ਪੰਜਾਬ ‘ਤੇ ਮੁੜ ਕਦੇ ਨਾ ਪਵੇ ਹੜ੍ਹਾ ਦੀ ਮਾਰ, ਨਵੇਂ ਸਾਲ ਮੌਕੇ ਕੁਲਦੀਪ ਧਾਲੀਵਾਲ ਦੀ ਅਰਦਾਸ

Updated On: 

01 Jan 2026 13:56 PM IST

ਵਿਧਾਇਕ ਧਾਲੀਵਾਲ ਨੇ ਕਿਹਾ ਕਿ ਨਵਾਂ ਸਾਲ 2026 ਸਭ ਲਈ ਸੁੱਖ, ਖੁਸ਼ਹਾਲੀ ਅਤੇ ਤਰੱਕੀ ਲੈ ਕੇ ਆਵੇ, ਇਹੀ ਉਨ੍ਹਾਂ ਦੀ ਦਿਲੀ ਇੱਛਾ ਹੈ। ਉਨ੍ਹਾਂ ਨੇ ਕਿਹਾ ਕਿ ਸੰਸਾਰ ਦੇ ਕਿਸੇ ਵੀ ਕੋਨੇ 'ਚ ਰਹਿਣ ਵਾਲਾ ਹਰ ਮਨੁੱਖ ਸੁੱਖੀ ਵੱਸੇ ਤੇ ਸਭ ਦੀ ਭਲਾਈ ਹੋਵੇ, ਇਹੀ ਸਰਬੱਤ ਦੇ ਭਲੇ ਦੀ ਅਸਲ ਅਰਦਾਸ ਹੈ। ਉਨ੍ਹਾਂ ਨੇ ਕਿਹਾ ਕਿ ਪੂਰੇ ਸੰਸਾਰ 'ਚ ਜੰਗਾਂ ਖ਼ਤਮ ਹੋ ਜਾਣ ਤੇ ਅਮਨ ਸ਼ਾਂਤੀ ਬਣੇ ਰਹੇ।

ਪੰਜਾਬ ਤੇ ਮੁੜ ਕਦੇ ਨਾ ਪਵੇ ਹੜ੍ਹਾ ਦੀ ਮਾਰ, ਨਵੇਂ ਸਾਲ ਮੌਕੇ ਕੁਲਦੀਪ ਧਾਲੀਵਾਲ ਦੀ ਅਰਦਾਸ

ਪੰਜਾਬ 'ਤੇ ਮੁੜ ਕਦੇ ਨਾ ਪਵੇ ਹੜ੍ਹਾ ਦੀ ਮਾਰ, ਨਵੇਂ ਸਾਲ ਮੌਕੇ ਕੁਲਦੀਪ ਧਾਲੀਵਾਲ ਦੀ ਅਰਦਾਸ

Follow Us On

ਨਵੇਂ ਸਾਲ ਦੇ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਖਾਸ ਤੌਰ ਤੇ ਅਰਦਾਸ ਕੀਤੀ ਹੈ ਕਿ ਸਾਲ 2025 ਦੌਰਾਨ ਹੜ੍ਹਾਂ ਕਾਰਨ ਜੋ ਤਬਾਹੀ ਹੋਈ, ਅੱਗੇ ਤੋਂ ਅਜਿਹੀ ਕੁਦਰਤੀ ਮਾਰ ਨਾ ਪਏ। ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਸੀ, ਜਿਸ ਕਾਰਨ ਅੱਜ ਉਹ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਨ ਆਏ ਹਨ ਕਿ ਕਿਸਾਨਾਂ ਨੂੰ ਤਰੱਕੀ ਮਿਲੇ ਤੇ ਨਵਾਂ ਸਾਲ ਉਨ੍ਹਾਂ ਲਈ ਬਿਹਤਰ ਸਾਬਤ ਹੋਵੇ।

ਧਾਲੀਵਾਲ ਨੇ ਕਿਹਾ ਕਿ ਨਵਾਂ ਸਾਲ 2026 ਸਭ ਲਈ ਸੁੱਖ, ਖੁਸ਼ਹਾਲੀ ਅਤੇ ਤਰੱਕੀ ਲੈ ਕੇ ਆਵੇ, ਇਹੀ ਉਨ੍ਹਾਂ ਦੀ ਦਿਲੀ ਇੱਛਾ ਹੈ। ਉਨ੍ਹਾਂ ਨੇ ਕਿਹਾ ਕਿ ਸੰਸਾਰ ਦੇ ਕਿਸੇ ਵੀ ਕੋਨੇ ਚ ਰਹਿਣ ਵਾਲਾ ਹਰ ਮਨੁੱਖ ਸੁੱਖੀ ਵੱਸੇ ਤੇ ਸਭ ਦੀ ਭਲਾਈ ਹੋਵੇ, ਇਹੀ ਸਰਬੱਤ ਦੇ ਭਲੇ ਦੀ ਅਸਲ ਅਰਦਾਸ ਹੈ। ਉਨ੍ਹਾਂ ਨੇ ਕਿਹਾ ਕਿ ਪੂਰੇ ਸੰਸਾਰ ਚ ਜੰਗਾਂ ਖ਼ਤਮ ਹੋ ਜਾਣ ਤੇ ਅਮਨ ਸ਼ਾਂਤੀ ਬਣੇ ਰਹੇ।

ਇਸ ਦੌਰਾਨ ਸ਼ਾਹਰੁਖ਼ ਖਾਨ ਵੱਲੋਂ ਬੰਗਲਾਦੇਸ਼ ਦੀ ਟੀਮ ਨੂੰ ਖਾਣੇ ਤੇ ਸੱਦਣ ਸੰਬੰਧੀ ਪੁੱਛੇ ਗਏ ਸਵਾਲ ਤੇ ਉਨ੍ਹਾਂ ਕਿਹਾ ਕਿ ਟੀਮ ਕਿੱਥੋਂ ਆ ਰਹੀ ਹੈ ਜਾਂ ਕਿਸ ਦੇ ਕੋਲ ਜਾ ਰਹੀ ਹੈ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਉਨ੍ਹਾਂ ਸਪਸ਼ਟ ਕੀਤਾ ਕਿ ਅੱਜ ਉਹ ਕਿਸੇ ਰਾਜਨੀਤਿਕ ਜਾਂ ਹੋਰ ਮੁੱਦੇ ਤੇ ਨਹੀਂ, ਸਗੋਂ ਸਿਰਫ਼ ਗੁਰੂ ਘਰ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਆਏ ਹਨ।

ਵਿਧਾਇਕ ਧਾਲੀਵਾਲ ਨੇ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਨਾਲ ਨਵਾਂ ਸਾਲ ਸਭ ਲਈ ਸ਼ਾਂਤੀ, ਸਿਹਤ ਅਤੇ ਖੁਸ਼ੀਆਂ ਨਾਲ ਭਰਪੂਰ ਹੋਵੇ। ਉਨ੍ਹਾਂ ਨੇ ਕਿਹਾ ਕਿ ਮੈਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਆਇਆ ਹੈ, ਚਾਹੇ ਕੋਈ ਬੰਗਲਾਦੇਸ਼ ਤੋਂ ਹੋਵੇ, ਕੈਨੇਡਾ ਤੋਂ ਹੋਵੇ ਜਾਂ ਫ਼ਿਰ ਅਮਰੀਕਾ ਜਾਂ ਕਿਸੇ ਵੀ ਦੇਸ਼ ਤੋਂ ਹੋਵੇ।