵੇਂ ਮਿਲਣਗੇ। ਜਲੰਧਰ ਵਿੱਚ ਹੋਏ ਇਸ ਪ੍ਰਦਰਸ਼ਨ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।

Follow Us
Related Stories
ਮੂਨਕ ‘ਚ ਵਿਆਹ ਪ੍ਰੋਗਰਾਮ ਦਾ ਖਾਣਾ ਖਾਣ ਨਾਲ ਸੈਂਕੜੇ ਲੋਕ ਬਿਮਾਰ, ਉਲਟੀਆਂ-ਦਸਤ ਲੱਗੇ; ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਜਾਰੀ
ਫਰੀਦਕੋਟ ‘ਚ SIR ਦੀਆਂ ਤਿਆਰੀਆਂ ਸ਼ੁਰੂ, ਪ੍ਰੀ-SIR ਵਿੱਚ 84.36% ਵੋਟਰਾਂ ਦੀ ਮੈਪਿੰਗ; DC ਵੱਲੋਂ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ
ਅੰਮ੍ਰਿਤਸਰ ਪੁਲਿਸ ਵੱਲੋਂ ਹਥਿਆਰ ਤਸਕਰੀ ਮੋਡੀਊਲ ਦਾ ਪਰਦਾਫਾਸ਼, 5 ਮੁਲਜ਼ਮ ਸਣੇ 8 ਅਤਿਆਧੁਨਿਕ ਪਿਸਤੌਲਾਂ ਤੇ ਜਿੰਦਾ ਕਾਰਤੂਸ ਬਰਾਮਦ
ਪੰਜਾਬ ਦੇ ਦੋ ਗੈਂਗਸਟਰ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ, ਵਿਦੇਸ਼ ਭੱਜਣ ਦੀ ਕਰ ਰਹੇ ਸਨ; ਇੱਕ ਮੁਲਜ਼ਮ ਅਕਾਲੀ ਕੌਂਸਲਰ ਦੇ ਕਤਲ ਕਾਂਡ ‘ਚ ਲੋੜੀਂਦਾ
ਜਲੰਧਰ: ਲੱਕੜ ਗੋਦਾਮ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ
ਰਵਨੀਤ ਬਿੱਟੂ ‘ਤੇ ਵਰ੍ਹੇ ਅਮਨ ਅਰੋੜਾ, ਬੋਲੇ- ਭਾਜਪਾ ਚਾਹੁੰਦੀ ਸਾਡੇ ਲਈ ਕੋਈ ਕਾਨੂੰਨ ਨਾ ਹੋਵੇ