ਕੀਤੇ ਚੰਨੀ ਕਰ ਰਹੇ ਡਾਂਸ ਤੇ ਕੀਤੇ KBC ਦੇ ਸਵਾਲ… AAP ਨੇ 500 ਕਰੋੜ ਵਾਲੇ ਬਿਆਨ ‘ਤੇ AI ਨਾਲ ਕੀਤਾ ‘ਹਮਲਾ’
ਸੁਨੀਲ ਜਾਖੜ ਨੇ ਇਲਜ਼ਾਮ ਲਗਾਇਆ ਸੀ ਕਿ ਚਰਨਜੀਤ ਸਿੰਘ ਚੰਨੀ 350 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਬਣੇ ਸਨ। 'ਆਪ' ਨੇ ਇਸੇ ਬਿਆਨ 'ਤੇ ਨਿਸ਼ਾਨਾ ਸਾਧਿਆ ਹੈ। 'ਆਪ' ਨੇ ਆਪਣੇ ਐਕਸ ਅਕਾਊਂਟ 'ਤੇ ਧੁਰੰਦਰ ਫ਼ਿਲਮ ਦੇ ਮਸ਼ਹੂਰ ਗਾਣੇ 'ਤੇ ਚੰਨੀ ਨੂੰ ਨੱਚਦੇ ਹੋਏ ਦਿਖਾਇਆ।
ਪੰਜਾਬ ਕਾਂਗਰਸ ਦੀ ਸੀਨੀਅਰ ਆਗੂ ਨਵਜੋਤ ਕੌਰ ਸਿੱਧੂ ਦੇ ਬਿਆਨ ‘ਤੇ ਸਿਆਸਤ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ (ਆਪ) ਏਆਈ ਵੀਡੀਓ ਰਾਹੀਂ ਕਾਂਗਰਸ ਨੂੰ ਘੇਰ ਰਹੀ ਹੈ। ਨਵਜੋਤ ਕੌਰ ਦੇ ‘500’ ਵਾਲੇ ਟੈਚੀ ਦੇ ਬਿਆਨ ਨੂੰ ਲੈ ਕੇ ‘ਆਪ’ ਨੇ ਇੱਕ ਤੋਂ ਬਾਅਦ ਇੱਕ ਕਈ ਵੀਡੀਓ ਤੇ ਗ੍ਰਾਫਿਕਸ ਸ਼ੇਅਰ ਕੀਤੇ ਹਨ। ਆਮ ਆਦਮੀ ਪਾਰਟੀ ਨੇ ਇਸ ਬਿਆਨ ‘ਤੇ ਕਾਂਗਰਸ ਨੂੰ ਪੂਰੀ ਤਰ੍ਹਾਂ ਘੇਰਿਆ ਹੈ।
ਚੰਨੀ ਕਰ ਰਹੇ ਡਾਂਸ
ਸੁਨੀਲ ਜਾਖੜ ਨੇ ਇਲਜ਼ਾਮ ਲਗਾਇਆ ਸੀ ਕਿ ਚਰਨਜੀਤ ਸਿੰਘ ਚੰਨੀ 350 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਬਣੇ ਸਨ। ‘ਆਪ’ ਨੇ ਇਸੇ ਬਿਆਨ ‘ਤੇ ਨਿਸ਼ਾਨਾ ਸਾਧਿਆ ਹੈ। ‘ਆਪ’ ਨੇ ਆਪਣੇ ਐਕਸ ਅਕਾਊਂਟ ‘ਤੇ ਧੁਰੰਦਰ ਫ਼ਿਲਮ ਦੇ ਮਸ਼ਹੂਰ ਗਾਣੇ ‘ਤੇ ਚੰਨੀ ਨੂੰ ਨੱਚਦੇ ਹੋਏ ਦਿਖਾਇਆ।
ਇਸ ਨਾਲ ਰਾਹੁਲ ਗਾਂਧੀ ਵੀ ਉਨ੍ਹਾਂ ਨਾਲ ਨਜ਼ਰ ਆਏ। ਏਆਈ ਦੀ ਮਦਦ ਨਾਲ ਰਾਹੁਲ ਗਾਂਧੀ ਤੇ ਚੰਨੀ ਦੇ ਚਿਹਰੇ ਵੀਡੀਓ ‘ਚ ਇਸਤੇਮਾਲ ਕੀਤੇ ਗਏ ਹਨ। ਇਸ ਵੀਡੀਓ ਦੇ ਕੈਪਸ਼ਨ ‘ਚ ਲਿਖਿਆ ਹੈ ਜਦੋਂ ਚੰਨੀ ਨੂੰ ਪਤਾ ਲੱਗਿਆ ਕਿ ਸੀਐਮ ਕੁਰਸੀ ਖਰੀਦਣੇ ਵੇਲੇ 150 ਕਰੋੜ ਰੁਪਏ ਬੱਚ ਗਏ।
ਜਦੋਂ ਚੰਨੀ ਨੂੰ ਪਤਾ ਲੱਗਿਆ ਕਿ CM ਕੁਰਸੀ ਖ਼ਰੀਦਣ ਵੇਲ਼ੇ ₹150 ਕਰੋੜ ਬਚ ਗਏ! pic.twitter.com/EfNILFCsE3
