AAP ਵਿਧਾਇਕ ਰਣਬੀਰ ਸਿੰਘ ਨੇ ਕਿਸਾਨਾਂ ਨਾਲ ਕੀਤਾ ਗਾਲੀ ਗਲੋਚ, ਵਾਇਰਲ ਵੀਡੀਓ ਤੋਂ ਬਾਅਦ ਭੜਕਿਆ ਵਿਵਾਦ

Updated On: 

22 Feb 2024 21:41 PM

ਵਿਧਾਇਕ ਰਣਬੀਰ ਸਿੰਘ ਕਿਸਾਨ ਮਾਰਚ ਦੇ ਸੀਨੀਅਰ ਮੈਂਬਰ ਨਾਲ ਬਹਿਸ ਵਿੱਚ ਫਸ ਗਏ। ਰਣਬੀਰ ਸਿੰਘ ਜਿਵੇਂ-ਜਿਵੇਂ ਅੱਗੇ ਵਧ ਰਹੇ ਸਨ ਬਹਿਸ ਹੋਰ ਤੇਜ਼ ਹੁੰਦੀ ਜਾ ਰਹੀ ਸੀ। ਫਿਰੋਜ਼ਪੁਰ ਦੇ ਵਿਧਾਇਕ ਅੱਗੇ ਵਧੇ ਅਤੇ ਸੀਨੀਅਰ ਕਿਸਾਨ ਆਗੂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਕਿਸਾਨ ਨਾਲ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਇਸ ਸਭ ਕੈਮਰੇ ਵਿੱਚ ਰਿਕਾਰਡ ਹੋ ਗਿਆ। ਜਿਸ ਤੋਂ ਬਾਅਦ ਇਹ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

AAP ਵਿਧਾਇਕ ਰਣਬੀਰ ਸਿੰਘ ਨੇ ਕਿਸਾਨਾਂ ਨਾਲ ਕੀਤਾ ਗਾਲੀ ਗਲੋਚ, ਵਾਇਰਲ ਵੀਡੀਓ ਤੋਂ ਬਾਅਦ ਭੜਕਿਆ ਵਿਵਾਦ

AAP ਵਿਧਾਇਕ ਰਣਬੀਰ ਸਿੰਘ ਭੁੱਲਰ (Photo Credit: FB-Ranbir Singh Bhullar MLA)

Follow Us On

ਆਮ ਆਦਮੀ ਪਾਰਟੀ ਫਿਰੋਜ਼ਪੁਰ ਤੋਂ ਵਿਧਾਇਕ ਰਣਬੀਰ ਸਿੰਘ ਦੀ ਇੱਕ ਕਥਿਤ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਸਾਫ ਨਜ਼ਰ ਆ ਰਹੇ ਹਨ। ਜਿਸ ਤੋਂ ਬਾਅਦ ਸੂਬਾ ਸਰਕਾਰ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਹੈ। ਦੱਸ ਦਈਏ ਕਿ ਵਿਧਾਇਕ ਨੇ ਇੱਕ ਜਨਤਕ ਰੈਲੀ ਵਿੱਚ ਹਿੱਸਾ ਲਿਆ ਸੀ। ਜਿੱਥੇ ਉਹ ਆਪਣੇ ਕੁਝ ਸਮਰਥਕਾਂ ਅਤੇ ਕਿਸਾਨਾਂ ਨਾਲ ਚੱਲ ਰਹੇ ਸਨ। ਕੁਝ ਕਿਸਾਨਾਂ ਨੇ ਮਾਰਚ ਕਰਦੇ ਹੋਏ ਆਗੂ ਦਾ ਘਿਰਾਓ ਕੀਤਾ।

ਵਿਧਾਇਕ ਰਣਬੀਰ ਸਿੰਘ ਕਿਸਾਨ ਮਾਰਚ ਦੇ ਸੀਨੀਅਰ ਮੈਂਬਰ ਨਾਲ ਬਹਿਸ ਵਿੱਚ ਫਸ ਗਏ। ਰਣਬੀਰ ਸਿੰਘ ਜਿਵੇਂ-ਜਿਵੇਂ ਅੱਗੇ ਵਧ ਰਹੇ ਸਨ ਬਹਿਸ ਹੋਰ ਤੇਜ਼ ਹੁੰਦੀ ਜਾ ਰਹੀ ਸੀ। ਫਿਰੋਜ਼ਪੁਰ ਦੇ ਵਿਧਾਇਕ ਅੱਗੇ ਵਧੇ ਅਤੇ ਸੀਨੀਅਰ ਕਿਸਾਨ ਆਗੂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਕਿਸਾਨ ਨਾਲ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ।

ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵਾਇਰਲ ਹੋ ਗਿਆ ਹੈ। ਜਿਸ ਨੇ ਵਿਵਾਦ ਨੂੰ ਹੋਰ ਵੱਡਾ ਕਰਨ ਦਾ ਰਾਹ ਪੱਧਰਾ ਕੀਤਾ ਹੈ। ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਤੋਂ ਐੱਮਐੱਸਪੀ ਦੀ ਮੰਗ ਨੂੰ ਲੈ ਕੇ ਆਪਣੇ ਹਾਲੀਆ ਵਿਰੋਧ ਪ੍ਰਦਰਸ਼ਨਾਂ ਵਿੱਚ ਕਿਸਾਨਾਂ ਦਾ ਸਮਰਥਨ ਕੀਤਾ ਹੈ। ਅਜਿਹੇ ‘ਚ ਵਿਧਾਇਕ ਰਣਬੀਰ ਸਿੰਘ ਦਾ ਵੀਡੀਓ ਆਮ ਆਦਮੀ ਪਾਰਟੀ ਲਈ ਚੁਣੌਤੀ ਪੈਦਾ ਕਰ ਰਿਹਾ ਹੈ।

ਇਹ ਵੀ ਪੜ੍ਹੋ: ਖਨੌਰੀ ਸਰਹੱਦ ਤੇ ਸ਼ੁਭਕਰਨ ਸਿੰਘ ਦੀ ਕਥਿਤ ਤੌਰ ਤੇ ਗੋਲੀ ਲੱਗਣ ਨਾਲ ਮੌਤ, ਸੂਬੇ ਭਰ ਚ ਰੋਸ ਪ੍ਰਦਰਸ਼ਨ

ਪੰਜਾਬ ਦੇ ਕਿਸਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਲੀ ਚੱਲੋ ਦੇ ਨਾਅਰੇ ਨਾਲ ਇੱਕ ਹੋਰ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਤੋਂ ਹੀ ਵੱਡੀ ਗਿਣਤੀ ਵਿੱਚ ਨੈਸ਼ਨ ਹਾਈਵੇਅ ਜਾਮ ਕਰ ਰਹੇ ਹਨ। ਹਰਿਆਣਾ ਪੁਲਿਸ ਦੇ ਬੈਰੀਕੇਡ ਤੋੜਨ ਲਈ ਕਿਸਾਨ ਵੱਡੀ ਮਸ਼ੀਨਰੀ ਵੀ ਲੈ ਕੇ ਆਏ ਹਨ।

Exit mobile version