AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਤਰਨਤਾਰਨ ‘ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕਤਲ, ਵਿਆਹ ਸਮਾਗਮ ਦੌਰਾਨ ਵਾਰਦਾਤ ਨੂੰ ਦਿੱਤਾ ਅੰਜਾਮ

ਤਰਨਤਾਰਨ ਵਿਖੇ ਅਣਪਛਾਤੇ ਹਮਲਾਵਰਾਂ ਨੇ AAP ਦੇ ਮੌਜ਼ੂਦਾ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਪਿੰਡ ਠੱਠੀਆਂ ਮਹੰਤਾਂ ਤੋਂ ਆਮ ਆਦਮੀ ਪਾਰਟੀ ਦਾ ਮੌਜ਼ੂਦਾ ਸਰਪੰਚ ਹਰਬਰਿੰਦਰ ਸਿੰਘ ਤਰਨਤਾਰਨ ਦੇ ਸਿੱਧੂ ਫਾਰਮ ਵਿੱਚ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਇਆ ਸੀ ਕਿ 3 ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।

ਤਰਨਤਾਰਨ 'ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕਤਲ, ਵਿਆਹ ਸਮਾਗਮ ਦੌਰਾਨ ਵਾਰਦਾਤ ਨੂੰ ਦਿੱਤਾ ਅੰਜਾਮ
nishan-sahota-tarantaran
| Updated On: 18 Feb 2026 17:56 PM IST
Share

ਤਰਨਤਾਰਨ ਵਿੱਚ ਦਿਨ-ਦਿਹਾੜੇ ਇੱਕ ਵੱਡੀ ਵਾਰਦਾਤ ਵਾਪਰੀ। ਤਰਨਤਾਰਨ-ਬਠਿੰਡਾ ਰਾਸ਼ਟਰੀ ਰਾਜਮਾਰਗ ‘ਤੇ ਸਿੱਧੂ ਫਾਰਮ ਵਿਖੇ ਇੱਕ ਵਿਆਹ ਸਮਾਗਮ ਦੌਰਾਨ ਦੋ ਨੌਜਵਾਨਾਂ ਨੇ ਠੱਠੀਆਂ ਮਹੰਤਾ ਪਿੰਡ ਦੇ ਸਰਪੰਚ ਹਰਪਿੰਦਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਗੋਲੀਬਾਰੀ ਵਿੱਚ ਸਰਪੰਚ ਦਾ ਚਚੇਰਾ ਭਰਾ ਵੀ ਜ਼ਖਮੀ ਹੋ ਗਿਆ ਹੈ। ਸਰਪੰਚ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹੈ। ਪੁਲਿਸ ਜਾਂਚ ਕਰ ਰਹੀ ਹੈ।

ਗੋਲੀ ਲੱਗਣ ਕਾਰਨ ਹਰਪਿੰਦਰ ਸਿੰਘ ਦੇ ਪੇਟ ਅਤੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੋਲੀਬਾਰੀ ਵਿੱਚ ਇੱਕ ਹੋਰ ਵਿਅਕਤੀ ਵੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

AK-47 ਵਰਗੇ ਹਥਿਆਰ ਨਾਲ ਲੈਸ ਸੀ ਇੱਕ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਹਰਬਿੰਦਰ ਸਿੰਘ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਟੇਜ ‘ਤੇ ਨੱਚ ਰਿਹਾ ਸੀ ਜਦੋਂ ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵਾਲੀ ਥਾਂ ‘ਤੇ ਚਾਰ ਲੋਕ ਮੌਜੂਦ ਸਨ। ਜਿਨ੍ਹਾਂ ਵਿੱਚੋਂ ਇੱਕ AK-47 ਵਰਗੇ ਹਥਿਆਰ ਨਾਲ ਲੈਸ ਸੀ।

ਹਮਲਾਵਰਾਂ ਨੇ ਹਰਬਿੰਦਰ ਸਿੰਘ ਦੇ ਪੇਟ ਅਤੇ ਸਿਰ ਵਿੱਚ ਚਾਰ ਗੋਲੀਆਂ ਚਲਾਈਆਂ। ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੋਲੀਬਾਰੀ ਵਿੱਚ ਉਸ ਦਾ ਚਚੇਰਾ ਭਰਾ ਵੀ ਜ਼ਖਮੀ ਹੋ ਗਿਆ। ਜਿਸ ਦੇ ਪੇਟ ਵਿੱਚ ਗੋਲੀ ਲੱਗੀ। ਜ਼ਖਮੀ ਵਿਅਕਤੀ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਐਸਐਸਪੀ ਸੁਰਿੰਦਰ ਲਾਂਬਾ ਸਮੇਤ ਵੱਡੀ ਪੁਲਿਸ ਫੋਰਸ ਮੌਕੇ ‘ਤੇ ਪਹੁੰਚੀ। ਸਰਹਾਲੀ ਥਾਣੇ ਦੀ ਪੁਲਿਸ ਨੇ ਮਾਮਲੇ ਦੀ ਅਗਲੇਰੀ ਕਾਨੂੰਨੀ ਕਾਰਵਾਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