— AAP Punjab (@AAPPunjab) December 10, 2025
ਕੀਬੀਸੀ ਦਾ ਪੋਸਟਰ
ਇਸੇ ਤਰ੍ਹਾਂ ‘ਆਪ’ ਵੱਲੋਂ ਇੱਕ ਫੋਟੋ ਸਾਂਝੀ ਕੀਤੀ ਗਈ ਹੈ। ਇਸ ਫੋਟੋ ਨੂੰ ਕੀਬੀਸੀ ਦੇ ਸੈੱਟ ਤੀ ਤਰ੍ਹਾਂ ਬਣਾਇਆ ਗਿਆ ਹੈ। ਇਸ ‘ਚ ਕੇਬੀਸੀ ਵਾਂਗ ਸਵਾਲ ਪੁੱਛਿਆ ਗਿਆ ਹੈ। ਕਾਂਗਰਸ ‘ਚ ਸੀਐਮ ਦੀ ਕੁਰਸੀ ਦੀ ਕੀਮਤ ਕੀ ਹੈ। ਇਸ ‘ਚ ਆਪਸ਼ਨ 100 ਕਰੋੜ, 400 ਕਰੋੜ, 350 ਕਰੋੜ ਤੇ 500 ਕਰੋੜ ਦਿੱਤੇ ਗਏ ਹਨ।
ਰਿਪਲਾਈ ਕਰਕੇ ਦਿਓ ਜਵਾਬ👇 pic.twitter.com/sDzVFQsI5Y
— AAP Punjab (@AAPPunjab) December 10, 2025
ਇੱਕ ਪੋਸਟਰ ‘ਚ ਚੰਨੀ ਦੀ ਫੋਟੇ ‘ਤੇ ਲਿਖਿਆ ਹੋਇਆ ਹੈ 500 ਕਰੋੜ ਨਹੀਂ 350 ਕਰੋੜ ‘ਚ ਸੀਐਮ ਬਣ ਗਿਆ ਸੀ। ਰਾਹੁਲ ਗਾਂਧੀ ਦੀ ਤਸਵੀਰ ‘ਤੇ ਲਿਖਿਆ ਰੇਟ ਹੁਣ 150 ਕਰੋੜ ਵੱਧ ਗਿਆ। ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਦੀ ਫੋਟੋ ‘ਤੇ ਲਿਖਿਆ ਹੈ ਕਿ ਰੇਟ ਕਿਵੇਂ ਤੋੜੀਏ।
‘ਆਪ’ ਦਾ ਬਿੱਟੂ ‘ਤੇ ਵੀ ਨਿਸ਼ਾਨਾ
‘ਆਪ’ ਨੇ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਰਵਨੀਤ ਸਿੰਘ ਬਿੱਟੂ ‘ਤੇ ਵੀ ਨਿਸ਼ਾਨਾ ਸਾਧਿਆ ਹੈ। ਪੋਸਟਰ ‘ਚ ਲਿਖਿਆ ਹੋਇਆ ਹੈ। ਬਿੱਟੂ ਪੰਜਾਬ ਯੂਥ ਕਾਂਗਰਸ ਪ੍ਰਧਾਨ ਰਹੇ। ਉਹ ਤਿੰਨ ਵਾਰ ਲੋਕ ਸਭਾ ਸਾਂਸਦ ਰਹੇ। ਕਾਂਗਰਸ ਲੋਕ ਸਭਾ ‘ਚ ਲੀਡਰ ਤੇ ਡਿਪਟੀ ਲੀਡਰ ਤੇ ਕਾਂਗਰਸ ਚੋਣ ਪ੍ਰਬੰਧਕ ਕਮੇਟੀ ਪੰਜਾਬ ਦੇ ਚੇਅਰਮੈਨ ਰਹੇ। ਅੱਗੇ ਲਿਖਿਆ ਹੈ- ਬਿੱਟੂ ਜਵਾਬ ਦੇਣ ਉਨ੍ਹਾਂ ਨੇ ਇਨ੍ਹਾਂ ਅਹੁਦਿਆਂ ਲਈ ਕਿੰਨੇ-ਕਿੰਨੇ ਪੈਸਿਆਂ ਦੇ ਅਟੈਚੀ ਦਿੱਤੇ ਸਨ।
ਲਗਦੇ ਹੱਥ ਬਿੱਟੂ ਵੀ ਹੁਣ ਜਵਾਬ ਦੇਵੇ… ਕਿ ਕਾਂਗਰਸ ਵੇਲੇ ਕਿੰਨੇ ਪੈਸੇ ਦੇ ਕੇ ਇੰਨੇ ਅਹੁਦੇ ਖ਼ਰੀਦੇ ਸੀ??? pic.twitter.com/h7YQ7IMHRQ
— AAP Punjab (@AAPPunjab) December 10, 2025
