“ਈਡੀ ਨੇ ਪਾਰਟੀ ਬਦਲਣ ਲਈ ਕਿਹਾ…”, ਭਤੀਜੇ ਘਰ ਰੇਡ ਤੋਂ ਬਾਅਦ ਮੁੰਡੀਆਂ ਦਾ ਵੱਡਾ ਦਾਅਵਾ

Updated On: 

24 Sep 2026 14:23 PM IST

ਹਰਦੀਪ ਮੁੰਡੀਆਂ ਨੇ ਦਾਅਵਾ ਕੀਤਾ ਕਿ ਈਡੀ ਅਧਿਕਾਰੀਆਂ ਵੱਲੋਂ ਭਤੀਜੇ ਦੀ ਮਾਤਾ ਨੂੰ ਕਿਹਾ ਗਿਆ ਕਿ ਉਹ ਆਪਣੇ ਬੇਟੇ ਨੂੰ ਸਮਝਾਉਣ ਕਿ ਉਹ ਮੰਤਰੀ ਦਾ ਸਾਥ ਛੱਡ ਦੇਵੇ, ਜਾਂ ਮੰਤਰੀ ਨੂੰ ਕਹੋ ਕਿ ਪਾਰਟੀ ਛੱਡ ਦੇਵੇ, ਕਿਉਂਕਿ ਇਹ ਪਾਰਟੀ ਗਲਤ ਹੈ।

ਈਡੀ ਨੇ ਪਾਰਟੀ ਬਦਲਣ ਲਈ ਕਿਹਾ..., ਭਤੀਜੇ ਘਰ ਰੇਡ ਤੋਂ ਬਾਅਦ ਮੁੰਡੀਆਂ ਦਾ ਵੱਡਾ ਦਾਅਵਾ

ਈਡੀ ਨੇ ਪਾਰਟੀ ਬਦਲਣ ਲਈ ਕਿਹਾ.... ਭਤੀਜੇ ਘਰ ਰੇਡ ਤੋਂ ਬਾਅਦ ਮੁੰਡੀਆਂ ਦਾ ਵੱਡਾ ਦਾਅਵਾ

ਭਤੀਜੇ ਗੁਰਪ੍ਰੀਤ ਸਿੰਘ ਪ੍ਰਿੰਸ ਦੇ ਘਰ ‘ਤੇ ਹੋਈ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਰੇਡ ਤੋਂ ਬਾਅਦ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਮੀਡੀਆ ਸਾਹਮਣੇ ਆਏ। ਉਨ੍ਹਾਂ ਨੇ ਆਪਣੇ ਤੇ ਆਪਣੇ ਭਤੀਜੇ ‘ਤੇ ਲੱਗ ਰਹੇ ਇਲਜ਼ਾਮਾਂ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਤੇ ਵਿਰੋਧੀਆਂ ਤੇ ਨਿਸ਼ਾਨਾ ਸਾਧਿਆ। ਮੁੰਡੀਆਂ ਨੇ ਗੰਭੀਰ ਇਲਜ਼ਾਮ ਲਗਾਉਂਦਿਆਂ ਦਾਅਵਾ ਕੀਤਾ ਕਿ ਰੇਡ ਕਰਨ ਵਾਲੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਭਤੀਜੇ ਦੇ ਪਰਿਵਾਰ ਨੂੰ ਕਿਹਾ ਗਿਆ ਕਿ ਹਰਦੀਪ ਸਿੰਘ ਮੁੰਡੀਆਂ ਨੂੰ ਕਹੋ ਕਿ ਪਾਰਟੀ ਬਦਲ ਲਵੇ।

ਹਰਦੀਪ ਮੁੰਡੀਆਂ ਨੇ ਦਾਅਵਾ ਕੀਤਾ ਕਿ ਈਡੀ ਅਧਿਕਾਰੀਆਂ ਵੱਲੋਂ ਭਤੀਜੇ ਦੀ ਮਾਤਾ ਨੂੰ ਕਿਹਾ ਗਿਆ ਕਿ ਉਹ ਆਪਣੇ ਬੇਟੇ ਨੂੰ ਸਮਝਾਉਣ ਕਿ ਉਹ ਮੰਤਰੀ ਦਾ ਸਾਥ ਛੱਡ ਦੇਵੇ, ਜਾਂ ਮੰਤਰੀ ਨੂੰ ਕਹੋ ਕਿ ਪਾਰਟੀ ਛੱਡ ਦੇਵੇ, ਕਿਉਂਕਿ ਇਹ ਪਾਰਟੀ ਗਲਤ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਕੇਂਦਰ ‘ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰੀ ਜਾਂਚ ਏਜੰਸੀਆਂ ਰਾਹੀਂ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮੁੰਡੀਆਂ ਨੇ ਦਾਅਵਾ ਕੀਤਾ ਕਿ ਰੇਡ ਦੌਰਾਨ ਘਰ ‘ਚ ਮੌਜੂਦ ਔਰਤਾਂ ਤੇ ਬੱਚਿਆਂ ਨੂੰ ਤੰਗ-ਪਰੇਸ਼ਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਕੁਝ ਖਾਣ-ਪੀਣ ਲਈ ਨਹੀਂ ਦਿੱਤਾ ਗਿਆ ਤੇ ਜਦੋਂ ਜਾਂਚ ਦੌਰਾਨ ਕੁਝ ਨਹੀਂ ਮਿਲਿਆ ਤਾਂ ਕਥਿਤ ਤੌਰ ਤੇ ਬੱਚਿਆਂ ਨੂੰ ਵੀ ਪਰੇਸ਼ਾਨ ਕੀਤਾ ਗਿਆ।