Follow Us
ਪੁੱਤਰ ਦੇ ਸਾਹਮਣੇ ਪਿਤਾ ਦਾ ਕਤਲ, ਬਦਮਾਸ਼ਾਂ ਨੇ ਸਕੂਲ ਸੰਚਾਲਕ 'ਤੇ ਚਾਕੂ ਨਾਲ ਕੀਤੇ ਅੰਨ੍ਹੇਵਾਹ ਵਾਰ
ਪੁੱਤਰ ਦੇ ਸਾਹਮਣੇ ਪਿਤਾ ਦਾ ਕਤਲ, ਬਦਮਾਸ਼ਾਂ ਨੇ ਸਕੂਲ ਸੰਚਾਲਕ 'ਤੇ ਚਾਕੂ ਨਾਲ ਕੀਤੇ ਅੰਨ੍ਹੇਵਾਹ ਵਾਰ...
Germany Mass Shooting: ਜਰਮਨੀ 'ਚ ਅੰਨ੍ਹੇਵਾਹ ਫਾਈਰਿੰਗ ਨਾਲ 5 ਲੋਕਾਂ ਦੀ ਮੌਤ
Germany Mass Shooting: ਜਰਮਨੀ 'ਚ ਅੰਨ੍ਹੇਵਾਹ ਫਾਈਰਿੰਗ ਨਾਲ 5 ਲੋਕਾਂ ਦੀ ਮੌਤ...
ਭਾਰਤ ਦੇ ਪ੍ਰਾਪਰਟੀ ਬਾਜ਼ਾਰ 'ਚ ਮੰਦੀ, ਕੀ ਘਰ ਹੋਣਗੇ ਸਸਤੇ ?
ਭਾਰਤ ਦੇ ਪ੍ਰਾਪਰਟੀ ਬਾਜ਼ਾਰ 'ਚ ਮੰਦੀ, ਕੀ ਘਰ ਹੋਣਗੇ ਸਸਤੇ ?...
ਸ਼੍ਰੀਨਗਰ ਦੀ ਡੱਲ ਝੀਲ ਵਿੱਚ ਸੈਲਾਨੀਆਂ ਦੀ ਰੌਣਕ, ਸੈਲਾਨੀਆਂ ਨੇ ਸ਼ੇਅਰ ਕੀਤਾ ਸ਼ਾਨਦਾਰ ਮੌਕਾ
ਸ਼੍ਰੀਨਗਰ ਦੀ ਡੱਲ ਝੀਲ ਵਿੱਚ ਸੈਲਾਨੀਆਂ ਦੀ ਰੌਣਕ, ਸੈਲਾਨੀਆਂ ਨੇ ਸ਼ੇਅਰ ਕੀਤਾ ਸ਼ਾਨਦਾਰ ਮੌਕਾ...
ਬੇਅਦਬੀ ਕਾਨੂੰਨ ਨੂੰ ਮੁੜ ਸੋਧਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਿੱਤਾ ਇੱਕ ਮਹੀਨੇ ਦਾ ਸਮਾਂ
ਬੇਅਦਬੀ ਕਾਨੂੰਨ ਨੂੰ ਮੁੜ ਸੋਧਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਿੱਤਾ ਇੱਕ ਮਹੀਨੇ ਦਾ ਸਮਾਂ...
Amarnath Yatra 2026: ਅਮਰਨਾਥ ਯਾਤਰਾ 3 ਜੁਲਾਈ ਤੋਂ, ਰਾਜਪਾਲ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ
Amarnath Yatra 2026: ਅਮਰਨਾਥ ਯਾਤਰਾ 3 ਜੁਲਾਈ ਤੋਂ, ਰਾਜਪਾਲ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ...
ਅੰਮ੍ਰਿਤਸਰ 'ਚ CM ਮਾਨ ਤੇ ਕੇਜਰੀਵਾਲ ਵੱਲੋਂ ਪ੍ਰੈੱਸ ਕਾਨਫਰੰਸ, ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣਗੇ AAP ਮੰਤਰੀ ਤੇ ਵਿਧਾਇਕ
ਅੰਮ੍ਰਿਤਸਰ 'ਚ CM ਮਾਨ ਤੇ ਕੇਜਰੀਵਾਲ ਵੱਲੋਂ ਪ੍ਰੈੱਸ ਕਾਨਫਰੰਸ, ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣਗੇ AAP ਮੰਤਰੀ ਤੇ ਵਿਧਾਇਕ...
CM ਮਾਨ ਵੱਲੋਂ ਸੂਰਮਾ ਮੁਹਿੰਮ ਦਾ ਆਗਾਜ਼, ਪੰਜਾਬ ਚੋਣਾਂ ਤੋਂ ਪਹਿਲਾਂ ਕੀਤਾ ਵੱਡਾ ਐਲਾਨ
CM ਮਾਨ ਵੱਲੋਂ ਸੂਰਮਾ ਮੁਹਿੰਮ ਦਾ ਆਗਾਜ਼, ਪੰਜਾਬ ਚੋਣਾਂ ਤੋਂ ਪਹਿਲਾਂ ਕੀਤਾ ਵੱਡਾ ਐਲਾਨ...
ਸਰਕਾਰ ਦੇ ਕੰਮਾਂ ਦਾ ਤੋੜ ਨਹੀਂ ਮਿਲ ਰਿਹਾ ਤਾਂ ਨਿੱਜੀ ਤੇ ਧਾਰਮਿਕ ਹਮਲਿਆਂ ਦੀ ਕੋਸ਼ਿਸ਼...ਕਥਿਤ ਵਾਇਰਲ ਵੀਡੀਓ 'ਤੇ ਬੋਲੇ ਡਾ. ਬਲਬੀਰ ਸਿੰਘ
ਸਰਕਾਰ ਦੇ ਕੰਮਾਂ ਦਾ ਤੋੜ ਨਹੀਂ ਮਿਲ ਰਿਹਾ ਤਾਂ ਨਿੱਜੀ ਤੇ ਧਾਰਮਿਕ ਹਮਲਿਆਂ ਦੀ ਕੋਸ਼ਿਸ਼...ਕਥਿਤ ਵਾਇਰਲ ਵੀਡੀਓ 'ਤੇ ਬੋਲੇ ਡਾ. ਬਲਬੀਰ ਸਿੰਘ...