ਬੀਤੇ ਦਿਨ ਸਾਹਨੇਵਾਲ ਪਹੁੰਚੀ ਸੀ ਈਡੀ ਦੀ ਰੇਡ

ਦੱਸ ਦੇਈਏ ਕਿ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ-GMADA) ਨਾਲ ਜੁੜੇ ਮਾਮਲੇ ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਕਾਰਵਾਈ ਦੂਜੇ ਦਿਨ ਵੀ ਜਾਰੀ ਰਹੀ। ਇਸ ਮਾਮਲੇ ‘ਚ ਈਡੀ ਨੇ 22 ਸਤੰਬਰ ਨੂੰ ਕਾਰਵਾਈ ਸ਼ੁਰੂ ਕੀਤੀ, ਜੋ ਅਜੇ ਵੀ ਕਈ ਟਿਕਾਣਿਆਂ ‘ਤੇ ਜਾਰੀ ਹੈ।

ਈਡੀ ਦੀ ਇੱਕ ਟੀਮ ਨੇ ਬੀਤੇ ਦਿਨ ਲੁਧਿਆਣਾ ਦੇ ਸਾਹਨੇਵਾਲ ਇਲਾਕੇ ਚ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਤੀਜੇ ਦੇ ਘਰ ਵੀ ਤਲਾਸ਼ੀ ਲੈਣ ਲਈ ਪਹੁੰਚੀ ਸੀ। ਟੀਮ ਵੱਲੋਂ ਦਸਤਾਵੇਜ਼ਾਂ ਤੇ ਵਿੱਤੀ ਲੈਣ-ਦੇਣ ਨਾਲ ਜੁੜੇ ਰਿਕਾਰਡ ਦੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਰਾਤ ਕਰੀਬ 3 ਵਜੇ ਈਡੀ ਦੇ ਰੇਡ ਸਮਾਪਤ ਹੋਈ।

Loading...
Unable to load recommendations.
Follow Us
Related Stories
ਜਲੰਧਰ ‘ਚ ਸ਼ੋਭਾ ਯਾਤਰਾ ਦੌਰਾਨ ਪਿਸਤੌਲ ਲਹਿਰਾ ਦਿੱਤੀ ਮਾਰਨ ਦੀ ਧਮਕੀ, ਪੁਲਿਸ ਕੋਲ ਪੁੱਜਣ ‘ਤੇ ਘਰ ‘ਚ ਵੜ ਕੀਤਾ ਹਮਲਾ
ਅਕਾਲੀ ਦਲ ਨਾਲ ਗਠਜੋੜ ਜਾਂ ਇਕੱਲਿਆਂ ਚੋਣ ਮੈਦਾਨ, ਪੰਜਾਬ ਦੀਆਂ 117 ਸੀਟਾਂ ਲਈ ਭਾਜਪਾ ਦਾ ਕੀ ਪਲਾਨ?
ਦਰਬਾਰ ਸਾਹਿਬ ਵਿਖੇ 25 ਤੋਂ 27 ਅਕਤੂਬਰ ਤੱਕ ਮਨਾਇਆ ਜਾਵੇਗਾ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਹੋਵੇਗੀ ਦੀਪਮਾਲਾ
ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫ਼ੀ ਦਾ ਹੁਸ਼ਿਆਰਪੁਰ ਪੁੱਜਣ ‘ਤੇ ਸ਼ਾਨਦਾਰ ਸਵਾਗਤ, ਰੇਲਵੇ ਮੰਡੀ ਗਰਾਊਂਡ ‘ਚ ਖੇਡਿਆ ਗਿਆ ਫ਼ਰੈਂਡਲੀ ਮੈਚ
ਲੁਧਿਆਣਾ ‘ਚ ਘਰ ‘ਚ ਵੜ ਕੇ ਨੌਜਵਾਨ ਦਾ ਕਤਲ, ਵੱਢਿਆ ਹੱਥ ਕਰਿਆਨਾ ਸਟੋਰ ‘ਤੇ ਛੱਡ ਕੇ ਫ਼ਰਾਰ ਹੋਏ ਹਮਲਾਵਰ
ਜੰਮੂ ਦੇ ਸਾਂਬਾ ‘ਚ ਸ਼ੱਕੀ ਕਬੂਤਰ ਮਿਲਣ ਤੋਂ ਬਾਅਦ ਹੜਕੰਪ, ਪੈਰ ‘ਚ ਮਿਲੀ ਅੰਗੂਠੀ; ਉਰਦੂ ‘ਚ ਲਿਖਿਆ ਨੋਟ ਤੇ ਪਾਕਿਸਤਾਨੀ ਕਰੰਸੀ